20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 'ਵਰਕਸ਼ਾਪ ਆਨ ਬਾਇਓਇਮੇਜਿੰਗ ਟੈਕਨੀਕਸ' ਕਰਵਾਈ <br/>

ਅਜੀਤ ਡੈਸਕ 21-01-2026
ਅੰਮਿ੍ਤਸਰ, 20 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਟੈਨੀਕਲ ਐਂਡ ਐਨਵਾਇਰਨਮੈਂਟਲ ਸਾਇੰਸਿਜ਼ ਵਿਭਾਗ ਨੇ 'ਵਰਕਸ਼ਾਪ ਆਨ ਬਾਇਓਇਮੇਜਿੰਗ ਟੈਕਨੀਕਸ' ਰੁਸਾ 2.0 ਅਧੀਨ ਸੈਂਟਰ ਫਾਰ ਬੇਸਿਕ ਐਂਡ ਟ੍ਰਾਂਸਲੇਸ਼ਨਲ ਰਿਸਰਚ ਇਨ ਹੈਲਥ ਸਾਇੰਸਿਜ਼ ਵਲੋਂ ਆਯੋਜਿਤ ਕੀਤੀ ਗਈ ਸੀ | ਇਸ ਮੌਕੇ ਵਿਸ਼ੇਸ਼ ਤਕਨੀਕੀ ਮਾਹਰਾਂ ਡਾ. ਨਿਹਿਤ ਸੈਗਲ (ਅਰਾਈਜ ਫੈਲੋ, ਏਐਮ ਬੀਐਲ ਜਰਮਨੀ) ਅਤੇ ਡਾ. ਪ੍ਰੀਤੀ ਗਰਗ (ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਨੇ ਫਲੂਓਰੈਸੈਂਸ, ਕਨਫੋਕਲ ਮਾਈਕ੍ਰੋਸਕੋਪੀ ਅਤੇ ਬਾਇਓਇਮੇਜਿੰਗ ਟੈਕਨੀਕਸ ਬਾਰੇ ਵਿਸਥਾਰ ਨਾਲ ਦੱਸਿਆ | ਉਪ ਕੁਲਪਤੀ ਪ੍ਰੋ: ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠ ਹੋਈ ਇਸ ਵਰਕਸ਼ਾਪ 'ਚ ਪ੍ਰੋ: ਡਾ. ਸਤਵਿੰਦਰਜੀਤ ਕੌਰ ਨੇ ਵਰਕਸ਼ਾਪ ਦਾ ਮੁੱਖ ਵਿਸ਼ਾ ਪੇਸ਼ ਕੀਤਾ ਅਤੇ ਫਲੂਓਰੈਸੈਂਸ ਤੇ ਕਨਫੋਕਲ ਮਾਈਕ੍ਰੋਸਕੋਪੀ ਵਰਗੇ ਟੂਲਾਂ ਦੀ ਵਿਹਾਰਕ ਵਰਤੋਂ ਬਾਰੇ ਦੱਸਿਆ | ਮੁੱਖ ਮਹਿਮਾਨ ਪ੍ਰੋ: ਹਰਵਿੰਦਰ ਸਿੰਘ ਸੈਣੀ, ਡੀਨ ਅਕੈਡਮਿਕ ਅਫੇਅਰਜ਼ ਨੇ ਪ੍ਰਧਾਨਗੀ ਕਰਦਿਆਂ ਆਧੁਨਿਕ ਲਾਈਫ ਸਾਇੰਸ ਰਿਸਰਚ 'ਚ ਬਾਇਓਇਮੇਜਿੰਗ ਟੂਲਾਂ ਦੀ ਮਹੱਤਤਾ 'ਤੇ ਗੱਲ ਕੀਤੀ | ਇਸ ਦੌਰਾਨ ਪੀ. ਜੀ. ਵਿਦਿਆਰਥੀ ਅਤੇ ਰਿਸਰਚ ਸਕਾਲਰਾਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ | ਵਰਕਸ਼ਾਪ ਮੁਕੰਮਲ ਹੋਣ 'ਤੇ ਪ੍ਰੋ: ਅਮਨ ਮਹਾਜਨ (ਇੰਚਾਰਜ, ਸੈਂਟਰਲ ਫੈਸਿਲਿਟੀ ਐਂਡ ਯੂਐਸਆਈਸੀ) ਨੇ ਸਾਰੇ ਪਾਰਟੀਸੀਪੈਂਟਸ ਨੂੰ ਸਰਟੀਫਿਕੇਟ ਵੰਡੇ | ਇਸ ਮੌਕੇ ਪ੍ਰੋ: ਐੱਮ. ਐੱਸ. ਭੱਟੀ, ਪ੍ਰੋ: ਜਤਿੰਦਰ ਕੌਰ, ਡਾ. ਨਿਤਿਕਾ ਕਪੂਰ, ਡਾ. ਮਾਯਕ ਧਰਦਿਵੇਦੀ, ਅਮਨ ਵਾਲੀਆ, ਸਰਬਜੀਤ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਪੋਰਟਸ ਸਾਇੰਸਿਜ਼ ਐਂਡ ਮੈਡੀਸਨ ਨੂੰ 'ਨੈਸ਼ਨਲ ਬੈਸਟ ਇੰਸਟੀਚਿਊਸ਼ਨ ਫਾਰ ਸਪੋਰਟਸ ਸਾਇੰਸਿਜ਼-ਬੇਸਿਡ ਕੋਰਸਿਜ਼ ਇਨ ਇੰਡੀਆ... ਅਗਲੀ ਖ਼ਬਰ ਸ੍ਰੀ ਨਨਕਾਣਾ ਸਾਹਿਬ ਦੇ ਸਰਕਾਰੀ ਗੁਰੂ ਨਾਨਕ ਗ੍ਰੈਜੂਏਟ ਕਾਲਜ ਵਿਖੇ ਮਨਾਇਆ ਲੋਹੜੀ ਤਿਉਹਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।