22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਤੇਜ਼ ਮਸਾਲੇਦਾਰ ਭੋਜਨ ਤੇ ਜੰਕ ਫੂਡ ਤੋਂ ਲੋਕਾਂ ਖਾਸਕਰ ਬੱਚਿਆਂ ਨੂੰ ਦੂਰ ਰਹਿਣਾ ਚਾਹੀਦਾ ਹੈ-ਡਾ. ਰੰਧਾਵਾ

ਅਜੀਤ ਡੈਸਕ 23-01-2026

ਮਾਨਾਂਵਾਲਾ, 22 ਜਨਵਰੀ (ਗੁਰਦੀਪ ਸਿੰਘ ਨਾਗੀ)-ਵਰਤਮਾਨ ਸਮੇਂ ਵਿਚ ਜੰਕ ਫੂਡ ਅਤੇ ਮਸਾਲੇਦਾਰ ਭੋਜਨ ਦਾ ਰੁਝਾਨ ਵੱਧ ਰਿਹਾ ਹੈ, ਜਿਸਦਾ ਵਧੇਰੇ ਇਸਤੇਮਾਲ ਨਾਲ ਗਲੇ ਅਤੇ ਖਾਣੇ ਦੀ ਨਾਲੀ ਦੀਆਂ ਬਿਮਾਰੀਆਂ ਵਿਚ ਵੀ ਵਾਧਾ ਹੋ ਰਿਹਾ ਹੈ | ਇਹ ਪ੍ਰਗਟਾਵਾ ਈ.ਐੱਨ.ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਗੁਰਸ਼ੇਰ ਹਸਪਤਾਲ, ਨਜ਼ਦੀਕ ਬ੍ਰੈਸਟਪ੍ਰਾਈਜ ਮਾਨਾਂਵਾਲਾ ਵਿਖੇ ਕਰਦਿਆਂ ਕਿਹਾ ਕਿ ਜ਼ਿਆਦਾ ਮਸਾਲੇਦਾਰ ਭੋਜਨ ਨਾਲ ਗੈਸਟਰੋ ਇਸੋਫੇਜਿਅਲ ਰਿਫਲਕ ਡਜੀਜ ਹੋ ਜਾਂਦੀ ਹੈ, ਜਿਸ ਵਿਚ ਖਾਣੇ ਦੀ ਨਾੜੀ ਵਿਚਲਾ ਤੇਜ਼ਾਬ ਉਪਰ ਆ ਕੇ ਗਲੇ ਨੂੰ ਨੁਕਸਾਨ ਪਹੁੰਚਾਉਂਦਾ ਹੈ | ਉਨ੍ਹਾਂ ਕਿਹਾ ਕਿ ਅਗਰ ਗਲੇ ਵਿਚ ਕੁਝ ਅੜਿਆ ਮਹਿਸੂਸ ਹੋਣਾ, ਦਰਦ ਰਹਿਣਾ, ਖਾਧਾ ਪੀਤਾ ਉਪਰ ਨੂੰ ਆਉਣਾ, ਗਲੇ ਵਿਚ ਖੂਨ ਵਗਣਾ ਅਤੇ ਖਾਧਾ ਪੀਤਾ ਨਾ ਪਚਣਾ ਆਦਿ ਇਸ ਬਿਮਾਰੀ ਦੇ ਲੱਛਣ ਮਰੀਜ਼ ਵਿਚ ਦਿਖਾਈ ਦਿੰਦੇ ਹਨ ਤਾਂ ਅੰਡੋਸਕੋਪੀ, ਐੱਮ.ਆਰ.ਆਈ., ਸੀ.ਟੀ.ਸਕੈਨ, ਬੇਰੀਅਮਸਵੋਲੋ ਐਕਸਰੇ ਆਦਿ ਟੈਸਟਾਂ ਰਾਹੀਂ ਬਿਮਾਰੀ ਦਾ ਪਤਾ ਲਗਾਇਆ ਜਾਂਦਾ ਹੈ ਅਤੇ ਮਰੀਜ਼ ਦਾ ਇਲਾਜ ਸ਼ੁਰੂ ਕੀਤਾ ਜਾ ਸਕਦਾ ਹੈ | ਉਨ੍ਹਾਂ ਲੋਕਾਂ ਖਾਸਕਰ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਤੇਜ਼ ਮਸਾਲੇਦਾਰ ਭੋਜਨ, ਫਾਸਟ ਫੂਡ, ਤਲਿਆ ਹੋਇਆ ਖਾਣਾ ਖਾਣ ਤੋਂ ਪ੍ਰਹੇਜ਼ ਰੱਖਣ ਅਤੇ ਘਰ ਦਾ ਬਣਿਆ ਸਾਦਾ ਖਾਣਾ ਖਾਣ ਨੂੰ ਤਰਜੀਹ ਦੇਣ ਅਤੇ ਰੋਜ਼ਾਨਾ ਸੈਰ ਜਾਂ ਕਸਰਤ ਜ਼ਰੂਰ ਕਰਨ |

ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਹਲਕਾ ਵਿਧਾਇਕ ਡਾ. ਨਿੱਝਰ ਵਲੋਂ ਪਿੰਡ ਸੁਲਤਾਨਵਿੰਡ ਵਿਖੇ ਉਦਘਾਟਨ ਅਗਲੀ ਖ਼ਬਰ ਪਿੰਡਾਂ ਦੀਆਂ ਗ੍ਰਾਂਟਾਂ ਪੱਖਪਾਤੀ ਦੇ ਆਧਾਰ 'ਤੇ ਰੋਕੀਆਂ ਤਾਂ ਹਾਈਕੋਰਟ ਜਾਵਾਂਗਾ-ਔਜਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।