27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਵਲੋਂ ਸਾਥੀਆਂ ਨਾਲ ਪਿੰਡ ਨੁਕੇਰੀਆਂ ਵਿਖੇ ਇੰਮੀਗ੍ਰੇਸ਼ਨ ਸਲਾਹਕਾਰ ਦੇ ਘਰ ਬਾਹਰ ਧਰਨਾ

ਮੰਡੀ ਰੋੜਾਂਵਾਲੀ, 26 ਸਤੰਬਰ (ਮਨਜੀਤ ਸਿੰਘ ਬਰਾੜ)- ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਵਲੋਂ ਆਪਣੇ ਯੂਨੀਅਨ ਦੇ ਕਿਸਾਨਾਂ ਨੂੰ ਨਾਲ ਲੈ ਕੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਨੁਕੇਰੀਆਂ ਵਿਖੇ ਹਰਜੋਬਨਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਦੇ ਘਰ ਦੇ ਬਾਹਰ ਧਰਨਾ ਲਗਾਇਆ ਗਿਆ। ਉਨ੍ਹਾਂ ਦਾ ਦੋਸ਼ ਹੈ ਕਿ ਪਿੰਡ ਨੁਕੇਰੀਆਂ ਨਿਵਾਸੀ ਹਰਜੋਬਨਪ੍ਰੀਤ ਸਿੰਘ ਬਠਿੰਡਾ ਵਿਖੇ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ ਜਿਸ ਵਲੋਂ ਵੱਖ-ਵੱਖ ਕਿਸਾਨਾਂ ਤੋਂ ਵਿਦੇਸ਼ ਭੇਜਣ ਦੇ ਨਾਮ ’ਤੇ ਡੇਢ ਕਰੋੜ ਰੁਪਏ ਦੇ ਕਰੀਬ ਠੱਗੀ ਮਾਰੀ ਗਈ ਹੈ ਜਿਨ੍ਹਾਂ ਨੂੰ ਇਨਸਾਫ਼ ਦੁਆਉਣ ਲਈ ਉਨ੍ਹਾਂ ਵਲੋਂ ਅੱਜ ਉਸ ਦੇ ਘਰ ਦੇ ਅੱਗੇ ਧਰਨਾ ਲਗਾਇਆ ਗਿਆ, ਇਹ ਧਰਨਾ ਇਨਸਾਫ਼ ਮਿਲਣ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ।

ਪਿੰਡ ਨੁਕੇਰੀਆਂ ਵਿਖੇ ਕਿਸਾਨ ਯੂਨੀਅਨ ਡਕੌਂਦਾ ਵਲੋਂ ਦਿੱਤੇ ਗਏ ਧਰਨੇ ਵਿਚ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ। (ਸੱਜੇ) ਹਰਜੋਬਨਪ੍ਰੀਤ ਸਿੰਘ ਦੇ ਪਿਤਾ ਜਸਵਿੰਦਰ ਸਿੰਘ ਆਪਣਾ ਪੱਖ ਰੱਖਦੇ ਹੋਏ। ਤਸਵੀਰਾਂ-ਮਨਜੀਤ ਸਿੰਘ ਬਰਾੜ 27-09-2026
ਮੰਡੀ ਰੋੜਾਂਵਾਲੀ, 26 ਸਤੰਬਰ (ਮਨਜੀਤ ਸਿੰਘ ਬਰਾੜ)- ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਵਲੋਂ ਆਪਣੇ ਯੂਨੀਅਨ ਦੇ ਕਿਸਾਨਾਂ ਨੂੰ ਨਾਲ ਲੈ ਕੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਨੁਕੇਰੀਆਂ ਵਿਖੇ ਹਰਜੋਬਨਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਦੇ ਘਰ ਦੇ ਬਾਹਰ ਧਰਨਾ ਲਗਾਇਆ ਗਿਆ। ਉਨ੍ਹਾਂ ਦਾ ਦੋਸ਼ ਹੈ ਕਿ ਪਿੰਡ ਨੁਕੇਰੀਆਂ ਨਿਵਾਸੀ ਹਰਜੋਬਨਪ੍ਰੀਤ ਸਿੰਘ ਬਠਿੰਡਾ ਵਿਖੇ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ ਜਿਸ ਵਲੋਂ ਵੱਖ-ਵੱਖ ਕਿਸਾਨਾਂ ਤੋਂ ਵਿਦੇਸ਼ ਭੇਜਣ ਦੇ ਨਾਮ ’ਤੇ ਡੇਢ ਕਰੋੜ ਰੁਪਏ ਦੇ ਕਰੀਬ ਠੱਗੀ ਮਾਰੀ ਗਈ ਹੈ ਜਿਨ੍ਹਾਂ ਨੂੰ ਇਨਸਾਫ਼ ਦੁਆਉਣ ਲਈ ਉਨ੍ਹਾਂ ਵਲੋਂ ਅੱਜ ਉਸ ਦੇ ਘਰ ਦੇ ਅੱਗੇ ਧਰਨਾ ਲਗਾਇਆ ਗਿਆ, ਇਹ ਧਰਨਾ ਇਨਸਾਫ਼ ਮਿਲਣ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ। ਧਰਨੇ ’ਚ ਮੌਜੂਦ ਐਕਸ ਸਰਵਿਸਮੈਨ ਸਿਕੰਦਰ ਸਿੰਘ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਹਰਜੋਬਨਪ੍ਰੀਤ ਸਿੰਘ ਵਲੋਂ ਉਸ ਨੂੰ ਕੈਨੇਡਾ ਦੀ ਵੀਜ਼ਾ ਦੁਆਉਣ ਲਈ 20 ਲੱਖ ਰੁਪਏ ਲਏ ਸਨ, ਵੀਜ਼ਾ ਨਾ ਆਉਣ ’ਤੇ ਉਸ ਵਲੋਂ ਪੈਸੇ ਵਾਪਸ ਨਹੀਂ ਕੀਤੇ ਗਏ। ਵਾਸ਼ੂ ਸ਼ਰਮਾ ਵਾਸੀ ਕੋਟਕਪੂਰਾ ਜ਼ਿਲ੍ਹਾ ਫ਼ਰੀਦਕੋਟ ਨੇ ਹਰਜੋਬਨਪ੍ਰੀਤ ’ਤੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਸ ਵਲੋਂ ਉਸ ਨਾਲ ਇਕ ਕਰੋੜ ਰੁਪਏ ਦੀ ਠੱਗੀ ਮਾਰੀ ਗਈ ਹੈ, ਜਿਸ ਦੀ ਬਠਿੰਡਾ ਵਿਖੇ ਐਫ. ਆਈ. ਆਰ. ਵੀ ਦਰਜ ਹੈ। ਸੁਰਿੰਦਰ ਸਿੰਘ ਵਾਸੀ ਮੰਡੀ ਜੈਤੋ ਜ਼ਿਲ੍ਹਾ ਫ਼ਰੀਦਕੋਟ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਸ ਤੋਂ ਯੂ. ਕੇ. ਦਾ ਵੀਜ਼ਾ ਲਗਵਾਉਣ ਲਈ 22 ਲੱਖ ਰੁਪਏ ਲਏ ਸਨ, ਹਰਜੋਬਨਪ੍ਰੀਤ ਸਿੰਘ ਵਲੋਂ ਜਾਅਲੀ ਵੀਜ਼ਾ ਦੇ ਕੇ ਉਸ ਨਾਲ ਠੱਗੀ ਮਾਰੀ ਗਈ ਹੈ। ਉਸ ਨੇ ਦੱਸਿਆ ਕਿ ਰੌਲਾ ਪਾਉਣ ’ਤੇ ਪਰਿਵਾਰ ਵਲੋਂ 10 ਲੱਖ ਰੁਪਏ ਵਾਪਸ ਮੋੜ ਦਿੱਤੇ ਸਨ, ਜਦੋਂ ਕਿ ਬਾਕੀ ਪੈਸੇ ਦੇਣ ਤੋਂ ਨਾਂਹ ਨੁੱਕਰ ਕਰ ਰਿਹਾ ਹੈ। ਇਸੇ ਤਰ੍ਹਾਂ ਵੀਰ ਦਵਿੰਦਰ ਸਿੰਘ ਵਾਸੀ ਟੁਪਾਲੀ ਜ਼ਿਲ੍ਹਾ ਬਠਿੰਡਾ ਨੇ ਵੀ ਦੱਸਿਆ ਕਿ ਉਸ ਨਾਲ ਵੀ ਹਰਜੋਬਨਪ੍ਰੀਤ ਸਿੰਘ ਵਲੋਂ ਵੀਜ਼ਾ ਦੁਆਉਣ ਲਈ 26 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ, ਜਿਸ ਵਿਚੋਂ ਰੌਲਾ ਪਾਉਣ ’ਤੇ ਉਸ ਵਲੋਂ 6 ਲੱਖ ਰੁਪਏ ਵਾਪਸ ਮੋੜ ਦਿੱਤੇ ਗਏ ਹਨ, ਜਦੋਂ ਕਿ ਬਾਕੀ ਪੈਸੇ ਨਹੀਂ ਦੇ ਰਿਹਾ। ਉਕਤ ਵਿਅਕਤੀਆਂ ਨੇ ਦੱਸਿਆ ਕਿ ਪੈਸੇ ਦੇਣ ਸਮੇਂ ਦੇ ਉਨ੍ਹਾਂ ਕੋਲ ਪੁਖ਼ਤਾ ਸਬੂਤ ਹਨ, ਕੁੱਝ ਪੈਸੇ ਉਨ੍ਹਾਂ ਵਲੋਂ ਹਰਜੋਬਨਪ੍ਰੀਤ ਸਿੰਘ ਦੇ ਖਾਤੇ ਵਿਚ ਪਾਏ ਗਏ ਹਨ ਅਤੇ ਕੁੱਝ ਪੈਸੇ ਉਨ੍ਹਾਂ ਵਲੋਂ ਨਕਦ ਦਿੱਤੇ ਗਏ ਹਨ। ਉੱਧਰ ਜਦ ਇਸ ਸੰਬੰਧੀ ਪੱਖ ਜਾਣਨ ਲਈ ਘਰ ਵਿਚ ਮੌਜੂਦ ਹਰਜੋਬਨਪ੍ਰੀਤ ਸਿੰਘ ਦੇ ਪਿਤਾ ਜਸਵਿੰਦਰ ਸਿੰਘ ਵਿਰਕ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਸ ਦੇ ਬੇਟੇ ਦਾ ਬਠਿੰਡਾ ਵਿਖੇ ਸਟੈਂਟਇੰਟਰੀ ਦੇ ਨਾਮ ’ਤੇ ਦਫ਼ਤਰ ਹੈ, ਜਿੱਥੇ ਸਿਰਫ਼ ਵੀਜ਼ੇ ਸੰਬੰਧੀ ਸਲਾਹ ਦਿੱਤੀ ਜਾਂਦੀ ਹੈ ਤੇ ਤਿਆਰੀ ਕਰਵਾਈ ਜਾਂਦੀ ਹੈ। ਵਾਸ਼ੂ ਸ਼ਰਮਾ ਕੋਟਕਪੂਰਾ ਦੇ ਖ਼ੁਦ ਦੇ ਵੱਖ-ਵੱਖ ਥਾਵਾਂ ’ਤੇ ਪੰਜ ਦੇ ਕਰੀਬ ਇਮੀਗਰੇਸ਼ਨ ਦਫ਼ਤਰ ਹਨ, ਜੋ ਵਿਅਕਤੀ ਠੱਗੀ ਮਾਰਨ ਦੀ ਗੱਲ ਕਰ ਰਹੇ ਹਨ ਉਹ ਠੱਗੀ ਵਾਸ਼ੂ ਸ਼ਰਮਾ ਵਲੋਂ ਹੀ ਮਾਰੀ ਗਈ ਹੈ, ਜੋ ਲੋਕਾਂ ਨੂੰ ਵਰਗ਼ਲਾ ਕੇ ਉਨ੍ਹਾਂ ਦੇ ਘਰ ਦੇ ਬਾਹਰ ਨਜਾਇਜ਼ ਧਰਨਾ ਲਗਵਾਈ ਬੈਠਾ ਹੈ, ਜਦੋਂ ਕਿ ਉਸ ਦੇ ਬੇਟੇ ਦਾ ਇਸ ਵਿਚ ਕੋਈ ਰੋਲ ਨਹੀਂ ਹੈ। ਜੋ ਐਫ. ਆਈ .ਆਰ ਉਸ ’ਤੇ ਦਰਜ ਹੋਈ ਹੈ ਉਸ ਦੀ ਇਨਕੁਆਰੀ ਚੱਲ ਰਹੀ ਹੈ।
ਪਿਛਲੀ ਖ਼ਬਰ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਆਈ. ਐੱਮ. ਐੱਫ. ਨੇ ਪਾਕਿ ’ਤੇ ਕੱਸਿਆ ਸ਼ਿਕੰਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।