ਧਰਮ ਦੇ ਰਸਤੇ ’ਤੇ ਚੱਲ ਕੇ ਜੀਵਨ ਦੇ ਸਾਰੇ ਕੰਮ ਸਫਲ ਹੁੰਦੇ ਹਨ- ਸਾਧਵੀ ਅਮਰਾ ਭਾਰਤੀ
ਜਲਾਲਾਬਾਦ, 9 ਸਤੰਬਰ (ਜਸਕਰਨ ਸਿੰਘ ਤਨੇਜਾ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸਥਾਨਕ ਆਸ਼ਰਮ ਵਿਖੇ ਸਪਤਾਹਿਕ ਸਤਿਸੰਗ ਪ੍ਰੋਗਰਾਮ ਸ਼ਰਧਾ ਨਾਲ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ। ਸਾਧਵੀ ਅਮਰਾ ਭਾਰਤੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖੀ ਜੀਵਨ ਵਿਚ ਧਰਮ ਤੇ ਸਦਾਚਾਰ ਅਪਣਾਉਣ ਨਾਲ ਹੀ ਕਰਮਾਂ ਵਿਚ ਪਵਿੱਤਰਤਾ ਆਉਂਦੀ ਹੈ ਤੇ ਸਾਰੇ ਕਾਰਜ ਸਫਲ ਹੁੰਦੇ ਹਨ।
ਸਾਧਵੀ ਅਮਰਾ ਭਾਰਤੀ ਪ੍ਰਵਚਨ ਸੁਣਾਉਂਦੇ ਹੋਏ। ਤਸਵੀਰ-ਜਸਕਰਨ ਸਿੰਘ ਤਨੇਜਾ
10-09-2026