22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਭਲਕੇ ਪਾਏ ਜਾਣਗੇ 26 ਸ੍ਰੀ ਸਹਿਜ ਪਾਠਾਂ ਦੇ ਭੋਗ-ਭਾਈ ਗੁਰਇਕਬਾਲ ਸਿੰਘ

ਅਜੀਤ ਡੈਸਕ 23-01-2026
ਅੰਮਿ੍ਤਸਰ, 22 ਜਨਵਰੀ (ਜਸਵੰਤ ਸਿੰਘ ਜੱਸ)-ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁ: ਸਤਿਸੰਗ ਸਭਾ ਬਜ਼ਾਰ ਲੋਹਾਰਾ, ਚੌਕ ਲਛਮਣਸਰ, ਜਿਸ ਨੂੰ ਛੋਟੀ ਸ਼ਹੀਦਾਂ ਵੀ ਆਖਿਆ ਜਾਂਦਾ ਹੈ, ਵਿਖੇ 21 ਤੋ 26 ਜਨਵਰੀ ਤੱਕ ਚੱਲ ਰਹੇ 26 ਸਹਿਜ ਪਾਠਾਂ ਦੇ ਭੋਗ 26 ਜਨਵਰੀ ਨੂੰ ਪਾਏ ਜਾਣਗੇ ਅਤੇ ਰੋਜ਼ਾਨਾ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ | ਇਨ੍ਹਾਂ ਸਮਾਗਮਾ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਗੁਰਇਕਬਾਲ ਸਿੰਘ ਮੁਖੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਨੇ ਦੱਸਿਆ ਕਿ 21 ਤੋਂ 23 ਜਨਵਰੀ ਤੱਕ ਤਿੰਨੋਂ ਦਿਨ ਦੁਪਹਿਰ 2 ਤੋਂ ਸ਼ਾਮ 6 ਵਜੇ ਤੱਕ ਚੁਪਹਿਰਾ ਜਪੁ ਤਪੁ ਸਮਾਗਮ ਹੋ ਰਹੇ ਹਨ | 24 ਜਨਵਰੀ ਨੂੰ ਸਵੇਰੇ 9 ਵਜੇ ਸਹਿਜ ਪਾਠਾਂ ਦੇ ਭੋਗ ਪਾਏ ਜਾਣਗੇ ਉਪਰੰਤ 9 ਤੋਂ 12 ਵਜੇ ਤੱਕ ਕੀਰਤਨ ਸਮਾਗਮ ਹੋਣਗੇ ਅਤੇ 26 ਜਨਵਰੀ ਨੂੰ ਅੰਮਿ੍ਤ ਵੇਲੇ ਤੋਂ ਸ਼ਾਮ 7 ਵਜੇ ਤੱਕ ਸਾਰਾ ਦਿਨ ਕਥਾ ਕੀਰਤਨ ਦੇ ਸਮਾਗਮ ਹੋਣਗੇ | ਗੁ: ਸਾਹਿਬ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਸਾਰੇ ਸਮਾਗਮਾਂ ਵਿਚ ਜਿੱਥੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਸਮੂਹ ਬੀਬੀਆਂ ਅਤੇ ਸਿੰਘਾਂ ਦੇ ਜਥੇ ਹਾਜ਼ਰੀਆਂ ਭਰਨਗੇ ਉਥੇ ਭਾਈ ਗੁਰਇਕਬਾਲ ਸਿੰਘ ਖੁਦ ਵੀ ਸੰਗਤਾਂ ਦੇ ਦਰਸ਼ਨ ਕਰਨਗੇ ਅਤੇ ਕਥਾ ਕੀਰਤਨ ਦੀਆਂ ਹਾਜ਼ਰੀਆਂ ਭਰਨਗੇ | ਉਨ੍ਹਾਂ ਦੱਸਿਆ ਕਿ ਸਾਰੇ ਸਮਾਗਮਾਂ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ |
ਪਿਛਲੀ ਖ਼ਬਰ ਅੰਮਿ੍ਤਸਰ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ ਤੱਕ ਰੋਜ਼ਾਨਾ ਸਿੱਧੀ ਵਿਸ਼ੇਸ਼ ਰੇਲ ਗੱਡੀ ਸ਼ੁਰੂ ਕਰਾਉਣ ਲਈ ਕਾਰਜਕਾਰੀ ਜਥੇਦਾ... ਅਗਲੀ ਖ਼ਬਰ ਨੌਕਰ ਵਲੋਂ ਤਨਖਾਹ ਮੰਗਣ 'ਤੇ ਮਾਲਕ ਨੇ ਮਾਰੀ ਗੋਲੀ, ਹਾਲਾਤ ਗੰਭੀਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।