ਅੰਮਿ੍ਤਸਰ, 29 ਜਨਵਰੀ (ਨਕੁਲ ਸ਼ਰਮਾ)-ਬੱਚਿਆਂ ਦੇ ਫੈਸ਼ਨ ਨੂੰ ਧਿਆਨ 'ਚ ਰੱਖਦੇ ਹੋਏ ਪਰਪਲ ਯੂਨਾਈਟਡ ਕਿਡਜ਼ ਵਲੋਂ ਅੰਮਿ੍ਤਸਰ 'ਚ ਆਪਣਾ 100ਵਾਂ ਸਟੋਰ ਖੋਲਿ੍ਹਆ ਗਿਆ, ਜਿਸਦਾ ਉਦਘਾਟਨ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਕੀਤਾ | ਇਸ ਮੌਕੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੌਰਵ ਮਿੱਠੂ ਮਦਾਨ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਸਮੇਤ ਕਈ ਸ਼ਖ਼ਸੀਅਤਾਂ ਹਾਜ਼ਰ ਰਹੇ | ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਜੇ. ਡੀ. ਸੇਠ ਨੇ ਕਿਹਾ ਕਿ ਪੰਜਾਬ ਨਾਲ ਕੰਪਨੀ ਦਾ ਵਿਸ਼ੇਸ਼ ਜੁੜਾਅ ਹੈ | ਇਸੇ ਕਾਰਨ ਕੰਪਨੀ ਰਾਜ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਆਪਣੇ ਸਟੋਰਾਂ ਦਾ ਲਗਾਤਾਰ ਵਿਸਤਾਰ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਅੰਮਿ੍ਤਸਰ 'ਚ 100ਵੇਂ ਸਟੋਰ ਦੀ ਸ਼ੁਰੂਆਤ ਕੰਪਨੀ ਦੀ ਵਿਸਤਾਰ ਯੋਜਨਾ ਦਾ ਹਿੱਸਾ ਹੈ | ਕੰਪਨੀ ਦੀ ਹੋਲ-ਟਾਈਮ ਡਾਇਰੈਕਟਰ ਭਾਵਨਾ ਸੇਠ ਨੇ ਦੱਸਿਆ ਕਿ ਸਟੋਰ ਵਿੱਚ ਬੱਚਿਆਂ ਦੀ ਉਮਰ ਅਤੇ ਪਸੰਦ ਨੂੰ ਧਿਆਨ 'ਚ ਰੱਖ ਕੇ ਕੱਪੜਿਆਂ ਦੀ ਚੋਣ ਕੀਤੀ ਗਈ ਹੈ |