20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਸਪੋਰਟਸ ਸਾਇੰਸਿਜ਼ ਐਂਡ ਮੈਡੀਸਨ ਨੂੰ 'ਨੈਸ਼ਨਲ ਬੈਸਟ ਇੰਸਟੀਚਿਊਸ਼ਨ ਫਾਰ ਸਪੋਰਟਸ ਸਾਇੰਸਿਜ਼-ਬੇਸਿਡ ਕੋਰਸਿਜ਼ ਇਨ ਇੰਡੀਆ' ਦਾ ਵੱਕਾਰੀ ਐਵਾਰਡ ਮਿਲਿਆ <br/>

ਅਜੀਤ ਡੈਸਕ 21-01-2026
ਅੰਮਿ੍ਤਸਰ, 20 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਿਆਸ-ਜੀ. ਐੱਨ. ਡੀ. ਯੂ. ਡਿਪਾਰਟਮੈਂਟ ਆਫ਼ ਸਪੋਰਟਸ ਸਾਇੰਸਿਜ਼ ਐਂਡ ਮੈਡੀਸਨ ਨੂੰ ਨਵੀਂ ਦਿੱਲੀ 'ਚ ਕਨਫੈਡਰੇਸ਼ਨ ਆਫ਼ ਸਪੋਰਟਸ ਐਂਡ ਰਿਕਰੀਏਸ਼ਨ ਇੰਡਸਟਰੀ (ਸੀਐੱਸਆਰਆਈ) ਵਲੋਂ 'ਨੈਸ਼ਨਲ ਬੈਸਟ ਇੰਸਟੀਚਿਊਸ਼ਨ ਫਾਰ ਸਪੋਰਟਸ ਸਾਇੰਸਿਜ਼-ਬੇਸਡ ਕੋਰਸਿਜ਼ ਇਨ ਇੰਡੀਆ' ਦਾ ਵਕਾਰੀ ਐਵਾਰਡ ਪ੍ਰਦਾਨ ਕੀਤਾ ਗਿਆ ਹੈ | ਇਹ ਸਨਮਾਨ ਇੰਡੀਆ ਇੰਟਰਨੈਸ਼ਨਲ ਸੈਂਟਰ 'ਚ ਦੇਸ਼ ਦੀਆਂ ਅਹਿਮ ਸ਼ਖ਼ਸੀਅਤਾਂ ਦੀ ਹਾਜ਼ਰੀ 'ਚ ਭਰਵੇਂ ਸਮਾਗਮ ਦੌਰਾਨ ਦਿੱਤਾ ਗਿਆ | ਪ੍ਰੋ: ਡਾ. ਕਰਮਜੀਤ ਸਿੰਘ ਨੇ ਇਸ ਨੂੰ ਯੂਨੀਵਰਸਿਟੀ ਲਈ ਬਹੁਤ ਮਾਣ ਵਾਲਾ ਪਲ ਦੱਸਦਿਆਂ ਕਿਹਾ ਕਿ ਯੂਨੀਵਰਸਿਟੀ ਦੀਆਂ ਅਤਿ ਆਧੁਨਿਕ ਰਿਸਰਚ ਲੈਬਾਂ, ਵਿਕਸਤ ਸਪੋਰਟਸ ਰਿਹੈਬਿਲੀਟੇਸ਼ਨ ਸਹੂਲਤਾਂ ਅਤੇ ਰਾਸ਼ਟਰੀ ਸਪੋਰਟਸ ਸੰਸਥਾਵਾਂ ਨਾਲ ਮਜ਼ਬੂਤ ਸਹਿਯੋਗ ਨੇ ਇਸ ਪ੍ਰਾਪਤੀ ਵਿਚ ਅਹਿਮ ਭੂਮਿਕਾ ਨਿਭਾਈ ਹੈ | ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਇਹ ਰਾਸ਼ਟਰੀ ਮਾਨਤਾ ਵਿਭਾਗ ਦੀ ਅਕਾਦਮਿਕ ਉੱਤਮਤਾ, ਆਹਲਾ ਦਰਜੇ ਦੀ ਖੋਜ, ਸਪੋਰਟਸ ਮੈਡੀਸਨ ਵਿਚ ਨਵੀਨਤਾ ਅਤੇ ਐਥਲੀਟਸ ਦੇ ਸੰਪੂਰਨ ਵਿਕਾਸ ਪ੍ਰਤੀ ਅਟੱਲ ਵਚਨਬੱਧਤਾ ਦਾ ਪ੍ਰਤੀਬਿੰਬ ਹੈ | ਇਹ ਐਵਾਰਡ ਵਿਭਾਗ ਦੇ ਫੈਕਲਟੀ, ਖੋਜਾਰਥੀਆਂ ਵਿਦਿਆਰਥੀਆਂ ਅਤੇ ਸਹਾਇਕ ਸਟਾਫ ਦੀਆਂ ਸਾਲਾਂ ਦੀਆਂ ਨਿਰੰਤਰ ਮਿਹਨਤਾਂ ਨੂੰ ਮਾਨਤਾ ਦਿੰਦਾ ਹੈ | ਇਹ ਐਵਾਰਡ ਵਿਭਾਗ ਦੇ ਮੁਖੀ ਡਾ. ਅਮਰਿੰਦਰ ਸਿੰਘ ਨੇ ਦਿੱਲੀ ਹਾਈ ਕੋਰਟ ਦੇ ਮਾਣਯੋਗ ਜੱਜ ਅਨਿਸ਼ ਦਿਆਲ, ਸਾਬਕਾ ਸਕੱਤਰ ਸਪੋਰਟਸ (ਮੰਤਰਾਲਾ ਯੂਥ ਅਫੇਅਰਜ਼ ਐਂਡ ਸਪੋਰਟਸ, ਭਾਰਤ ਸਰਕਾਰ) ਅਜੀਤ ਕੁਮਾਰ ਸ਼ਰਨ, ਸਾਬਕਾ ਪ੍ਰਧਾਨ ਇੰਡੀਅਨ ਓਲੰਪਿਕ ਐਸੋਸੀਏਸ਼ਨ ਤੇ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਡਾ. ਨਰਿੰਦਰ ਧਰੂਵ ਬੱਤਰਾ ਅਤੇ ਸੀਐੱਸਆਰਆਈ ਪ੍ਰਧਾਨ ਕਰਨਲ ਰਾਜਪਾਲ ਸਿੰਘ ਤੋਂ ਪ੍ਰਾਪਤ ਕੀਤਾ | ਡਾ. ਅਮਰਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਵਿਗਿਆਨਕ ਗਿਆਨ ਨੂੰ ਵਿਹਾਰਕ ਐਪਲੀਕੇਸ਼ਨ ਨਾਲ ਜੋੜਨ 'ਤੇ ਲਗਾਤਾਰ ਜ਼ੋਰ ਦਿੰਦਾ ਆ ਰਿਹਾ ਹੈ | ਫੈਕਲਟੀ ਆਫ਼ ਸਪੋਰਟਸ ਮੈਡੀਸਨ ਐਂਡ ਫਿਜ਼ੀਓਥੈਰੇਪੀ ਦੀ ਡੀਨ ਪ੍ਰੋਫੈਸਰ ਸ਼ਵੇਤਾ ਸ਼ੇਨੋਏ ਨੇ ਕਿਹਾ ਕਿ ਇਹ ਐਵਾਰਡ ਫੈਕਲਟੀ ਦੇ ਸਾਂਝੇ ਵਿਜ਼ਨ ਦਾ ਪ੍ਰਤੀਕ ਹੈ ਜੋ ਦੇਸ਼ 'ਚ ਅਤਿ ਆਧੁਨਿਕ ਸਪੋਰਟਸ ਸਾਇੰਸਿਜ਼ ਸਿੱਖਿਆ ਨੂੰ ਉਤਸ਼ਾਹਿਤ ਕਰਨ ਵੱਲ ਕੇਂਦਰਿਤ ਹੈ |

ਪਿਛਲੀ ਖ਼ਬਰ ਪੁਲਿਸ ਥਾਣਾ ਸੁਲਤਾਨਵਿੰਡ ਵਲੋਂ 6 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ <br/> ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 'ਵਰਕਸ਼ਾਪ ਆਨ ਬਾਇਓਇਮੇਜਿੰਗ ਟੈਕਨੀਕਸ' ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।