ਆਂਗਣਵਾੜੀ ਵਰਕਰਾਂ ਹੈਲਪਰਾਂ ਵਲੋਂ ਧੋਖਾ ਕਰਨ ਵਾਲੀ ਪਾਰਟੀ ਦੇ ਫੁੱਲ ਗੰਗਾ ਵਿਚ ਪਾਉਣ ਦੀਆਂ ਤਿਆਰੀਆਂ ਮੁਕੰਮਲ-ਸਰੋਜ ਛੱਪੜੀ ਵਾਲਾ, ਸੁਨੀਲ ਕੌਰ ਬੇਦੀ
ਜਲਾਲਾਬਾਦ,15 ਨਵੰਬਰ (ਜਤਿੰਦਰ ਪਾਲ ਸਿੰਘ)-ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ ਵਿਚ ਆਂਗਣਵਾੜੀ ਵਰਕਰਾਂ ਹੈਲਪਰਾਂ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਦੇ ਸਾਰ ਹੀ ਤੁਹਾਡਾ ਮਾਣ ਭੱਤਾ ਦੁੱਗਣਾ ਕੀਤਾ ਜਾਵੇਗਾ ਪਰ ਪੰਜ ਸਾਲਾਂ ਵਿਚ ਹਰ ਦਿਨ ਆਂਗਣਵਾੜੀ ਵਰਕਰ ਹੈਲਪਰ ਸਰਕਾਰ ਨੂੰ ਆਪਣਾ ਕੀਤਾ ਚੋਣ ਮੈਨੀਫੈਸਟੋ ਦਾ ਵਾਅਦਾ ਯਾਦ ਕਰਵਾ ਰਹੇ ਹਨ, ਪੂਰੇ ਪੰਜ ਸਾਲਾਂ ਵਿਚ ਵੀ ਇਕ ਮੀਟਿੰਗ ਮੁੱਖ ਮੰਤਰੀ ਵਲੋਂ ਨਹੀਂ ਕੀਤੀ ਗਈ, ਸਗੋਂ ਮੀਟਿੰਗਾਂ ਦਾ ਸਮਾਂ ਦੇ ਕੇ ਖੱਜਲ ਖ਼ੁਆਰੀ ਤੇ ਵਿਸ਼ਵਾਸ ਘਾਤ ਕੀਤਾ ਗਿਆ ਹੈ। ਮਹਿਕਮੇ ਦੇ ਮੰਤਰੀ ਡਾ.
ਜਲਾਲਾਬਾਦ,15 ਨਵੰਬਰ (ਜਤਿੰਦਰ ਪਾਲ ਸਿੰਘ)-ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ ਵਿਚ ਆਂਗਣਵਾੜੀ ਵਰਕਰਾਂ ਹੈਲਪਰਾਂ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਦੇ ਸਾਰ ਹੀ ਤੁਹਾਡਾ ਮਾਣ ਭੱਤਾ ਦੁੱਗਣਾ ਕੀਤਾ ਜਾਵੇਗਾ ਪਰ ਪੰਜ ਸਾਲਾਂ ਵਿਚ ਹਰ ਦਿਨ ਆਂਗਣਵਾੜੀ ਵਰਕਰ ਹੈਲਪਰ ਸਰਕਾਰ ਨੂੰ ਆਪਣਾ ਕੀਤਾ ਚੋਣ ਮੈਨੀਫੈਸਟੋ ਦਾ ਵਾਅਦਾ ਯਾਦ ਕਰਵਾ ਰਹੇ ਹਨ, ਪੂਰੇ ਪੰਜ ਸਾਲਾਂ ਵਿਚ ਵੀ ਇਕ ਮੀਟਿੰਗ ਮੁੱਖ ਮੰਤਰੀ ਵਲੋਂ ਨਹੀਂ ਕੀਤੀ ਗਈ, ਸਗੋਂ ਮੀਟਿੰਗਾਂ ਦਾ ਸਮਾਂ ਦੇ ਕੇ ਖੱਜਲ ਖ਼ੁਆਰੀ ਤੇ ਵਿਸ਼ਵਾਸ ਘਾਤ ਕੀਤਾ ਗਿਆ ਹੈ। ਮਹਿਕਮੇ ਦੇ ਮੰਤਰੀ ਡਾ.