22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਵਕੀਲ ਗੁਰਪ੍ਰੀਤ ਸਿੰਘ ਸੰਧੂ 'ਤੇ ਹੋਇਆ ਪਰਚਾ ਝੂਠਾ ਸਾਬਤ ਪਾਇਆ, ਰੱਦ <br/>

ਅਜੀਤ ਡੈਸਕ 18-02-2026
ਅਟਾਰੀ, 17 ਫਰਵਰੀ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਅਧੀਨ ਆਉਂਦੇ ਪਿੰਡ ਰੋੜਾਂ ਵਾਲਾ ਕਲਾਂ ਦੇ ਸੀਨੀਅਰ ਵਕੀਲ ਗੁਰਪ੍ਰੀਤ ਸਿੰਘ ਸੰਧੂ ਨੇ ਗੱਲਬਾਤ ਕਰਦੇ ਦੱਸਿਆ ਕਿ ਉਹ ਪਿਛਲੇ 20 ਸਾਲ ਤੋਂ ਵਕਾਲਤ ਦੇ ਨਾਲ-ਨਾਲ ਸਮਾਜ ਸੇਵਾ ਵਿਚ ਵੀ ਆਪਣਾ ਯੋਗਦਾਨ ਵਧ ਚੜ ਕੇ ਪਾ ਰਹੇ ਹਨ | ਪਰੰਤੂ ਸਾਲ 2023 ਵਿਚ ਮਲਕੀਅਤ ਸਿੰਘ ਸਹੋਤਾ ਅਤੇ ਬਲਵਿੰਦਰ ਸਿੰਘ ਧਿਰ ਵਾਸੀ ਪਿੰਡ ਰੋੜਾਂ ਵਾਲਾ ਕਲਾਂ ਵਲੋਂ ਉਨ੍ਹਾਂ ਦੀ ਸਮਾਜ ਸੇਵਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੌਰਾਨ ਉਸ ਉੱਪਰ ਜਾਨ ਲੇਵਾ ਹਮਲਾ ਕਰ ਦਿੱਤਾ ਗਿਆ, ਜਿਸ ਦੇ ਪੱਕੇ ਸਬੂਤ ਉਨ੍ਹਾਂ ਕੋਲ ਮੌਜੂਦ ਹਨ | ਵਕੀਲ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਵਲੋਂ ਖ਼ੁਦ ਝੂਠੀਆਂ ਸੱਟਾਂ ਲਗਾ ਕੇ ਬਰਾਬਰ ਦਾ ਕਰਾਸ ਕੇਸ ਦਰਜ ਕਰਵਾ ਦਿੱਤਾ ਗਿਆ | ਕਾਨੂੰਨ ਨੇ ਆਪਣਾ ਕੰਮ ਕੀਤਾ | ਉੱਚ ਅਧਿਕਾਰੀਆਂ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕੀਤੀ, ਜਿਸ ਤੋਂ ਬਾਅਦ ਕਰਾਸ ਕੇਸ ਝੂਠਾ ਸਾਬਤ ਹੋਇਆ | ਵਕੀਲ ਗੁਰਪ੍ਰੀਤ ਨੇ ਕਿਹਾ ਕਿ ਉਸ ਉੱਪਰ ਕਰਵਾਇਆ ਝੂਠਾ ਪਰਚਾ ਦਰਜ ਰੱਦ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਦੋਸ਼ੀ ਮਲਕੀਅਤ ਸਿੰਘ ਸਹੋਤਾ ਅਤੇ ਬਲਵਿੰਦਰ ਸਿੰਘ ਵਾਸੀ ਪਿੰਡ ਰੋੜਾਂ ਵਾਲਾ ਕਲਾਂ ਵਕੀਲ ਗੁਰਪ੍ਰੀਤ ਸਿੰਘ ਸੰਧੂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ | ਉੱਕਤ ਦੋਸ਼ੀਆਂ ਦੀਆਂ ਮਨਜ਼ੂਰ ਹੋਈਆਂ ਅਗਾਊਾ ਜ਼ਮਾਨਤਾਂ ਮਾਣਯੋਗ ਅਦਾਲਤ ਸ਼੍ਰੀ ਸੰਜੀਵ ਕੁੰਡੀ, ਐਡੀਸ਼ਨਲ ਸੈਸ਼ਨ ਜੱਜ ਅੰਮਿ੍ਤਸਰ ਨੇ ਦਿੱਤੀਆਂ ਗਈਆਂ ਦਲੀਲਾਂ ਤੋਂ ਸਹਿਮਤ ਹੁੰਦੇ ਹੋਏ ਰੱਦ ਕਰ ਦਿੱਤੀਆਂ ਹਨ | ਇਸ ਵਕਤ ਉਕਤ ਦੋਸ਼ੀ ਮੁਕੱਦਮਾ ਨੰਬਰ 132/2023, ਥਾਣਾ ਘਰਿੰਡਾ, ਜੇਰੇ ਧਾਰਾ 307, 379 ਬੀ. ਆਈ ਪੀ ਸੀ ਵਿਚ ਲੋੜੀਂਦੇ ਹਨ | ਪੁਲੀਸ ਛਾਪੇਮਾਰੀ ਕਰਕੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ |

ਪਿਛਲੀ ਖ਼ਬਰ ਕਸਟਮ ਵਿਭਾਗ ਅੰਮਿ੍ਤਸਰ ਨੇ 67.83 ਲੱਖ ਦੀਆਂ ਸਿਗਰਟਾਂ ਕੀਤੀਆਂ ਨਸ਼ਟ <br/> ਅਗਲੀ ਖ਼ਬਰ ਪੰਜਾਬ ਸਰਕਾਰ ਬਜ਼ੁਰਗਾਂ ਦੀ ਸਿਹਤ ਸੰਭਾਲ ਤੇ ਭਲਾਈ ਲਈ ਵਚਨਬੱਧ-ਜੌੜਾਮਾਜਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।