22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਭਾਈ ਗੁਰਦਾਸ ਜੀ ਨਗਰ ਨਿਊ ਅੰਮਿ੍ਤਸਰ ਵਿਖੇ ਕੰਡਮ ਹੋ ਚੁੱਕੇ ਸਟਰੀਟ ਲਾਈਟਾਂ ਦੇ ਖੰਭੇ ਦੇ ਰਹੇ ਕਿਸੇ ਵੱਢੇ ਹਾਦਸੇ ਨੂੰ ਸੱਦਾ <br/>

ਅਜੀਤ ਡੈਸਕ 18-02-2026
ਸੁਲਤਾਨਵਿੰਡ, 17 ਫਰਵਰੀ (ਗੁਰਨਾਮ ਸਿੰਘ ਬੁੱਟਰ)-ਹਲਕਾ ਪੂਰਬੀ ਦੇ ਅਧੀਨ ਆਉਂਦੇ ਭਾਈ ਗੁਰਦਾਸ ਜੀ ਨਗਰ ਬੀ ਬਲਾਕ ਨਿਊ ਅੰਮਿ੍ਤਸਰ ਵਿਖੇ ਕੰਡਮ ਹੋ ਚੁੱਕੇ ਸਟਰੀਟ ਲਾਈਟਾਂ ਦੇ ਖੰਭਿਆਂ ਕਾਰਨ ਕਿਸੇ ਵੇਲੇ ਹਾਦਸਾ ਹੋ ਸਕਦਾ ਹੈ |
ਇਸ ਮੌਕੇ ਜਗਰੂਪ ਸਿੰਘ ਗਿੱਲ, ਪਿ੍ਤਪਾਲ ਸਿੰਘ, ਵਿਜੇ ਕੁਮਾਰ, ਸੋਨੂੰ, ਦਿਲਬਾਗ ਸਿੰਘ ਤੇ ਹੋਰ ਇਲਾਕਾ ਵਾਸੀਆਂ ਦੱਸਿਆ ਕਿ ਭਾਈ ਗੁਰਦਾਸ ਜੀ ਨਗਰ ਏ ਅਤੇ ਬੀ ਬਲਾਕ ਨਿਊ ਅੰਮਿ੍ਤਸਰ ਵਿਖੇ ਸੜਕਾਂ, ਗਲੀਆਂ ਅਤੇ ਬਾਜ਼ਾਰਾਂ ਵਿਚ ਸਟਰੀਟ ਲਾਈਟਾਂ ਦੇ ਲੱਗੇ ਹੋਏ ਖੰਭੇ, ਜਿਨ੍ਹਾਂ ਦੀ ਮਿਆਦ ਖਤਮ ਹੋ ਚੁੱਕੀ ਹੈ, ਜੋ ਕਿ ਬਹੁਤ ਮਾੜੀ ਹਲਾਤ ਵਿਚ ਹਨ, ਇਹ ਕੰਡਮ ਹੋ ਚੁੱਕੇ ਖੰਭੇ ਕਿਸੇ ਵੇਲੇ ਵੀ ਰਾਹਗੀਰਾਂ ਦਾ ਜਾਨੀ ਤੇ ਮਾਲੀ ਨੁਕਸਾਨ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਜਦੋਂ ਸਟਰੀਟ ਲਾਈਟਾਂ ਖ਼ਰਾਬ ਹੁੰਦੀਆਂ ਹਨ ਉਨ੍ਹਾਂ ਨੂੰ ਠੀਕ ਕਰਨ ਲਈ ਕੋਈ ਵੀ ਮੁਲਾਜ਼ਮ ਪੌੜੀ ਲਗਾ ਕੇ ਖੰਭੇ ਉਪਰ ਚੜਦਾ ਹੈ ਤਾਂ ਕੰਡਮ ਹੋਏ ਖੰਭੇ ਅੱਧ ਵਿਚਕਾਰੋਂ ਟੁੱਟ ਜਾਂਦੇ ਹਨ, ਜਿਸ ਕਰਕੇ ਮੁਲਾਜ਼ਮ ਵੀ ਸੱਟਾਂ ਫੇਟਾਂ ਦਾ ਸ਼ਿਕਾਰ ਹੋ ਜਾਂਦੇ ਹਨ | ਉਨ੍ਹਾਂ ਦੱਸਿਆ ਕੇ ਪ੍ਰਸ਼ਾਸਨ ਖ਼ਰਾਬ ਹੋਈਆਂ ਲਾਈਟਾਂ ਤਾਂ ਠੀਕ ਕਰ ਜਾਂਦਾ ਹੈ ਪਰ ਮਿਆਦ ਪੁਗਾ ਚੁੱਕੇ ਖੰਭਿਆਂ ਵੱਲ ਕੋਈ ਵੀ ਅਧਿਕਾਰੀ ਧਿਆਨ ਨਹੀਂ ਦੇ ਰਹੇ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਕੰਡਮ ਹੋਏ ਖੰਭਿਆਂ ਨੂੰ ਛੇਤੀ ਬਦਲਿਆ ਜਾਵੇ ਅਤੇ ਬੰਦ ਪਈਆਂ ਲਾਈਟਾਂ ਨੂੰ ਤੁਰੰਤ ਚਾਲੂ ਕੀਤਾ ਜਾਵੇ ਤਾਂ ਜੋ ਇਲਾਕੇ ਵਿਚ ਹਨ੍ਹੇਰੇ ਕਾਰਨ ਹੋ ਰਹੀਆਂ ਚੋਰੀਆਂ ਨੂੰ ਠੱਲ੍ਹ ਪਾਈ ਜਾ ਸਕੇ | ਉਨ੍ਹਾਂ ਇਹ ਵੀ ਦੱਸਿਆ ਕਿ ਸਟਰੀਟ ਲਾਈਟਾਂ ਦੇ ਖੰਭੇ ਕੰਡਮ ਹੋਣ ਕਰਕੇ ਸੰਬੰਧਿਤ ਮੁਲਾਜ਼ਮਾਂ ਵਲੋਂ ਸਟਰੀਟ ਲਾਈਟਾਂ ਨੂੰ ਬਿਜਲੀ ਵਾਲੇ ਖੰਭਿਆਂ 'ਤੇ ਲਗਾਇਆ ਹੋਇਆ ਹੈ |

ਪਿਛਲੀ ਖ਼ਬਰ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਸੀ. ਬੀ. ਐਸ. ਈ. ਦੀਆਂ ਪ੍ਰੀਖਿਆਵਾਂ ਸ਼ੁਰੂ ਅਗਲੀ ਖ਼ਬਰ ਜਾਨ ਦਾ ਖੌਅ ਬਣ ਰਹੇ ਸੜਕਾਂ ਵਿਚਾਲੇ ਉੱਚੇ-ਨੀਵੇਂ ਸੀਵਰੇਜ ਦੇ ਢੱਕਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।