ਅੰਮਿ੍ਤਸਰ, 1 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਸ੍ਰੀ ਗੌਰ ਨਿਤਾਈ ਮੰਦਰ (ਇਸਕੋਨ) ਵਰਿੰਦਾਵਨ ਗਾਰਡਨ ਅੰਮਿ੍ਤਸਰ ਵਿਖੇ ਗੌਰੀ ਪੂਰਨਿਮਾ ਮਨਾਉਣ ਲਈ ਆਯੋਜਿਤ ਤਿੰਨ ਰੋਜ਼ਾ ਸ੍ਰੀ ਗੌਰੀ ਭਾਗਵਤ ਕਥਾ ਦੇ ਦੂਜੇ ਦਿਨ ਸ੍ਰੀ ਇੰਦਰਾਨੁਜ ਪ੍ਰਭੂ, ਪ੍ਰਧਾਨ ਇਸਕੋਨ ਅੰਮਿ੍ਤਸਰ ਨੇ ਭਗਵਾਨ ਸ੍ਰੀ ਚੈਤੰਨਿਆ ਮਹਾਪ੍ਰਭੂ ਅਤੇ ਸ੍ਰੀ ਨਿਤਿਆਨੰਦ ਪ੍ਰਭੂ ਦੀਆਂ ਬ੍ਰਹਮ ਵੱਖ-ਵੱਖ ਲੀਲਾਵਾਂ ਦਾ ਵਰਣਨ ਕੀਤਾ | ਉਨ੍ਹਾਂ ਦੱਸਿਆ ਕਿ ਮਹਾਪ੍ਰਭੂ ਨੇ ਦੇਵੀ ਮੰਦਰਾਂ 'ਚ ਜਾਨਵਰਾਂ ਦੀ ਬਲੀ ਦੇ ਵਿਰੁੱਧ ਬ੍ਰਾਹਮਣਾਂ ਨੂੰ ਉਪਦੇਸ਼ ਦਿੱਤਾ ਅਤੇ ਗਰੀਰ ਤੇ ਲੋੜਵੰਦਾਂ ਦੀ ਮਦਦ ਲਈ ਲੋਕਾਂ ਨੂੰ ਪੇ੍ਰਰਿਤ ਕੀਤਾ | ਪ੍ਰੋਗਰਾਮ ਦੌਰਾਨ ਹਰਿਨਾਮ ਸੰਕੀਰਤਨ ਕੀਤਾ, ਜਿਸ ਨਾਲ ਸਾਰਾ ਮਾਹੌਲ ਸ਼ਰਧਾ, ਪਿਆਰ ਅਤੇ ਖੁਸ਼ੀ ਦੀ ਡੂੰਘੀ ਭਾਵਨਾ ਨਾਲ ਭਰ ਗਿਆ |