22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਪੰਜਾਬ ਇਮੀਗਰੇਸ਼ਨ ਨੇ ਇਕ ਮਹੀਨੇ 'ਚ ਯੂ. ਕੇ. ਦੇ ਡੇਢ ਦਰਜਨ ਸਟੱਡੀ ਵੀਜ਼ੇ ਲਗਵਾਏ : ਸਿੱਧੂ <br/>

ਅਜੀਤ ਡੈਸਕ 18-02-2026
ਅੰਮਿ੍ਤਸਰ, 17 ਫ਼ਰਵਰੀ (ਹਰਮਿੰਦਰ ਸਿੰਘ)- ਪੰਜਾਬ ਇਮੀਗਰੇਸ਼ਨ ਨੇ ਆਪਣੀ ਭਰੋਸੇਯੋਗਤਾ, ਮਿਹਨਤ ਅਤੇ ਇਮਾਨਦਾਰੀ ਨਾਲ ਵਿਦਿਆਰਥੀਆਂ ਦਾ ਭਰੋਸਾ ਜਿੱਤਦੇ ਹੋਏ ਜਨਵਰੀ ਇੰਟੇਕ ਲਈ ਇਕ ਮਹੀਨੇ 'ਚ ਡੇਢ ਦਰਜਨ ਦੇ ਕਰੀਬ ਯੂ. ਕੇ. ਦੇ ਸਟੱਡੀ ਵੀਜ਼ੇ ਵਿਦਿਆਰਥੀਆਂ ਨੂੰ ਲੈ ਦੇ ਕੇ ਉਨ੍ਹਾਂ ਦੇ ਵਿਦੇਸ਼ 'ਚ ਜਾ ਕੇ ਉਚੇਰੀ ਸਿੱਖਿਆ ਹਾਸਲ ਕਰਨ ਦਾ ਸੁਪਨਾ ਸਕਾਰ ਕੀਤਾ | ਜਾਣਕਾਰੀ ਸਾਂਝੀ ਕਰਦੇ ਪੰਜਾਬ ਇਮੀਗਰੇਸ਼ਨ ਰਣਜੀਤ ਐਵੀਨਿਊ ਦੇ ਮੈਨੇਜਿੰਗ ਡਾਇਰੈਕਟਰ ਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਵਲੋਂ ਯੂ. ਕੇ. ਜਨਵਰੀ ਇੰਟੇਕ ਲਈ ਜਿਨ੍ਹਾਂ ਵੀਜ਼ੇ ਅਪਲਾਈ ਕੀਤੇ ਸਨ ਉਹ 100 ਫ਼ੀਸਦੀ ਸਫਲਤਾ ਪੂਰਵਕ ਲੱਗੇ ਹਨ | ਜੋ ਪੰਜਾਬ ਇਮੀਗ੍ਰੇਸ਼ਨ ਲਈ ਸਬੂਤ ਹੈ ਕਿ ਸੰਸਥਾ ਹਰ ਇਕ ਕੇਸ ਨੂੰ ਪੂਰੀ ਜ਼ਿੰਮੇਵਾਰੀ ਅਤੇ ਪਾਰਦਰਸ਼ੀ ਤਰੀਕੇ ਨਾਲ ਸੰਭਾਲਦੀ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਇਮੀਗਰੇਸ਼ਨ ਵਲੋਂ ਮਾਰਚ ਇੰਟੇਕ ਲਈ ਵੀ ਵਿਦਿਆਰਥੀਆਂ ਨੂੰ ਤਿਆਰੀ ਕਰਵਾਈ ਗਈ ਹੈ ਅਤੇ ਅਗਲੇ ਦਿਨਾਂ ਵਿਚ ਮਾਰਚ ਇੰਟੇਕ ਦੇ ਵੀਜ਼ੇ ਵੀ ਆਉਣੇ ਸ਼ੁਰੂ ਹੋ ਜਾਣਗੇ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਇਮੀਗਰੇਸ਼ਨ ਵਲੋਂ ਯੂ. ਕੇ. ਸਟੱਡੀ ਵੀਜ਼ੇ ਲਈ ਮਈ ਇੰਟੇਕ ਦੀਆਂ ਤਿਆਰੀਆਂ ਸ਼ੁਰੂ ਕਰਾ ਦਿੱਤੀਆਂ ਹਨ | ਜੋ ਵਿਦਿਆਰਥੀ ਮਈ ਇੰਟੇਕ ਵਿਚ ਯੂ. ਕੇ. 'ਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ ਉਹ ਇਸ ਦੇ ਲਈ ਹੁਣ ਤੋਂ ਤਿਆਰੀਆਂ ਸ਼ੁਰੂ ਕਰ ਦੇਣ ਜੋ ਪੰਜਾਬ ਇਮੀਗਰੇਸ਼ਨ ਵਲੋਂ ਕਰਵਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਕੋਲੋਂ ਸਾਰੀ ਫ਼ੀਸ ਵੀਜ਼ਾ ਲੱਗਣ ਤੋਂ ਬਾਅਦ ਲਈ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਬੀਤੇ ਦਿਨ ਆਏ ਵੀਜ਼ਿਆਂ ਦੌਰਾਨ ਸੁਲਤਾਨਵਿੰਡ ਰੋਡ ਦੇ ਵਸਨੀਕ ਗਗਨਦੀਪ ਸਿੰਘ ਦਾ ਯੂ. ਕੇ. ਸਟੱਡੀ ਵੀਜ਼ਾ ਆਇਆ ਹੈ |

ਪਿਛਲੀ ਖ਼ਬਰ ਅਮਰਨਾਥ ਸੇਵਾ ਮੰਡਲ ਹਾਲ ਗੇਟ ਵਲੋਂ 200 ਪਾਉਂਡ ਦਾ ਵਿਸ਼ਾਲ ਕੇਕ ਕੱਟਿਆ ਅਗਲੀ ਖ਼ਬਰ ਭਗਵਾਨ ਸ਼ਿਵ ਦੇ ਰੂਪ ਦਾ ਹਰ ਪਹਿਲੂ ਸਿੱਖਿਆਦਾਇਕ ਹੈ-ਸਾਧਵੀ ਗੌਰੀ ਭਾਰਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।