22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵਲੋਂ ਅੰਮਿ੍ਤਸਰ ਦੀ ਇਕ ਪਿੰ੍ਰਸੀਪਲ ਨੂੰ ਸਸਪੈਂਡ ਕਰਨ ਦੇ ਨਿਰਦੇਸ਼

ਅਜੀਤ ਡੈਸਕ 23-01-2026
ਅੰਮਿ੍ਤਸਰ, 22 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵਲੋਂ ਸੀਨੀਅਰ ਸੈਕੰਡਰੀ ਸਕੂਲ ਮੁਰਾਦਪੁਰਾ ਜ਼ਿਲ੍ਹਾ ਅੰਮਿ੍ਤਸਰ ਦੀ ਪਿ੍ੰਸੀਪਲ ਰੇਖਾ ਮਹਾਜਨ ਨੂੰ ਸਸਪੈਂਡ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ | ਨਾਲ ਹੀ ਉਨ੍ਹਾਂ 29 ਜਨਵਰੀ ਨੂੰ ਕੇਸ ਸੰਬੰਧੀ ਡਾਇਰੈਕਟਰ ਸੈਕੰਡਰੀ ਸਿੱਖਿਆ ਵਿਭਾਗ ਤੋਂ ਨਿੱਜੀ ਪੇਸ਼ੀ ਦੌਰਾਨ ਰਿਪੋਰਟ ਵੀ ਮੰਗੀ ਹੈ | ਜਾਣਕਾਰੀ ਮੁਤਾਬਕ ਅਧਿਆਪਕ ਜੋਰਇੰਦਰ ਸਿੰਘ ਵਾਸੀ ਬੱਲ ਕਲਾਂ ਅੰਮਿ੍ਤਸਰ ਵਲੋਂ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਸੀ ਕਿ ਉਕਤ ਸਕੂਲ ਦੀ ਪਿ੍ੰਸੀਪਲ ਰੇਖਾ ਮਹਾਜਨ ਵਲੋਂ ਉਨ੍ਹਾਂ ਨੂੰ ਕਥਿਤ ਤੌਰ 'ਤੇ ਜਾਤੀ ਸੂਚਕ ਸ਼ਬਦ ਬੋਲ ਕੇ ਉਨ੍ਹਾਂ ਦਾ ਅਪਮਾਨ ਕੀਤਾ ਗਿਆ ਹੈ | ਕਮਿਸ਼ਨਰ ਵਲੋਂ 2 ਮੈਂਬਰੀ ਕਮੇਟੀ ਦਾ ਗਠਨ ਕਰਕੇ ਇਸਦੀ ਜਾਂਚ ਕਰਵਾਈ ਗਈ, ਜਿਸ 'ਚ ਪਿ੍ੰਸੀਪਲ 'ਤੇ ਲਗਾਏ ਦੋਸ਼ਾਂ ਨੂੰ ਸਹੀ ਪਾਇਆ ਗਿਆ, ਜਿਸ ਤੋਂ ਬਾਅਦ ਅੱਜ ਕਮਿਸ਼ਨਰ ਵਲੋਂ ਪੱਤਰ ਜਾਰੀ ਕਰਕੇ ਪਿ੍ੰਸੀਪਲ ਨੂੰ ਸਸਪੈਂਡ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ | ਇਸ ਸੰਬੰਧੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਇਸ ਮਾਮਲੇ ਸੰਬੰਧੀ ਦੋ ਤਰੀਕਾਂ 'ਤੇ ਸੁਣਵਾਈ ਕਮਿਸ਼ਨ ਕੋਰਟ 'ਚ ਹੋਈ ਹੈ | ਮੁੱਢਲੀ ਜਾਂਚ ਦੌਰਾਨ ਹੀ ਪਿ੍ੰਸੀਪਲ ਰੇਖਾ ਮਹਾਜਨ ਦੋਸ਼ੀ ਪਾਈ ਗਈ ਸੀ ਜੋ ਵਿਭਾਗੀ ਜਾਂਚ 'ਚ ਸਿੱਧ ਹੋ ਚੁੱਕਾ ਹੈ ਕਿ ਉਹ ਆਦਤਨ ਦੋਸ਼ੀ ਹੈ, ਇਸ ਲਈ ਵਿਭਾਗੀ ਕਾਰਵਾਈ ਲਈ ਲਿਖਿਆ ਗਿਆ ਹੈ! ਅਗਲੀਆਂ ਤਰੀਕਾਂ 'ਚ ਸੁਣਵਾਈ ਜਾਰੀ ਰਹੇਗੀ ਅਤੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਐਕਟ 1989 ਦੀ ਕਨੂੰਨੀ ਕਾਰਵਾਈ ਲਈ ਵੀ ਪੁਲਿਸ ਵਿਭਾਗ ਨੂੰ ਪਾਬੰਦ ਕੀਤਾ ਜਾਵੇਗਾ | ਦੂਜੇ ਪਾਸ ਜਦ ਉਕਤ ਮਾਮਲੇ ਨੂੰ ਲੈ ਕੇ ਪਿ੍ੰਸੀਪਲ ਰੇਖਾ ਮਹਾਜਨ ਨਾਲ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ |
ਪਿਛਲੀ ਖ਼ਬਰ ਸੀ.ਟੀ. ਯੂਨੀਵਰਸਿਟੀ ਵਲੋਂ ਕੋਲੰਬੀਆ ਦੀ ਯੂਨੀਵਰਸਿਟੀ ਡੈਲ ਅਟਲਾਂਟਿਕੋ ਨਾਲ ਐੱਮ.ਓ.ਯੂ. ਸਮਝੌਤਾ • ਵਿਸ਼ਵ ਪੱਧਰੀ ਸ... ਅਗਲੀ ਖ਼ਬਰ ਨੌਜਵਾਨਾਂ ਨੂੰ ਸਿਰਾਂ 'ਤੇ ਸੁੰਦਰ ਦਸਤਾਰਾਂ ਸਜਾਉਣੀਆਂ ਚਾਹੀਦੀਆਂ ਹਨ-ਜਥੇਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।