04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਡਾ. ਰਾਜੂ ਨੇ 'ਆਪ' ਦੇ ਕੌਮੀ ਕਨਵੀਨਰ ਕੇਜਰੀਵਾਲ ਨੂੰ ਲਿਖਿਆ ਪੱਤਰ

ਅਜੀਤ ਡੈਸਕ 20-02-2026
ਅੰਮਿ੍ਤਸਰ, 19 ਫਰਵਰੀ (ਹਰਮਿੰਦਰ ਸਿੰਘ)-ਭਾਜਪਾ ਦੇ ਸੂਬਾਈ ਜਨਰਲ ਸਕੱਤਰ ਅਤੇ ਸਾਬਕਾ ਆਈ. ਏ. ਐੱਸ. ਅਧਿਕਾਰੀ ਡਾ: ਜਗਮੋਹਨ ਸਿੰਘ ਰਾਜੂ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਇਕ ਪੱਤਰ ਲਿਖ ਕੇ ਸੂਬੇ ਵਿਚ ਵਿਗੜਦੇ ਹਾਲਾਤ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੂੰ ਹਟਾਉਣ ਦੀ ਮੰਗ ਕੀਤੀ ਹੈ | ਕੇਜਰੀਵਾਲ ਨੂੰ ਲਿਖੇ ਆਪਣੇ ਪੱਤਰ ਵਿਚ, ਡਾ: ਰਾਜੂ ਨੇ ਸੂਬੇ ਦੇ ਹਰ ਮੋਰਚੇ 'ਤੇ ਸਥਿਤੀ ਦਾ ਵੀ ਵਰਣਨ ਕੀਤਾ ਹੈ | ਡਾ. ਰਾਜੂ ਨੇ ਲਿਖਿਆ ਕਿ ਤਰਨਤਾਰਨ 'ਚ ਆਪ ਆਦਮੀ ਪਾਰਟੀ ਦੇ ਇਕ ਹੋਰ ਮੈਂਬਰ ਦੀ ਬੇਰਹਿਮੀ ਨਾਲ ਹੱਤਿਆ ਨੇ ਤੁਹਾਨੂੰ ਇਹ ਪੱਤਰ ਲਿਖਣ ਲਈ ਮਜਬੂਰ ਕੀਤਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ 'ਚ ਸ਼ਾਸਨ ਕਈ ਮੋਰਚਿਆਂ 'ਤੇ ਢਿੱਲਾ ਪੈ ਗਿਆ ਹੈ | ਪੰਜਾਬ 'ਚ ਇਕ ਵੀ ਦਿਨ ਕਤਲ ਤੋਂ ਬਿਨਾਂ ਨਹੀਂ ਜਾਂਦਾ | ਤੁਹਾਡੀ ਆਪਣੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨੂੰ ਵੀ ਸਜ਼ਾ ਤੋਂ ਬਿਨਾਂ ਮਾਰਿਆ ਜਾ ਰਿਹਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਅਪਰਾਧੀ ਕਿੰਨੇ ਹੌਸਲੇ ਬੁਲੰਦ ਹੋ ਗਏ ਹਨ | ਉਨ੍ਹਾਂ ਅਪੀਲ ਕਰਦੇ ਕਿਹਾ ਕਿ ਬਿਨਾਂ ਦੇਰੀ ਮੁੱਖ ਮੰਤਰੀ ਨੂੰ ਹਟਾ ਦਿੱਤਾ ਜਾਵੇ
ਪਿਛਲੀ ਖ਼ਬਰ ਸੂਬੇ 'ਚ ਕਾਂਗਰਸੀ ਵਰਕਰ ਇਕਮੁੱਠਤਾ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨਗੇ- ਜਸਬੀਰ ਡਿੰਪਾ ਵੇਰਕਾ 'ਚ ਅਬਾਦਲ ਸੰ... ਅਗਲੀ ਖ਼ਬਰ ਸਾਇਕਿਲੰਗ ਲੀਗ 'ਚ ਉੱਤਰੀ ਭਾਰਤ ਦੇ 8 ਰਾਜਾਂ ਦੀਆਂ ਮਹਿਲਾ ਸਾਇਕਲ ਸਵਾਰਾਂ ਨੇ ਦਿਖਾਈ ਪ੍ਰਤਿਭਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।