02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਤਿੰਨ ਰੋਜ਼ਾ 'ਪ੍ਰਭੂ ਸ੍ਰੀ ਰਾਮ ਮਹਿਮਾ' ਦਾ ਸ਼ਾਨਦਾਰ ਆਗਾਜ਼

ਅਜੀਤ ਡੈਸਕ 03-04-2026
ਫ਼ਾਜ਼ਿਲਕਾ, 2 ਅਪ੍ਰੈਲ (ਦਵਿੰਦਰ ਪਾਲ ਸਿੰਘ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਪਿੰਡ ਜੋੜਕੀ ਕੰਕਰ ਵਾਲੀ ਵਿਖੇ ਤਿੰਨ ਰੋਜ਼ਾ 'ਪ੍ਰਭੂ ਸ੍ਰੀ ਰਾਮ ਮਹਿਮਾ' ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ | ਪ੍ਰੋਗਰਾਮ ਦੇ ਪਹਿਲੇ ਦਿਨ ਸਾਧਵੀ ਸੁਮਨ ਭਾਰਤੀ ਨੇ 'ਰਾਮ ਰਾਜ' ਦੇ ਪ੍ਰਸੰਗ ਨੂੰ ਬਹੁਤ ਹੀ ਰੋਚਕ ਅਤੇ ਅਧਿਆਤਮਿਕ ਢੰਗ ਨਾਲ ਸੰਗਤਾਂ ਦੇ ਸਨਮੁੱਖ ਪੇਸ਼ ਕੀਤਾ | ਸਾਧਵੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਾਮ ਰਾਜ ਦਾ ਅਸਲ ਆਧਾਰ ਪ੍ਰਭੂ ਸ੍ਰੀ ਰਾਮ ਖ਼ੁਦ ਸਨ, ਜੋ ਆਪਣੀ ਪਰਜਾ ਦੇ ਹਰ ਸਾਧਾਰਨ ਵਿਅਕਤੀ ਦੇ ਹਿਤਾਂ ਦਾ ਬਰਾਬਰ ਧਿਆਨ ਰੱਖਦੇ ਸਨ | ਉਨ੍ਹਾਂ ਸਪਸ਼ਟ ਕੀਤਾ ਕਿ ਮਹਾਂਪੁਰਸ਼ਾਂ ਅਨੁਸਾਰ ਰਾਜੇ ਦਾ ਬ੍ਰਹਮ-ਗਿਆਨੀ ਹੋਣਾ ਲਾਜ਼ਮੀ ਹੈ | ਅਜੋਕੇ ਸਮੇਂ ਵਿਚ ਰਾਮ ਰਾਜ ਦੀ ਕਲਪਨਾ ਤਾਂ ਹੀ ਸਾਕਾਰ ਹੋ ਸਕਦੀ ਹੈ ਜੇਕਰ ਅਸੀਂ ਪ੍ਰਭੂ ਸ੍ਰੀ ਰਾਮ ਦੇ ਅਸਲ ਸਰੂਪ ਨੂੰ ਜਾਣੀਏ | ਉਨ੍ਹਾਂ ਦੱਸਿਆ ਕਿ ਪ੍ਰਮਾਤਮਾ ਸਾਡੇ ਹਿਰਦੇ ਵਿਚ ਨਿਵਾਸ ਕਰਦਾ ਹੈ, ਪਰ ਉਸ ਨੂੰ ਸੰਸਾਰਕ ਅੱਖਾਂ ਨਾਲ ਨਹੀਂ ਬਲਕਿ 'ਦਿਵਯ ਨੇਤਰ' ਰਾਹੀਂ ਹੀ ਦੇਖਿਆ ਜਾ ਸਕਦਾ ਹੈ | ਕਥਾ ਦੌਰਾਨ ਸਾਧਵੀ ਅਮਰਾ ਭਾਰਤੀ, ਸਾਧਵੀ ਪ੍ਰੀਤੀ ਭਾਰਤੀ ਅਤੇ ਸਾਧਵੀ ਗੁਰਪ੍ਰੀਤ ਭਾਰਤੀ ਨੇ ਸੁਰੀਲੇ ਭਜਨਾਂ ਦਾ ਗਾਇਣ ਕਰਕੇ ਪੂਰੇ ਵਾਤਾਵਰਨ ਨੂੰ ਭਗਤੀ ਮਈ ਬਣਾ ਦਿੱਤਾ | ਇਸ ਮੌਕੇ ਸਰਪੰਚ ਜਗਦੀਸ਼ ਕੁਮਾਰ, ਗੁਰਜੀਤ ਸਿੰਘ, ਰਾਜਪਾਲ, ਰਾਮਚੰਦਰ ਅਤੇ ਮੱਲੂ ਰਾਮ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਪਿਛਲੀ ਖ਼ਬਰ ਅਬੋਹਰ ਸਰਕਾਰੀ ਹਸਪਤਾਲ 'ਚ ਚੋਰਾਂ ਦੇ ਹੌਸਲੇ ਬੁਲੰਦ, ਦਵਾਈ ਦੀ ਲਾਈਨ 'ਚ ਖੜ੍ਹੇ ਬਜ਼ੁਰਗ ਦੀ ਜੇਬ ਕੱਟੀ ਅਗਲੀ ਖ਼ਬਰ ਰਾਣਾ ਸੋਢੀ ਨੇ ਚੰਡੀਗੜ੍ਹ 'ਚ ਭਾਜਪਾ ਦਫਤਰ ਵਿਚ ਧਮਾਕਾ ਸਬੰਧੀ ਵਿਰੋਧੀ ਪਾਰਟੀਆਂ 'ਤੇ ਸਾਧੇ ਨਿਸ਼ਾਨੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।