10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਡੀ.ਏ.ਵੀ.ਸਕੂਲ ਹਰੀਪੁਰਾ ਦੀ ਅਸ਼ਨੂਰ ਕੰਬੋਜ ਨੇ ਥਾਂਗ-ਤਾ ਚੈਂਪੀਅਨਸ਼ਿਪ ’ਚ ਜਿੱਤਿਆ ਸੋਨ ਤਗਮਾ

ਅਬੋਹਰ, 9 ਸਤੰਬਰ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਬਾਬਾ ਫ਼ਤਿਹ ਸਿੰਘ ਸਪੋਰਟਸ ਅਕੈਡਮੀ ਬਰੇਟਾ (ਮਾਨਸਾ) ਵਿਖੇ ਕਰਵਾਈ ਗਈ 6ਵੀਂ ਪੰਜਾਬ ਰਾਜ ਥਾਂਗ-ਤਾ ਚੈਂਪੀਅਨਸ਼ਿਪ 2026-27 ਵਿਚ ਐੱਸ. ਜੀ.

ਜੇਤੂ ਖਿਡਾਰਨ ਅਸ਼ਨੂਰ ਕੰਬੋਜ 10-09-2026
ਅਬੋਹਰ, 9 ਸਤੰਬਰ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਬਾਬਾ ਫ਼ਤਿਹ ਸਿੰਘ ਸਪੋਰਟਸ ਅਕੈਡਮੀ ਬਰੇਟਾ (ਮਾਨਸਾ) ਵਿਖੇ ਕਰਵਾਈ ਗਈ 6ਵੀਂ ਪੰਜਾਬ ਰਾਜ ਥਾਂਗ-ਤਾ ਚੈਂਪੀਅਨਸ਼ਿਪ 2026-27 ਵਿਚ ਐੱਸ.ਜੀ.ਜੇ. ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਹਰੀਪੁਰਾ ਦੀ ਵਿਦਿਆਰਥਣ ਅਸ਼ਨੂਰ ਕੰਬੋਜ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਹਾਸਲ ਕੀਤਾ ਹੈ। ਅੰਡਰ-18 ਜੂਨੀਅਰ ਦੇ 40 ਕਿੱਲੋਗਰਾਮ ਭਾਰ ਵਰਗ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ’ਤੇ ਅਸ਼ਨੂਰ ਦੀ ਚੋਣ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਹੋਈ ਹੈ। ਉਸ ਦੀ ਇਸ ਪ੍ਰਾਪਤੀ ਨਾਲ ਸਕੂਲ ਤੇ ਮਾਤਾ ਮਨਜੀਤ ਕੌਰ ਵਾ ਪਿਤਾ ਪ੍ਰੇਮ ਕੰਬੋਜ ਦਾ ਨਾਂਅ ਰੌਸ਼ਨ ਹੋਇਆ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਸੁਖਦੇਵ ਸਿੰਘ ਤੇ ਸਮੂਹ ਸਟਾਫ਼ ਨੇ ਜੇਤੂ ਵਿਦਿਆਰਥਣ ਨੂੰ ਵਧਾਈ ਦਿੰਦਿਆਂ ਨੈਸ਼ਨਲ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਹਰ ਵਾਰਡ ਵਿਚ ਪਹੁੰਚ ਕੇ ਸਮੱਸਿਆਵਾਂ ਦੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ- ਅਸ਼ੋਕ ਜੈਰਥ ਅਗਲੀ ਖ਼ਬਰ ਧਰਮ ਦੇ ਰਸਤੇ ’ਤੇ ਚੱਲ ਕੇ ਜੀਵਨ ਦੇ ਸਾਰੇ ਕੰਮ ਸਫਲ ਹੁੰਦੇ ਹਨ- ਸਾਧਵੀ ਅਮਰਾ ਭਾਰਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।