ਅੰਮਿ੍ਤਸਰ, 17 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਕਸਟਮ ਵਿਭਾਗ ਅੰਮਿ੍ਤਸਰ ਵਲੋਂ ਅੱਜ ਵੱਖ-ਵੱਖ ਮਾਮਲਿਆਂ 'ਚ ਜ਼ਬਤ ਕੀਤੀਆਂ ਮਹਿੰਗੀ ਵਿਦੇਸ਼ੀ ਸਿਗਰੇਟਾਂ ਨੂੰ ਨਸ਼ਟ ਕਰਨ ਦੀ ਕਾਰਵਾਈ ਕੀਤੀ ਗਈ | ਅਧਿਕਾਰੀਆਂ ਮੁਤਾਬਕ ਕੌਮਾਂਤਰੀ ਹਵਾਈ ਅੱਡੇ 'ਤੇ ਵੱਖ-ਵੱਖ ਮਾਮਲਿਆਂ ਦੌਰਾਨ ਯਾਤਰੀਆਂ ਕੋਲੋਂ ਜ਼ਬਤ ਕੀਤੀਆਂ ਕੁੱਲ 4,02800 ਵਿਦੇਸ਼ੀ ਸਿਗਰੇਟਾਂ ਸਨ, ਜਿਨ੍ਹਾਂ ਨੂੰ ਅੱਜ ਨਸ਼ਟ ਕੀਤਾ ਗਿਆ | ਇਨ੍ਹਾਂ ਦੀ ਕੁੱਲ ਕੀਮਤ 67.83 ਲੱਖ ਰੁਪਏ ਦੱਸੀ ਗਈ ਹੈ |