ਬਲਜੀਤ ਕੌਰ ਨੇ ਕਈ ਮੀਟਿੰਗਾਂ ਕੀਤੀਆਂ, ਪਰ ਹਰ ਮੀਟਿੰਗ ਤੇ ਉਹ ਵਿੱਤ ਵਿਭਾਗ ਤੋਂ ਛੋਟੀਆਂ ਛੋਟੀਆਂ ਜੋ ਅਤਿ ਜ਼ਰੂਰੀ ਮੰਗਾਂ ਸਨ, ਉਹ ਵੀ ਪੂਰੀਆਂ ਕਰਵਾਉਣ ਵਿਚ ਬੇਵੱਸ ਸਾਬਤ ਹੋਏ। ਆਮ ਆਦਮੀ ਦੇ ਚੋਣ ਮੈਨੀਫੈਸਟੋ ਨੂੰ ਦੇਖਦਿਆਂ ਬਹੁਤ ਵਰਕਰ ਹੈਲਪਰ ਨੇ ਆਪਣੇ ਆਪਣੇ ਇਲਾਕੇ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਜਿੱਤਾਂ ਕੇ ਵਿਧਾਨ ਸਭਾ ਵਿਚ ਭੇਜਿਆ ।ਪਰ ਕਿਸੇ ਵੀ ਵਿਧਾਇਕ ਨੇ ਵਿਧਾਨ ਸਭਾ ਵਿਚ ਦੁੱਗਣਾ ਮਾਣ ਭੱਤਾ ਕਰਨ ਦਾ ਮੁੱਦਾ ਉਠਾ ਕੇ ਪੂਰਾ ਨਹੀਂ ਕੀਤਾ। ਸੂਬਾ ਪ੍ਰਧਾਨ ਸਰੋਜ ਛੱਪੜੀਂ ਵਾਲਾ, ਜਰਨਲ ਸਕੱਤਰ ਸੁਨੀਲ ਕੌਰ ਬੇਦੀ ਨੇ ਕਿਹਾ ਕਿ ਸੂਬਾ ਪੱਧਰ ਤੇ ਲੈ ਗਏ ਫ਼ੈਸਲੇ ਅਨੁਸਾਰ 17 ਨਵੰਬਰ ਨੂੰ ਪੁਤਲੇ ਬਣਾ ਕੇ ਹਰ ਵਿਧਾਇਕ ਦੇ ਘਰ ਦੇ ਸਾਹਮਣੇ ਵਿਧਾਇਕ ਦਾ, ਡਾਕਟਰ ਬਲਜੀਤ ਕੌਰ ਜੋ ਮਹਿਕਮੇ ਦੇ ਮੰਤਰੀ ਹਨ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੁਤਲਿਆਂ ਦਾ ਸਸਕਾਰ ਕੀਤਾ ਜਾਵੇਗਾ ਅਤੇ ਫ਼ੁਲ ਚੁਗੇ ਜਾਣਗੇ। ਸਰੋਜ ਛੱਪੜੀਂ ਵਾਲਾ ਸੂਬਾ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਵਿਚ ਆਪਣਾ ਰਾਜਨੀਤਿਕ ਕੈਰੀਅਰ ਜਲਾਲਾਬਾਦ ਤੋਂ ਸ਼ੁਰੂ ਕੀਤਾ ਸੀ ਤੇ ਜਲਾਲਾਬਾਦ ਵਿਚ ਹੀ ਰੀਤੀ ਰਿਵਾਜ਼ਾਂ ਅਨੁਸਾਰ ਆਮ ਆਦਮੀ ਪਾਰਟੀ ਦੇ 13ਵੇਂ ’ਤੇ ਫ਼ੁਲ ਚੁਗ ਕੇ ਜਲ ਪ੍ਰਵਾਹ ਕੀਤੇ ਜਾਣਗੇ ਤਾਂ ਜੋ ਲੋਕਾਂ ਨਾਲ ਧੋਖਾ ਬੇਇਨਸਾਫ਼ੀ ਤੇ ਵਿਸ਼ਵਾਸਘਾਤ ਵਾਲੀਆਂ ਪਾਰਟੀਆਂ ਜਿੰਦਾ ਨਾ ਰਹਿਣ।