19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਅਸਟੇਟ ਵਿਭਾਗ ਵਲੋਂ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ <br/>

ਅਜੀਤ ਡੈਸਕ 02-04-2026

ਅੰਮਿ੍ਤਸਰ, 1 ਅਪ੍ਰੈਲ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਅਸਟੇਟ ਵਿਭਾਗ ਵਲੋਂ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਸ਼ਹਿਰ ਦੀ ਆਵਾਜਾਈ ਨੂੰ ਸਚਾਰੂ ਬਣਾਉਣ ਅਤੇ ਸੜਕਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਕਾਰਵਾਈ ਕੀਤੀ ਗਈ | ਸੈਕਟਰੀ ਸ਼ੁਸ਼ਾਂਤ ਭਾਟੀਆ ਦੀ ਅਗਵਾਈ ਹੇਠ ਅਸਟੇਟ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵਲੋਂ ਕਈ ਜਗ੍ਹਾ 'ਤੇ ਕਾਰਵਾਈ ਨੂੰ ਅੰਜਾਮ ਦਿੱਤਾ | ਇਸ ਕਾਰਵਾਈ ਦੌਰਾਨ ਅਸਟੇਟ ਵਿਭਾਗ ਦੀ ਟੀਮ ਵਲੋਂ ਲੋਹਗੜ੍ਹ ਚੌਕ ਤੋਂ ਪੁਲ ਪੌੜੀਆਂ ਵਾਲਾ ਤੱਕ ਸੜਕ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਸੜਕ ਦੀ ਜਗ੍ਹਾ 'ਤੇ ਲੱਗੀਆਂ ਰੇਹੜੀਆਂ ਹਟਾਈਆਂ | ਇਸ ਤੋਂ ਇਲਾਵਾ ਅਸਟੇਟ ਵਿਭਾਗ ਵਲੋਂ ਹਾਥੀਗੇਟ ਤੋਂ ਸਿਕੰਦਰੀ ਗੇਟ ਤੱਕ ਦੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਗਈ | ਇਸ ਦੌਰਾਨ ਆਟੋ ਡੀਲਰਾਂ ਨੂੰ ਆਪਣੀਆਂ ਗੱਡੀਆਂ ਸੜਕ ਦੀ ਜਗ੍ਹਾ 'ਤੇ ਨਾ ਲਗਾਉਣ ਦੀਆਂ ਹਦਾਇਤਾਂ ਕੀਤੀਆਂ | ਇਸ ਦੌਰਾਨ ਦੁਕਾਨਦਾਰਾਂ ਨੇ ਫੁਟਪਾਥ ਲੋਕਾਂ ਵਲੋਂ ਚੱਲਣ ਲਈ ਨਾ ਵਰਤੇ ਜਾਣ ਕਰਕੇ ਆਪਣੀਆਂ ਗੱਡੀਆਂ ਫੁਟਪਾਥ 'ਤੇ ਲਗਾਉਣ ਦੀ ਸਹਿਮਤੀ ਪ੍ਰਗਟ ਕੀਤੀ | ਇਸ ਦੌਰਾਨ ਆਟੋ ਵਰਕਸ਼ਾਪ ਤੋਂ ਪੁਲ ਪੌੜੀਆਂ ਤੱਕ ਜਿਨ੍ਹਾਂ ਦੁਕਾਨਦਾਰਾਂ ਵਲੋਂ ਆਪਣੇ ਸਾਮਾਨ ਸੜਕ ਦੀ ਜਗ੍ਹਾ 'ਤੇ ਰੱਖਿਆ ਗਿਆ ਹੈ ਉਨ੍ਹਾਂ ਨੂੰ ਇਹ ਸਾਮਾਨ ਤੁਰੰਤ ਹਟਾਉਣ ਦੀਆਂ ਹਦਾਇਤਾਂ ਕੀਤੀਆਂ | ਇਸ ਤੋਂ ਇਲਾਵਾ ਅਸਟੇਟ ਵਿਭਾਗ ਦੀ ਟੀਮ ਵਲੋਂ ਨਾਵਲਟੀ ਚੌਕ ਨੇੜੇ ਮੁੜ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਕਰਦੇ ਹੋਏ ਉਥੇ ਕੁਝ ਦੁਕਾਨਦਾਰਾਂ ਵਲੋਂ ਨਾਜਾਇਜ਼ ਕਬਜ਼ੇ ਕਰਕੇ ਲਗਾਈਆਂ ਤਰਪਾਲਾਂ ਨੂੰ ਹਟਵਾਇਆ ਗਿਆ ਅਤੇ ਭਵਿੱਖ ਵਿਚ ਇਹ ਤਰਪਾਲਾਂ ਨਾ ਲਗਾਉਣ ਦੀ ਚੇਤਾਵਨੀ ਦਿੱਤੀ ਗਈ | ਇਸ ਕਾਰਵਾਈ ਨੂੰ ੂ ਜਾਰੀ ਰੱਖਦੇ ਹੋਏ ਨਿਗਮ ਦੀ ਟੀਮ ਨੇ ਰਣਜੀਤ ਐਵੀਨਿਊ ਏ ਅਤੇ ਬੀ ਬਲਾਕ ਵਿਚੋਂ ਦੁਕਾਨਦਾਰਾਂ ਨੂੰ ਨਾਜਾਇਜ਼ ਕਬਜ਼ੇ ਹਟਾਉਣ ਦੀਆਂ ਹਦਾਇਤਾਂ ਕੀਤੀਆਂ ਅਤੇ ਗੰਦਗੀ ਨਾਲ ਫੈਲਾਉਣ ਸਬੰਧੀ ਸਬਕ ਪੜ੍ਹਾਇਆ ਗਿਆ | ਇਸ ਮੌਕੇ 'ਤੇ ਇੰਸਪੈਕਟਰ ਪ੍ਰੀਤੀ ਚੋਹਾਨ, ਅਮਨ ਸ਼ਰਮਾ ਤੋਂ ਇਲਾਵਾ ਨਿਗਮ ਦੀ ਪੁਲਿਸ ਪਾਰਟੀ ਵੀ ਮੌਜੂਦ ਸੀ |

ਪਿਛਲੀ ਖ਼ਬਰ ਆੜ੍ਹਤੀਆਂ ਵਲੋਂ ਸਰਕਾਰ ਖ਼ਿਲਾਫ਼ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ <br/> ਅਗਲੀ ਖ਼ਬਰ ਹੋਟਲ ਦੇ ਕਮਰੇ 'ਚੋਂ ਭੇਦਭਰੀ ਹਾਲਤ 'ਚ ਔਰਤ ਦੀ ਮੌਤ ਦੇ ਮਾਮਲੇ 'ਚ ਹੋਟਲ ਮੈਨੇਜਰ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।