22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਸੀ.ਟੀ. ਯੂਨੀਵਰਸਿਟੀ ਵਲੋਂ ਕੋਲੰਬੀਆ ਦੀ ਯੂਨੀਵਰਸਿਟੀ ਡੈਲ ਅਟਲਾਂਟਿਕੋ ਨਾਲ ਐੱਮ.ਓ.ਯੂ. ਸਮਝੌਤਾ • ਵਿਸ਼ਵ ਪੱਧਰੀ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਮਿਲੇਗੀ ਨਵੀਂ ਮਜ਼ਬੂਤੀ

ਅਜੀਤ ਡੈਸਕ 23-01-2026
ਜਗਰਾਉਂ, 22 ਜਨਵਰੀ (ਸ਼ਮਸ਼ੇਰ ਸਿੰਘ ਗਾਲਿਬ)-ਸੀ.ਟੀ. ਯੂਨੀਵਰਸਿਟੀ ਨੇ ਆਪਣੇ ਅੰਤਰਰਾਸ਼ਟਰੀਕਰਨ ਦੇ ਸਫ਼ਰ ਵਿਚ ਇਕ ਹੋਰ ਮਹੱਤਵਪੂਰਨ ਉਪਲੱਬਧੀ ਹਾਸਲ ਕੀਤੀ ਹੈ | ਸੀ.ਟੀ. ਯੂਨੀਵਰਸਿਟੀ ਨੇ ਕੋਲੰਬੀਆ ਦੇ ਬਾਰਾਂਕੀਲਾ ਸ਼ਹਿਰ ਵਿਚ ਸਥਿਤ ਪਾਲਮਾ ਅਫਰੀਕਾਨਾ ਯੂਨੀਵਰਸਿਟੀ ਡੈਲ ਅਟਲਾਂਟਿਕੋ ਨਾਲ ਇਕ ਐੱਮ.ਓ.ਯੂ. 'ਤੇ ਦਸਤਖ਼ਤ ਕੀਤੇ ਹਨ | ਇਸ ਸਮਝੌਤੇ ਨਾਲ ਵਿਸ਼ਵ ਸੱਭਿਆਚਾਰਕ ਆਦਾਨ-ਪ੍ਰਦਾਨ, ਅੰਤਰਰਾਸ਼ਟਰੀ ਸਹਿਯੋਗ ਅਤੇ ਵਿਦਿਆਰਥੀਆਂ ਦੇ ਵਿਕਾਸ 'ਚ ਸਹਾਇਤਾ ਮਿਲੇਗੀ | ਇਸ ਮੌਕੇ ਸੀ.ਟੀ. ਯੂਨੀਵਰਸਿਟੀ ਵਲੋਂ ਰਜਿਸਟਰਾਰ ਸੰਜੇ ਖੰਡੂਰੀ ਅਤੇ ਕੋਲੰਬੀਆ ਵਲੋਂ ਪ੍ਰੋ. (ਡਾ.) ਮਾਰੀਆ ਕਾਰਮਨ ਮੇਲੇਂਦੇਜ਼ ਵੇਲਿਸਿਲਾ, ਡਾਇਰੈਕਟਰ, ਪਾਲਮਾ ਅਫਰੀਕਾਨਾ ਯੂਨੀਵਰਸਿਟੀ ਅਤੇ ਕੋਆਰਡੀਨੇਟਰ, ਫਿਜ਼ੀਕਲ ਐਜੂਕੇਸ਼ਨ, ਰਿਕਰੀਏਸ਼ਨ ਐਂਡ ਸਪੋਰਟਸ, ਯੂਨੀਵਰਸਿਟੀ ਡੈਲ ਅਟਲਾਂਟਿਕੋ ਦੁਆਰਾ ਦਸਤਖ਼ਤ ਕੀਤੇ ਗਏ | ਇਹ ਸਮਝੌਤਾ ਤਿੰਨ ਸਾਲ ਤੱਕ ਰਹੇਗਾ | ਇਸ ਮੌਕੇ ਸੀ.ਟੀ. ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਮਨਬੀਰ ਸਿੰਘ ਅਤੇ ਵਾਈਸ ਚਾਂਸਲਰ ਡਾ: ਨਿਤਿਨ ਟੰਡਨ ਨੇ ਕਿਹਾ ਕਿ ਇਸ ਸਮਝੌਤੇ ਦਾ ਮਕਸਦ ਅਕਾਦਮਿਕ ਗਤੀਵਿਧੀਆਂ ਦੇ ਨਾਲ-ਨਾਲ ਗੈਰ-ਅਕਾਦਮਿਕ ਅਤੇ ਸਹਿ-ਪਾਠਕ੍ਰਮਕ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਅਨੁਭਵ ਪ੍ਰਦਾਨ ਕਰਨਾ ਹੈ | ਇਸ ਸਮਝੌਤੇ ਰਾਹੀਂ ਭਾਰਤ ਅਤੇ ਕੋਲੰਬੀਆ ਦਰਮਿਆਨ ਸੱਭਿਆਚਾਰਕ ਕੂਟਨੀਤੀ ਨੂੰ ਨਵੀਂ ਦਿਸ਼ਾ ਮਿਲੇਗੀ ਅਤੇ ਦੋਹਾਂ ਸੰਸਥਾਵਾਂ ਵਿਚਕਾਰ ਸੰਸਥਾਗਤ ਸਬੰਧ ਹੋਰ ਮਜ਼ਬੂਤ ਹੋਣਗੇ | ਇਸ ਸਹਿਯੋਗ ਦੇ ਤਹਿਤ ਦੋਹਾਂ ਸੰਸਥਾਵਾਂ ਮਿਲ ਕੇ ਸੰਗੀਤ, ਨਾਚ, ਨਾਟਕ, ਵਿਜ਼ੂਅਲ ਆਰਟਸ ਵਰਗੀਆਂ ਸੱਭਿਆਚਾਰਕ ਗਤੀਵਿਧੀਆਂ ਦੇ ਨਾਲ-ਨਾਲ ਵਾਦ-ਵਿਵਾਦ, ਸਾਹਿਤਕ ਮੰਚ, ਵਿਕਾਸ ਪ੍ਰੋਗਰਾਮ, ਵਿਅਕਤੀਤਵ ਵਿਕਾਸ ਵਰਕਸ਼ਾਪਾਂ ਆਯੋਜਿਤ ਕਰਨਗੀਆਂ | ਇਸ ਸਮਝੌਤੇ ਮੌਕੇ ਡਾ: ਦਵਿੰਦਰ ਸਿੰਘ ਛੀਨਾ ਸਾਬਕਾ ਪਿ੍ੰਸੀਪਲ ਹਾਜ਼ਰ ਸਨ, ਜੋ ਕਿ ਇਕ ਪ੍ਰਸਿੱਧ ਵਿਸ਼ਵ ਸੱਭਿਆਚਾਰਕ ਵਿਰਾਸਤ ਨਾਲ ਪਿਛਲੇ 25 ਸਾਲਾਂ ਤੋਂ ਜੁੜੇ ਹੋਏ ਹਨ | ਉਹ ਦੋਹਾਂ ਸੰਸਥਾਵਾਂ ਲਈ ਗਲੋਬਲ ਐਕਸਚੇਂਜਜ਼ ਦੇ ਸਲਾਹਕਾਰ ਵਜੋਂ ਵੀ ਸੇਵਾ ਨਿਭਾਉਣਗੇ | ਇਸ ਮੌਕੇ ਡਾਇਰੈਕਟਰ ਦਵਿੰਦਰ ਸਿੰਘ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਜ਼ਿਲ੍ਹੇ 'ਚ ਬਣਾਏ ਗਏ 617 ਕੇਂਦਰ -ਵਧੀਕ ਡੀ.ਸੀ. ਅਗਲੀ ਖ਼ਬਰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵਲੋਂ ਅੰਮਿ੍ਤਸਰ ਦੀ ਇਕ ਪਿੰ੍ਰਸੀਪਲ ਨੂੰ ਸਸਪੈਂਡ ਕਰਨ ਦੇ ਨਿਰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।