17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਧੂਮਧਾਮ ਨਾਲ ਮਨਾਈ 135ਵੀਂ ਡਾ. ਅੰਬੇਡਕਰ ਜੈਅੰਤੀ

ਅਜੀਤ ਡੈਸਕ 15-04-2026
ਫ਼ਾਜ਼ਿਲਕਾ,14 ਅਪ੍ਰੈਲ(ਦਵਿੰਦਰ ਪਾਲ ਸਿੰਘ)-ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਨੂੰ ਉਨ੍ਹਾਂ ਦੇ 135ਵੇਂ ਜਨਮ ਦਿਨ ਦੇ ਮੌਕੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਾਜ਼ਿਲਕਾ ਵਿਖੇ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ | ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉੱਪ ਮੰਡਲ ਮਜਿਸਟਰੇਟ ਜੁਗਰਾਜ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼ਰਧਾਂਜਲੀ ਭੇਟ ਕੀਤੀ | ਐੱਸ.ਡੀ.ਐੱਮ ਫ਼ਾਜ਼ਿਲਕਾ ਨੇ ਕਿਹਾ ਕਿ ਡਾ. ਅੰਬੇਦਕਰ ਨਾ ਕੇਵਲ ਆਪਣੇ ਸਮੇਂ ਦੇ ਦੁਨੀਆ ਦੇ ਸਭ ਤੋਂ ਵਿਦਵਾਨ ਵਿਅਕਤੀ ਰਹੇ ਬਲਕਿ ਦਲਿਤਾਂ ਦੇ ਨਾਲ-ਨਾਲ ਦੇਸ਼ ਵਿਚ ਨਾਰੀਵਾਦ ਦੇ ਮੋਢੀ ਸਨ | ਉਨ੍ਹਾਂ ਨੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੇ ਪੂਰਨਿਆਂ 'ਤੇ ਚੱਲਣ ਦੀ ਲੋੜ ਹੈ, ਕਿਉਂਕਿ ਡਾ.ਅੰਬੇਦਕਰ ਨੇ ਜਿੱਥੇ ਦੱਬੇ ਕੁਚਲੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਲੈ ਕੇ ਦਿੱਤੇ ਉੱਥੇ ਅÏਰਤਾਂ ਨੂੰ ਵੀ ਪੂਰਨ ਤੌਰ 'ਤੇ ਆਜ਼ਾਦੀ ਲੈ ਕੇ ਦਿੱਤੀ | ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਉੱਚ ਕੋਟੀ ਦੇ ਵਿਦਵਾਨ, ਕਾਨੂੰਨੀ ਮਾਹਿਰ, ਮਹਾਨ ਅਰਥ ਸ਼ਾਸਤਰੀ, ਸਮਾਜ ਸੁਧਾਰਕ, ਦਾਰਸ਼ਨਿਕ, ਉੱਘੇ ਲੇਖਕ, ਦੇਸ਼ ਭਗਤ, ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਰਤਨ ਨਾਲ ਸਨਮਾਨਿਤ ਮਹਾਨ ਸ਼ਖ਼ਸੀਅਤ ਹਨ | ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸਮਾਜ ਸੁਧਾਰ ਦੇ ਕਾਰਜ ਕਰਦਿਆਂ ਦੇਸ਼, ਕੌਮ, ਰਾਜ ਅਤੇ ਸਮਾਜ ਦੇ ਲੇਖੇ ਲਾਈ |
ਪਿਛਲੀ ਖ਼ਬਰ ਜਲਾਲਾਬਾਦ 'ਚ ਸਾਹਮਣੇ ਆਈ ਪੁਲਿਸ ਦੀ ਦਾਦਾਗਿਰੀ-ਕਾਰ ਖ਼ਰੀਦ ਕੇ ਲਿਜਾ ਰਹੇ ਨੌਜਵਾਨਾਂ ਨੂੰ ਜਬਰੀ ਹੱਥਕੜੀਆਂ ਲਗਾ ਕੇ ਕੀਤਾ... ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ 'ਚ ਸ਼ਰਧਾ ਨਾਲ ਮਨਾਇਆ ਖ਼ਾਲਸਾ ਪੰਥ ਦਾ ਸਾਜਨਾ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।