22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਨੌਕਰ ਵਲੋਂ ਤਨਖਾਹ ਮੰਗਣ 'ਤੇ ਮਾਲਕ ਨੇ ਮਾਰੀ ਗੋਲੀ, ਹਾਲਾਤ ਗੰਭੀਰ

ਅਜੀਤ ਡੈਸਕ 23-01-2026
ਅੰਮਿ੍ਤਸਰ, 22 ਜਨਵਰੀ (ਰੇਸ਼ਮ ਸਿੰਘ)-ਇਥੇ ਇਕ ਦੁਕਾਨ 'ਤੇ ਕੰਮ ਕਰਦੇ ਇਕ ਮੁਲਾਜ਼ਮ ਵਲੋਂ ਆਪਣੇ ਮਾਲਕ ਪਾਸੋਂ ਤਨਖਾਹ ਮੰਗਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਕਿ ਮਾਲਕ ਨੇ ਪਿਸਤੌਲ ਨਾਲ ਨੌਕਰ ਨੂੰ ਗੋਲੀ ਮਾਰ ਦਿੱਤੀ ਜੋ ਗੰਭੀਰ ਜ਼ਖ਼ਮੀਂ ਹੋ ਗਿਆ | ਇਥੇ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ਼ ਵਿਅਕਤੀ ਦੀ ਸ਼ਨਾਖਤ ਹਿਤੇਸ਼ ਸਰਮਾ (37) ਵਾਸੀ ਗਲੀ ਤਿਵਾੜੀਆਂ ਲੋਹਗੜ ਗੇਟ ਅੰਮਿ੍ਤਸਰ ਵਜੋਂ ਹੋਈ ਹੈ | ਇਸ ਸਬੰਧੀ ਏ.ਸੀ.ਪੀ. ਪੂਰਬੀ ਸ੍ਰੀ ਅਭਿਨਵ ਜੈਨ ਨੇ ਦਸਿਆ ਕਿ ਥਾਣਾ ਬੀ. ਡਵੀਜ਼ਨ ਦੀ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ ਹੈ | ਹਿਤੇਸ਼ ਸ਼ਰਮਾ ਮਹਾਜਨ ਜਨਰਲ ਸਟੋਰ ਘਿਓ ਮੰਡੀ ਵਿਖੇ ਕੰਮ ਕਰਦਾ ਸੀ ਜਿਸ ਦਾ ਆਪਣੇ ਮਾਲਕ ਨਾਲ ਤਨਖਾਹ ਦਾ ਝਗੜਾ ਸੀ ਤੇ ਦੋਵਾਂ ਵਿਚਕਾਰ ਬਹਿਸਬਾਜ਼ੀ ਹੋਈ ਸੀ | ਇਹ ਬਹਿਸਬਾਸੀ ਝਗੜੇ 'ਚ ਬਦਲ ਗਈ ਤੇ ਮਾਲਕ ਵਲੋਂ ਨੌਕਰ ਨੂੰ ਲਾਇਸੰਸੀ ਪਿਸਤੌਲ ਨਾਲ ਗੋਲੀ ਮਾਰ ਦਿੱਤੀ | ਉਨ੍ਹਾਂ ਦਸਿਆ ਕਿ ਇਸ ਸਬੰਧੀ ਦੁਕਾਨ ਦੇ ਮਾਲਕ ਮੋਹਿਤ ਕੁਮਾਰ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਜਦੋਂ ਕਿ ਜ਼ਖ਼ਮੀ ਹੋਏ ਵਿਅਕਤੀ ਦੀ ਹਾਲਾਤ ਸਥਿਰ ਦੱਸੀ ਗਈ ਹੈ |
ਪਿਛਲੀ ਖ਼ਬਰ ਭਲਕੇ ਪਾਏ ਜਾਣਗੇ 26 ਸ੍ਰੀ ਸਹਿਜ ਪਾਠਾਂ ਦੇ ਭੋਗ-ਭਾਈ ਗੁਰਇਕਬਾਲ ਸਿੰਘ ਅਗਲੀ ਖ਼ਬਰ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਜ਼ਿਲ੍ਹੇ 'ਚ ਬਣਾਏ ਗਏ 617 ਕੇਂਦਰ -ਵਧੀਕ ਡੀ.ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।