ਹਰ ਵਾਰਡ ਵਿਚ ਪਹੁੰਚ ਕੇ ਸਮੱਸਿਆਵਾਂ ਦੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ- ਅਸ਼ੋਕ ਜੈਰਥ
ਫ਼ਾਜ਼ਿਲਕਾ 9 ਸਤੰਬਰ (ਦਵਿੰਦਰ ਪਾਲ ਸਿੰਘ)- ਆਪਣੇ ਦਮ ’ਤੇ ਨਗਰ ਕੌਂਸਲ ਵਿਚ ਬੋਰਡ ਬਣਾਉਣ ਵਾਲੀ ਭਾਰਤੀ ਜਨਤਾ ਪਾਰਟੀ ਦੀ ਟੀਮ ਪੂਰੀ ਤਰ੍ਹਾਂ ਸਰਗਰਮ ਹੋ ਕੇ ਸ਼ਹਿਰ ਦੀ ਸੇਵਾ ਵਿਚ ਜੁੱਟ ਗਈ ਹੈ। ਨਗਰ ਕੌਂਸਲ ਪ੍ਰਧਾਨ ਅਨੀਤਾ ਜੈਰਥ ਦੀ ਅਗਵਾਈ ਹੇਠ ਭਾਜਪਾ ਆਗੂ ਤੇ ਵਰਕਰ ਇੱਕ-ਇੱਕ ਕਰਕੇ ਹਰ ਵਰਡ ਵਿਚ ਜਾ ਕੇ ਉੱਥੋਂ ਦੀਆਂ ਸਮੱਸਿਆਵਾਂ ਦੀ ਜਾਣਕਾਰੀ ਲੈ ਰਹੇ ਹਨ ਤੇ ਉਨ੍ਹਾਂ ਨੂੰ ਹੱਲ ਕਰਵਾਉਣ ਲਈ ਕੰਮ ਕਰ ਰਹੇ ਹਨ।
ਫ਼ਾਜ਼ਿਲਕਾ ਦੇ ਵਾਰਡਾਂ ਵਿਚ ਪਹੁੰਚ ਕੇ ਸਫ਼ਾਈ ਤੇ ਵਿਕਾਸ ਕਾਰਜਾਂ ਦਾ ਮੁਆਇਨਾ ਕਰਦੇ ਹੋਏ ਸੀਨੀਅਰ ਭਾਜਪਾ ਆਗੂ ਅਸ਼ੋਕ ਜੈਰਥ, ਸੀਨੀਅਰ ਮੀਤ ਪ੍ਰਧਾਨ ਭਗਵਾਨ ਦਾਸ ਅਤੇ ਹੋਰ। ਅਜੀਤ ਤਸਵੀਰ
10-09-2026