ਅੰਮਿ੍ਤਸਰ, 29 ਜਨਵਰੀ (ਰੇਸ਼ਮ ਸਿੰਘ)-ਇਥੇ ਸਿਵਲ ਸਰਜਨ ਦਫਤਰ ਦੀ ਇਕ ਕਲਰਕ ਮੁਲਾਜ਼ਮ ਖਿਲਾਫ ਥਾਣਾ ਸਿਵਲ ਲਾਈਨ ਦੀ ਔਰਤ ਕਲਰਕ ਮੁਲਾਜ਼ਮ ਖਿਲਾਫ ਪੁਲਿਸ ਵਲੋਂ ਸਰਕਾਰੀ ਨੌਕਰੀ ਦਿਵਾਉਣ ਦੀ ਆੜ 'ਚ 8 ਲੱਖ ਦੇ ਕਰੀਬ ਠੱਗੀ ਮਾਰੇ ਜਾਣ ਦੇ ਦੋਸ਼ਾਂ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਲਰਕ ਦੀ ਗਿ੍ਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਹ ਸ਼ਿਕਾਇਤ ਇਥੇ ਭਵਾਨੀ ਨਗਰ ਮਜੀਠਾ ਰੋਡ ਦੀ ਰਹਿਣ ਵਾਲੀ ਔਰਤ ਗੁਰਨੀਤ ਕੌਰ ਵਜੋਂ ਦਰਜ ਕਰਵਾਈ ਹੈ ਜਿਸ ਨੇ ਦਸਿਆ ਕਿ ਉਸਨੂੰ ਸਿਹਤ ਵਿਭਾਗ 'ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਕਤ ਔਰਤ ਮੁਲਾਜ਼ਮ ਵਲੋਂ 7 ਲੱਖ 95 ਹਜ਼ਾਰ, 5200 ਰੁਪਏ ਦੀ ਠੱਗੀ ਮਾਰੀ ਹੈ ਪਰ ਉਸਨੂੰ ਕੋਈ ਨੌਕਰੀ ਨਹੀਂ ਲਗਵਾਈ ਤੇ ਨਾ ਹੀ ਪੈਸੇ ਵਾਪਸ ਕੀਤੇ ਹਨ | ਥਾਣਾ ਸਿਵਲ ਲਾਈਨ 'ਚ ਮਾਮਲੇ ਦੇ ਜਾਂਚ ਅਧਿਕਾਰੀ ਏ.ਐਸ.ਆਈ. ਹਰਜਿੰਦਰ ਸਿੰਘ ਨੇ ਦਸਿਆ ਕਿ ਪੁਲਿਸ ਵਲੋਂ ਪਵਨਦੀਪ ਕੌਰ ਦਫਤਰ ਸਿਵਲ ਸਰਜਨ ਵਾਸੀ ਬੀ.ਈ.ਐੱਸ.ਆਈ. ਕਲੌਨੀ ਮਜੀਠਾ ਰੋਡ ਖਿਲਾਫ ਧੋਖਾਧੜੀ ਦੇ ਦੋਸ਼ਾਂ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |