17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ 'ਚ ਸ਼ਰਧਾ ਨਾਲ ਮਨਾਇਆ ਖ਼ਾਲਸਾ ਪੰਥ ਦਾ ਸਾਜਨਾ ਦਿਵਸ

ਅਜੀਤ ਡੈਸਕ 15-04-2026
ਫ਼ਾਜ਼ਿਲਕਾ, 14 ਅਪ੍ਰੈਲ (ਦਵਿੰਦਰ ਪਾਲ ਸਿੰਘ)-ਖ਼ਾਲਸਾ ਪੰਥ ਦਾ ਸਾਜਨਾ ਦਿਵਸ ਫ਼ਾਜ਼ਿਲਕਾ ਇਲਾਕੇ ਅੰਦਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫ਼ਾਜ਼ਿਲਕਾ ਵਿਖੇ ਅੰਮਿ੍ਤ ਵੇਲੇ ਤੋਂ ਪੰਜ ਬਾਣੀਆਂ ਦੇ ਨਿੱਤਨੇਮਾਂ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ | ਇਸ ਉਪਰੰਤ ਸਹਿਜ ਪਾਠਾਂ ਦੇ ਭੋਗ ਪਾਏ ਗਏ | ਸਜੇ ਦੀਵਾਨਾਂ ਦੇ ਅੰਦਰ ਹਜ਼ੂਰੀ ਰਾਗੀ ਭਾਈ ਜਸਪ੍ਰੀਤ ਸਿੰਘ, ਬੀਬੀ ਤਿ੍ਪਤ ਕੌਰ ਨੇ ਗੁਰਬਾਣੀ ਦੀ ਅਨਮੋਲ ਵਰਖਾ ਕੀਤੀ | ਜਿਸ ਤੋਂ ਬਾਅਦ ਹਜ਼ੂਰੀ ਕਥਾ ਵਾਚਕ ਭਾਈ ਹਰਸਿਮਰਨਜੀਤ ਸਿੰਘ ਵਲੋਂ ਕਥਾ ਦਾ ਪ੍ਰਵਾਹ ਚਲਾਉਂਦਿਆਂ ਵਿਸਾਖ ਮਹੀਨੇ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਵਿਸਾਖੀ ਦੀ ਪਰੰਪਰਾ ਸ੍ਰੀ ਗੁਰੂ ਅਮਰਦਾਸ ਜੀ ਵਲੋਂ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਸ਼ੁਰੂ ਕੀਤੀ | ਜਿਸ ਤੋਂ ਬਾਅਦ ਅੱਜ ਤੱਕ ਸਿੱਖ ਸੰਗਤਾਂ ਇਸ ਤਿਉਹਾਰ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਂਦਿਆਂ ਆ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇਹ ਦਿਨ ਖ਼ਾਲਸਾ ਪੰਥ ਦੀ ਸਾਜਨਾਂ ਵੀ ਹੋਈ ਸੀ | ਇਸੇ ਦਿਨ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖੰਡੇ ਬਾਟੇ ਦੀ ਦਾਤ ਨਾਲ ਖ਼ਾਲਸਾ ਪੰਥ ਨੂੰ ਸਾਜਿਆ ਸੀ | ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਭਾਈ ਦਵਿੰਦਰ ਸਿੰਘ, ਭਾਈ ਹਰਦਿਆਲ ਸਿੰਘ ਕਾਠਪਾਲ, ਅਮਰ ਸਿੰਘ ਕਾਠਪਾਲ, ਅਮਿੰਦਰ ਸਿੰਘ ਕਾਠਪਾਲ, ਅਮਰਜੀਤ ਸਿੰਘ ਸੰਧੂ, ਜਰਨੈਲ ਸਿੰਘ ਤਨੇਜਾ, ਦਵਿੰਦਰ ਸਿੰਘ ਅਹੂਜਾ, ਦਵਿੰਦਰ ਸਿੰਘ ਬਰਾੜ, ਜਗਜੀਤ ਸਿੰਘ ਦੁਰੇਜਾ, ਅਮਨ ਦੁਰੇਜਾ, ਅਮਰੀਕ ਸਿੰਘ, ਗੁਰਜਿੰਦਰ ਸਿੰਘ ਬੰਟੀ, ਹਰਮਿੰਦਰ ਸਿੰਘ, ਗੁਰਮੀਤ ਸਿੰਘ ਰਾਣੂ, ਸੁਖਵਿੰਦਰ ਸਿੰਘ ਤਨੇਜਾ, ਜੋਗਿੰਦਰ ਸਿੰਘ ਨਾਮਧਾਰੀ, ਸਹਿਜਪਾਲ ਸਿੰਘ, ਮਨਜੀਤ ਸਿੰਘ ਸ਼ਾਹ ਆਦਿ ਨੇ ਪੂਰਨ ਸੇਵਾ ਨਿਭਾਈ | ਇਸ ਤੋਂ ਇਲਾਵਾ ਫ਼ਾਜ਼ਿਲਕਾ ਦੇ ਵੱਖ -ਵੱਖ ਪਿੰਡਾਂ ਪੈਂਚਾ ਵਾਲੀ, ਬਾਧਾ, ਪੱਕਾ ਚਿਸ਼ਤੀ, ਆਵਾ, ਓਡੀਆਂ, ਸੈਣੀਆਂ, ਅਭੁੱਨ, ਚਿਮਨੇਵਾਲਾ, ਜੋੜਕੀ ਅੰਧੇਵਾਲੀ, ਚੱਕ ਪੱਖੀ, ਖਿਓਵਾਲਾ ਬੋਦਲਾ, ਟਾਹਲੀਵਾਲਾ ਆਦਿ ਪਿੰਡਾਂ ਵਿਚ ਵੀ ਧਾਰਮਿਕ ਸਮਾਗਮ ਕਰਵਾਏ ਗਏ ਹਨ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਧੂਮਧਾਮ ਨਾਲ ਮਨਾਈ 135ਵੀਂ ਡਾ. ਅੰਬੇਡਕਰ ਜੈਅੰਤੀ ਅਗਲੀ ਖ਼ਬਰ ਅਕਾਲੀ ਦਲ ਅੰਮਿ੍ਤਸਰ ਨੇ ਇੰਦਰਜੀਤ ਭੰਡਾਰੀ ਨੂੰ ਅਬੋਹਰ ਤੋਂ ਉਮੀਦਵਾਰ ਐਲਾਨਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।