04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਖ਼ਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਕਸੂਸਪੁਰੀ ਦਾ ਸ਼ੋਅ ਕਰਵਾਇਆ <br/>

ਅਜੀਤ ਡੈਸਕ 02-03-2026
ਅੰਮਿ੍ਤਸਰ, 1 ਮਾਰਚ (ਹਰਮਿੰਦਰ ਸਿੰਘ)-ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ ਰਾਹੀਂ ਪਿਆਰ, ਦਿਲ ਟੁੱਟਣ, ਤਾਂਘ, ਅਧਿਆਤਮਿਕਤਾ ਅਤੇ ਸਮਾਜਿਕ ਮੁੱਦਿਆਂ ਦੇ ਵਿਸ਼ਿਆਂ ਨੂੰ ਪਾਠਕਾਂ ਨਾਲ ਭਾਵਨਾਤਮਕ ਪੱਧਰ 'ਤੇ ਜੋੜਨ ਵਾਲੇ ਨਾਮਵਰ ਪੰਜਾਬੀ ਗੀਤਕਾਰ ਦੇਬੀ ਮਕਸੂਸਪੁਰੀ ਦਾ ਰੰਗਾਰੰਗ ਲਾਈਵ ਸ਼ੋਅ ਕਰਵਾਇਆ ਗਿਆ | 'ਵਰਸਿਟੀ ਦੇ ਉਪ ਕੁਲਪਤੀ ਡਾ: ਮਹਿਲ ਸਿੰਘ, ਰਜਿਸਟਰਾਰ ਡਾ: ਖੁਸ਼ਵਿੰਦਰ ਕੁਮਾਰ ਦੇ ਸਹਿਯੋਗ ਨਾਲ ਅਕਾਦਮਿਕ ਮਾਮਲੇ ਡੀਨ ਡਾ: ਸੁਰਿੰਦਰ ਕੌਰ ਦੇ ਯਤਨਾਂ ਸਦਕਾ ਕਰਵਾਏ ਉਕਤ ਸ਼ੋਅ ਦੌਰਾਨ ਗਾਇਕ ਮਕਸੂਸਪੁਰੀ ਨੇ ਆਪਣੇ ਪ੍ਰਸਿੱਧ ਗੀਤਾਂ ਰਾਹੀਂ ਦਰਸ਼ਕਾਂ ਦਾ ਦਿਲ ਜਿੱਤ ਲਿਆ | ਇਸ ਮੌਕੇ ਮਕਸੂਸਪੁਰੀ ਨੇ 'ਝੂਠੀਏ ਨੀ ਲਾਰੇ ਤੇਰੇ ਨਹੀਂ ਮੁਕਣੇ, ਕਈ ਗੱਲਾਂ ਤੇਰੇ ਨਾਲ ਕਰਨੀਆਂ, ਕਿਤੇ ਭੁੱਲ ਨਾ ਜਾਵੇ, ਮਿੱਤਰ ਹੁਣ ਤੇਰੀਆਂ ਗੱਲਾਂ ਪੁੱਛੀ ਜਾਂਦੇ ਨੇ' ਆਦਿ ਪ੍ਰਸਿੱਧ ਗੀਤਾਂ ਰਾਹੀਂ ਆਪਣੀ ਸੁਰੀਲੀ ਆਵਾਜ਼ ਅਤੇ ਰੂਹਾਨੀ ਅੰਦਾਜ਼ ਨਾਲ ਸਮਾਗਮ ਨੂੰ ਯਾਦਗਾਰ ਬਣਾਉਂਦਿਆਂ ਦਰਸ਼ਕਾਂ ਦਾ ਮਨੋਰੰਜਨ ਕੀਤਾ | ਇਸ ਦੌਰਾਨ ਮਕਸੂਸਪੁਰੀ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਹ ਮਾਣ ਮਹਿਸੂਸ ਕਰ ਰਹੇ ਹਨ ਅੱਜ ਉਹ ਖਾਲਸਾ ਯੂਨੀਵਰਸਿਟੀ ਵਿਖੇ ਪਹਿਲੀ ਵਾਰ ਆਪਣਾ ਸ਼ੋਅ ਕਰਨ ਲਈ ਪੁੱਜੇ | ਇਸ ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਡਾ: ਸੁਰਿੰਦਰ ਕੌਰ ਵਲੋਂ ਮਕਸੂਸਪੁਰੀ ਨੂੰ ਸ਼ਾਲ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ | ਉਪਰੰਤ ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਮਕਸੂਸਪੁਰੀ ਇਕ ਪੰਜਾਬੀ ਗੀਤਕਾਰ, ਸ਼ਾਇਰ ਅਤੇ ਕਵੀ ਹਨ, ਜਿਨ੍ਹਾਂ ਨੇ ਸਮਾਜਿਕ ਅਤੇ ਮਨੁੱਖੀ ਜੀਵਨ ਦੇ ਹਰੇਕ ਪਹਿਲੂਆਂ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਸ਼ਾਇਰੀ ਅਤੇ ਗੀਤਾਂ ਰਾਹੀਂ ਉਜਾਗਰ ਕੀਤਾ |

ਪਿਛਲੀ ਖ਼ਬਰ ਸ੍ਰੀ ਸ੍ਰੀ ਗੌਰ ਨਿਤਾਈ ਮੰਦਰ (ਇਸਕੋਨ) ਵਲੋਂ ਸ੍ਰੀ ਗੌਰੀ ਭਾਗਵਤ ਕਥਾ <br/> ਅਗਲੀ ਖ਼ਬਰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਕੂਲ ਆਫ਼ ਐਮੀਨੈਂਸ ਪ੍ਰੀਖਿਆ ਸ਼ਾਂਤਮਈ ਮਾਹੌਲ 'ਚ ਹੋਈ ਮੁਕੰਮਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।