04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਕੂਲ ਆਫ਼ ਐਮੀਨੈਂਸ ਪ੍ਰੀਖਿਆ ਸ਼ਾਂਤਮਈ ਮਾਹੌਲ 'ਚ ਹੋਈ ਮੁਕੰਮਲ <br/>

ਅਜੀਤ ਡੈਸਕ 02-03-2026
ਅੰਮਿ੍ਤਸਰ, 1 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਸਕੂਲ ਸਿੱਖਿਆ ਬੋਰਡ (ਪੀ. ਐੱਸ. ਈ. ਬੀ.) ਵਲੋਂ ਅੱਜ ਸਕੂਲ ਆਫ਼ ਐਮੀਨੈਂਸ 'ਚ ਦਾਖਲੇ ਲਈ ਸਾਂਝੀ ਪ੍ਰਵੇਸ਼ ਪ੍ਰੀਖਿਆ ਸ਼ਾਂਤਮਈ ਮਾਹੌਲ 'ਚ ਮੁਕੰਮਲ ਹੋਈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ. ਈ. ਓ. ਸੈਕੰਡਰੀ ਰਾਜੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਕੂਲ ਆਫ਼ ਐਮੀਨੈਂਸ 'ਚ ਦਾਖਲੇ ਦੀ ਪ੍ਰੀਖਿਆ ਬੜੇ ਹੀ ਵਧੀਆਂ ਮਾਹੌਲ 'ਚ ਸੰਪੰਨ ਮੁਕੰਮਲ ਹੋਈ | ਇਸ ਪ੍ਰੀਖਿਆ ਲਈ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਤੋਂ ਇਲਾਵਾ ਪ੍ਰਾਈਵੇਟ ਸਕੂਲਾਂ 'ਚ ਕੁੱਲ 75 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ ਸਨ | ਉਨ੍ਹਾਂ ਕਿਹਾ ਕਿ ਇਹ ਪ੍ਰੀਖਿਆ 24 ਹਜ਼ਾਰ ਬੱਚਿਆਂ ਲਈ ਰੱਖੀ ਗਈ ਸੀ, ਜਿਸ 'ਚ 60 ਫੀਸਦੀ ਬੱਚਿਆਂ ਦੀ ਹਾਜ਼ਰੀ ਰਹੀ | ਇਸ ਪ੍ਰੀਖਿਆ ਸਮਾਂ ਸਵੇਰੇ 11 ਤੋਂ ਦੁਪਹਿਰ 2 ਵਜੇ ਤੱਕ ਸੀ |
ਦੂਜੇ ਪਾਸੇ ਇਸ ਪ੍ਰੀਖਿਆ ਦੇ ਕੇਂਦਰ ਦੂਰ ਦਰਾਡੇ ਹੋਣ ਕਾਰਨ ਕਈ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪਿਆ |

ਪਿਛਲੀ ਖ਼ਬਰ ਖ਼ਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਕਸੂਸਪੁਰੀ ਦਾ ਸ਼ੋਅ ਕਰਵਾਇਆ <br/> ਅਗਲੀ ਖ਼ਬਰ ਮੰਦਰ ਸ੍ਰੀ ਜੈ ਕਿ੍ਸ਼ਨੀਆਂ ਦਾ 59ਵਾਂ ਸਾਲਾਨਾ ਮਹੋਤਸਵ ਅਤੇ ਸੰਤ ਸਮਾਗਮ ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।