22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਸ਼ਹਿਰ 'ਚੋਂ ਜਲਦ ਕੱਢੀਆਂ ਜਾਣਗੀਆਂ ਸਾਰੀਆਂ ਡੇਅਰੀਆਂ <br/>

ਅਜੀਤ ਡੈਸਕ 18-02-2026
ਅੰਮਿ੍ਤਸਰ, 17 ਫ਼ਰਵਰੀ (ਹਰਮਿੰਦਰ ਸਿੰਘ)-ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ 'ਤੇ ਸ਼ਹਿਰ ਦੀ ਸਫਾਈ ਨੂੰ ਯਕੀਨੀ ਬਣਾਉਣ ਦੇ ਲਈ ਨਗਰ ਨਿਗਮ ਵਲੋਂ ਸ਼ਹਿਰ 'ਚ ਅਣ-ਅਧਿਕਾਰਤ ਤੌਰ 'ਤੇ ਚਲ ਰਹੀਆ ਡੇਅਰੀਆਂ ਦੇ ਖਿਲਾਫ਼ ਅਗਲੇ ਦਿਨਾਂ 'ਚ ਕਾਰਵਾਈ ਅਰੰਭੀ ਜਾ ਰਹੀ ਹੈ | ਜਿਸ ਦੇ ਤਹਿਤ ਸ਼ਹਿਰ ਦੇ ਵੱਖ ਵੱਖ ਇਲਾਕਿਆਂ 'ਚੋਂ ਡੇਅਰੀਆਂ ਬਾਹਰ ਕੱਢੀਆ ਜਾਣਗੀਆਂ | ਇਸ ਸੰਬੰਧ ਵਿਚ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਵਲੋਂ ਗਈ | ਜਿਸ 'ਚ ਸਹਾਇਕ ਕਮਿਸ਼ਨਰ ਵਿਸ਼ਾਲ ਵਾਧਵਨ, ਰਾਜਿੰਦਰ ਸ਼ਰਮਾ, ਸਕੱਤਰ ਸੁਸ਼ਾਂਤ ਭਾਟੀਆ ਅਤੇ ਐੱਸਐੱਮਓ ਡਾ: ਗੀਤੂ ਚਾਵਲਾ ਹਾਜ਼ਰ ਰਹੇ ਅਤੇ ਹੁਕਮਾਂ ਦੀ ਕਾਰਗੁਜ਼ਾਰੀ ਲਈ ਰਣਨੀਤੀ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਸੰਬੰਧ 'ਚ ਪ੍ਰਸਤਾਵਿਤ ਮੁਹਿੰਮ ਸ਼ੁਰੂ ਕਰਨ ਅਤੇ ਨਗਰ ਨਿਗਮ ਨੇ ਨਿਯਮਾਂ ਦੀ ਉਲੰਘਣਾ ਕਰ ਰਹੇ ਡੇਅਰੀ ਮਾਲਕਾਂ ਦੀ ਪਹਿਚਾਣ ਕੀਤੀ ਗਈ | ਪ੍ਰਸ਼ਾਸਨ ਨੇ ਪਸ਼ੂਆਂ ਨੂੰ ਪਿੰਜਰਾ ਪੋਲ ਗਊਸ਼ਾਲਾ ਅਤੇ ਰਾਮਤੀਰਥ ਰੋਡ ਗਊਸ਼ਾਲਾ ਵਿਚ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਹੈ | ਜ਼ਬਤ ਕੀਤੇ ਜਾਣ ਵਾਲੇ ਪਸ਼ੂਆਂ ਦੀ ਪਹਿਚਾਣ ਅਤੇ ਟੈਗਿੰਗ ਦਾ ਕੰਮ ਸੰਬੰਧਤ ਟੀਮਾਂ ਵਲੋਂ ਕੀਤਾ ਜਾ ਰਿਹਾ ਹੈ | ਨਗਰ ਨਿਗਮ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ, ਵਾਟਰ ਸਪਲਾਈ ਵਿਭਾਗ ਅਤੇ ਸੀਵਰੇਜ਼ ਵਿਭਾਗ ਨਾਲ ਮਿਲ ਕੇ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਡੇਅਰੀ ਮਾਲਕਾਂ ਦੇ ਬਿਜਲੀ, ਪਾਣੀ ਅਤੇ ਸੀਵਰੇਜ਼ ਕਨੈਕਸ਼ਨ ਵੀ ਕੱਟੇਗਾ | ਇਸ ਸੰਬੰਧ ਵਿਚ ਕਮਿਸ਼ਨਰ ਨੇ ਦੱਸਿਆ ਕਿ ਅੰਦਾਜ਼ੇ ਅਨੁਸਾਰ ਸ਼ਹਿਰ ਦੇ ਵੱਖ-ਵੱਖ ਜ਼ੋਨਾਂ ਵਿਚ 354 ਡੇਅਰੀਆਂ ਅਤੇ ਕੁੱਲ 5,443 ਪਸ਼ੂਆਂ ਦੀ ਪਛਾਣ ਕੀਤੀ ਗਈ ਹੈ | ਇਨ੍ਹਾਂ 'ਚੋਂ 46 ਡੇਅਰੀ ਮਾਲਕ ਆਪਣੀਆਂ ਡੇਅਰੀਆਂ ਸ਼ਹਿਰ ਦੀ ਹੱਦ ਤੋਂ ਬਾਹਰ ਤਬਦੀਲ ਕਰਨ ਲਈ ਨਗਰ ਨਿਗਮ ਨਾਲ ਸੰਪਰਕ ਕਰ ਚੁੱਕੇ ਹਨ | ਬਾਕੀ ਡੇਅਰੀ ਮਾਲਕਾਂ ਖ਼ਿਲਾਫ਼ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਪਸ਼ੂਆਂ ਦੇ ਪੁਨਰਵਾਸ ਅਤੇ ਕਾਨੂੰਨੀ ਕਾਰਵਾਈ ਲਈ ਪ੍ਰਬੰਧ ਕੀਤੇ ਜਾ ਰਹੇ ਹਨ | ਇਹ ਕਾਰਵਾਈ ਮੁਹਿੰਮ 28 ਫ਼ਰਵਰੀ 2026 ਨੂੰ ਚਲਾਈ ਜਾਵੇਗੀ | ਫਤਿਹਪੁਰ ਡੇਅਰੀ ਕੰਪਲੈਕਸ 'ਚ ਪਲਾਟਾਂ ਦੀ ਅਲਾਟਮੈਂਟ ਲਈ ਇੱਛੁਕ ਡੇਅਰੀ ਮਾਲਕ 25 ਫ਼ਰਵਰੀ 2026 ਨੂੰ ਹੋਣ ਵਾਲੀ ਈ-ਬੋਲੀ ਪ੍ਰਕਿਰਿਆ ਵਿੱਚ ਹਿੱਸਾ ਲੈ ਸਕਦੇ ਹਨ |

ਪਿਛਲੀ ਖ਼ਬਰ ਜਾਨ ਦਾ ਖੌਅ ਬਣ ਰਹੇ ਸੜਕਾਂ ਵਿਚਾਲੇ ਉੱਚੇ-ਨੀਵੇਂ ਸੀਵਰੇਜ ਦੇ ਢੱਕਣ <br/> ਅਗਲੀ ਖ਼ਬਰ ਨਸ਼ਾ ਛੱਡਣ ਦੀ ਇੱਛਾ ਰੱਖਣ ਵਾਲਿਆਂ ਵਰਦਾਨ ਸਾਬਤ ਹੋ ਰਹੀ ਹੈ ਸੀ. ਐੱਮ. ਦੀ ਯੋਗਸ਼ਾਲਾ-ਡੀ.ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।