16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਪ੍ਰਭਾਤ ਫੇਰੀ ਦਾ ਫਰੈਂਡਜ਼ ਕਾਲੋਨੀ ਅਤੇ ਤੇਲੀਆਂ ਵਾਲੀ ਗਲੀ ਵਿਖੇ ਪੁੱਜਣ ਮੌਕੇ ਜੈਕਾਰਿਆਂ ਦੀ ਗੂੰਜ ਅਤੇ ਫੁੱਲਾਂ ਦੀ ਵਰਖਾ ਨਾਲ ਹੋਇਆ ਸਵਾਗਤ

ਫ਼ਾਜ਼ਿਲਕਾ, 15 ਨਵੰਬਰ (ਦਵਿੰਦਰ ਪਾਲ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਜਿ. ਫ਼ਾਜ਼ਿਲਕਾ ਵਲੋਂ ਸ਼ੁਰੂ ਹੋਈਆਂ ਪ੍ਰਭਾਤ ਫੇਰੀਆਂ ਦਾ ਸ਼ਹਿਰ ਤੋਂ ਬਾਹਰ ਅਬੋਹਰ ਰੋਡ ’ਤੇ ਫਰੈਂਡਜ਼ ਕਾਲੋਨੀ ਵਿਖੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰ ਭਰਵਾਂ ਸਵਾਗਤ ਕੀਤਾ ਗਿਆ।

ਅਜੀਤ ਡੈਸਕ 16-11-2026
ਫ਼ਾਜ਼ਿਲਕਾ, 15 ਨਵੰਬਰ (ਦਵਿੰਦਰ ਪਾਲ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਜਿ. ਫ਼ਾਜ਼ਿਲਕਾ ਵਲੋਂ ਸ਼ੁਰੂ ਹੋਈਆਂ ਪ੍ਰਭਾਤ ਫੇਰੀਆਂ ਦਾ ਸ਼ਹਿਰ ਤੋਂ ਬਾਹਰ ਅਬੋਹਰ ਰੋਡ ’ਤੇ ਫਰੈਂਡਜ਼ ਕਾਲੋਨੀ ਵਿਖੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰ ਭਰਵਾਂ ਸਵਾਗਤ ਕੀਤਾ ਗਿਆ। ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਈ ਪ੍ਰਭਾਤ ਫੇਰੀ ਵਿਚ ਸੈਂਕੜੇ ਸੰਗਤਾਂ ਨੇ ਵਾਹਿਗੁਰੂ ਦਾ ਜਾਪ ਕਰਦਿਆਂ ਸ਼ਮੂਲੀਅਤ ਕੀਤੀ। ਇਹ ਪ੍ਰਭਾਤ ਫੇਰੀ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਗਾਂਧੀ ਚੌਂਕ, ਪਟਵਾਰਖ਼ਾਨਾ ਰੋਡ, ਅਬੋਹਰ ਰੋਡ ਸੜਕ ਵੱਲ ਰਵਾਨਾ ਹੋ ਗਈ। ਇਸ ਪ੍ਰਭਾਤ ਫੇਰੀ ਅੰਦਰ ਬਜ਼ੁਰਗ ਅਤੇ ਹੋਰ ਸੰਗਤ, ਜਿਨ੍ਹਾਂ ਕੋਲ ਤੁਰਿਆ ਨਹੀਂ ਜਾ ਸਕਦਾ ਸੀ, ਲਈ ਵਾਹਨਾਂ ਦਾ ਪ੍ਰਬੰਧ ਕੀਤਾ ਹੋਇਆ ਸੀ। ਫਰੈਂਡਜ਼ ਕਾਲੋਨੀ ਵਿਖੇ ਮਨਪਿੰਦਰ ਸਿੰਘ ਬਰਾੜ ਦੇ ਗ੍ਰਹਿ ਵਿਖੇ ਭਾਈ ਜਸਪ੍ਰੀਤ ਸਿੰਘ ਦਾ ਰਾਗੀ ਜਥਾ, ਬੀਬੀ ਤ੍ਰਿਪਤ ਕੌਰ ਦੇ ਜਥੇ ਨੇ ਗੁਰਬਾਣੀ ਦੀ ਅੰਮ੍ਰਿਤ ਵਰਖਾ ਕੀਤੀ। ਪ੍ਰਭਾਤ ਫੇਰੀ ਦਾ ਮਨਪਿੰਦਰ ਸਿੰਘ ਬਰਾੜ ਦੇ ਗ੍ਰਹਿ ਵਿਖੇ ਪੁੱਜਣ ’ਤੇ ਜੁੜੀਆਂ ਸੰਗਤਾਂ ਨੇ ਪ੍ਰਭਾਤ ਫ਼ੇਰੀ ਦੀਆਂ ਸੰਗਤਾਂ ਦਾ ਫੁੱਲਾਂ ਦੀ ਵਰਖਾ ਅਤੇ ਜੈਕਾਰਿਆਂ ਦੀ ਗੂੰਜ ਨਾਲ ਸਵਾਗਤ ਕੀਤਾ। ਇਸ ਪ੍ਰਭਾਤ ਫੇਰੀ ਅੰਦਰ ਭਾਈ ਜਤਿੰਦਰ ਸਿੰਘ ਨਾਗਪਾਲ, ਭਾਈ ਗੁਰਦੀਪ ਸਿੰਘ, ਭਾਈ ਜਗਦੇਵ ਸਿੰਘ, ਸਤਪਾਲ ਸਿੰਘ ਦੇਵ, ਬੀਬੀ ਨਰਿੰਦਰ ਕੌਰ ਅਹੂਜਾ, ਬੀਬੀ ਕੁਲਦੀਪ ਕੌਰ ਤਿੰਨਾ, ਬੇਬੀ ਪੁਪਨੇਜਾ ਆਦਿ ਵਲੋਂ ਸ਼ਬਦ ਗਾਇਣ ਕੀਤੇ ਜਾਂਦੇ ਹਨ। ਇਨ੍ਹਾਂ ਪ੍ਰਭਾਤ ਫੇਰੀਆਂ ਅੰਦਰ ਦਵਿੰਦਰ ਸਿੰਘ ਅਹੂਜਾ, ਅਮਰਜੀਤ ਸਿੰਘ ਸੰਧੂ, ਪ੍ਰਿੰਸੀਪਲ ਨਰਿੰਦਰ ਪਾਲ ਸਿੰਘ ਤਨੇਜਾ, ਭਾਈ ਕੰਵਲਜੀਤ ਸਿੰਘ, ਜੋਗਿੰਦਰ ਸਿੰਘ ਨਾਮਧਾਰੀ, ਸੁਖਵਿੰਦਰ ਸਿੰਘ ਰਾਜੂ, ਸੁਖਵਿੰਦਰ ਸਿੰਘ ਤਨੇਜਾ, ਜਰਨੈਲ ਸਿੰਘ ਤਨੇਜਾ, ਪਰਮਜੀਤ ਸਿੰਘ ਪਟਵਾਰੀ, ਅਵਤਾਰ ਸਿੰਘ ਬਾਠ, ਜਤਿੰਦਰ ਸਿੰਘ ਨਾਗਪਾਲ, ਪਰਮਜੀਤ ਸਿੰਘ ਬੈਂਕ ਵਾਲੇ, ਗੁਰਮੀਤ ਸਿੰਘ ਦੂਆ, ਜਗਦੇਵ ਸਿੰਘ, ਮਨਦੀਪ ਕੰਬੋਜ, ਫ਼ਤਿਹਦੀਪ ਸਿੰਘ, ਵੰਸ਼ ਕੰਬੋਜ, ਕੰਵਲਜੀਤ ਕੰਬੋਜ, ਮਹਿੰਗਾ ਸਿੰਘ, ਹਰੀਸ਼ ਚੰਦਰ ਪੁਪਨੇਜਾ, ਪ੍ਰੀਤਮ ਸਿੰਘ, ਹਰਮੰਦਰ ਸਿੰਘ ਬੱਸਾਂ ਵਾਲੇ, ਹਰਮਿੰਦਰ ਸਿੰਘ ਤਨੇਜਾ, ਡਾ.ਬਲਬੀਰ ਸਿੰਘ, ਗੁਰਪ੍ਰੀਤ ਸਿੰਘ ਜੱਗਾ, ਮਾ.ਕ੍ਰਿਸ਼ਨ ਕਾਂਤ ਆਦਿ ਵੱਡੀ ਗਿਣਤੀ ਵਿਚ ਬੀਬੀਆਂ ਹਾਜ਼ਰ ਸਨ। ਇਸੇ ਤਰ੍ਹਾਂ ਪ੍ਰਭਾਤ ਫੇਰੀ ਦੇ ਤੇਲੀਆਂ ਵਾਲੀ ਗਲੀ ਅੰਦਰ ਡਾ.ਰਜਿੰਦਰ ਗਗਨੇਜਾ ਦੇ ਗ੍ਰਹਿ ਵਿਖੇ ਪੁੱਜਣ ’ਤੇ ਪ੍ਰਭਾਤ ਫੇਰੀ ਦਾ ਭਰਵਾਂ ਸਵਾਗਤ ਕੀਤਾ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਰਿਵਾਰਿਕ ਮੈਂਬਰਾਂ ਦਾ ਸਨਮਾਨ ਕੀਤਾ ਗਿਆ।
ਪਿਛਲੀ ਖ਼ਬਰ ਪਰਸਵਾਰਥ ਸਭਾ ਵਲੋਂ ਲਗਾਏ ਮੁਫ਼ਤ ਮੈਡੀਕਲ ਕੈਂਪ ਦੌਰਾਨ 51 ਮਰੀਜ਼ਾਂ ਦੀ ਕੀਤੀ ਜਾਂਚ ਅਗਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹੇ ਦੀਆਂ ਮੰਡੀਆਂ ਅੰਦਰ ਕੰਨਾਂ ਵਿਚ ਲੱਗਦੀ ਬਾਸਮਤੀ ਝੋਨੇ ਦੀ ਬੋਲੀ ਕਿਸਾਨਾਂ ਨੂੰ ਲਗਾ ਰਹੀ ਹੈ ਵੱਡੇ ਰਗੜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।