05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਹੈਰੋਇਨ ਸਮੇਤ ਦੋ ਨੌਜਵਾਨ ਗਿ੍ਫ਼ਤਾਰ

ਅਜੀਤ ਡੈਸਕ 09-03-2026
ਅਬੋਹਰ, 8 ਮਾਰਚ (ਸੁਖਜੀਤ ਸਿੰਘ ਬਰਾੜ)-ਸਥਾਨਕ ਨਗਰ ਥਾਣਾ ਦੋ ਦੀ ਪੁਲਿਸ ਵਲੋਂ ਹੈਰੋਇਨ ਸਮੇਤ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਥਾਣਾ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਪੁਲਿਸ ਪਾਰਟੀ ਸਮੇਤ ਸਥਾਨਕ ਠਾਕਰ ਆਬਾਦੀ ਰੇਲਵੇ ਫਾਟਕ ਨੇੜੇ ਗਸ਼ਤ ਉੱਪਰ ਜਾ ਰਹੇ ਸਨ | ਇਸ ਦੌਰਾਨ ਦੋ ਨੌਜਵਾਨ ਸ਼ੱਕੀ ਹਲਾਤਾਂ ਵਿਚ ਦੇਖੇ ਗਏ, ਜੋ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਏ | ਜਦੋਂ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ 10 ਗਰਾਮ ਹੈਰੋਇਨ ਬਰਾਮਦ ਹੋਈ | ਗਿ੍ਫ਼ਤਾਰ ਕੀਤੇ ਨੌਜਵਾਨਾਂ ਦੀ ਪਹਿਚਾਣ ਲਵਪ੍ਰੀਤ ਉਰਫ਼ ਲਵਲੀ ਪੁੱਤਰ ਮੰਗਤ ਰਾਮ ਵਾਸੀ ਸਥਾਨਕ ਸੰਤ ਨਗਰ ਹਾਲ ਆਬਾਦ ਨਿਊ ਸੂਰਜ ਨਗਰੀ ਅਤੇ ਸੂਰਜ ਚਾਵਲਾ ਉਰਫ਼ ਸੂਰਜ ਪੁੱਤਰ ਰਜੇਸ਼ ਚਾਵਲਾ ਵਾਸੀ ਸਥਾਨਕ ਸੰਤ ਨਗਰ ਵਜੋਂ ਹੋਈ | ਸਥਾਨਕ ਨਗਰ ਥਾਣਾ ਦੋ ਦੀ ਪੁਲਿਸ ਵਲੋਂ ਉਕਤ ਦੋਵੇਂ ਨੌਜਵਾਨਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ |
6.10 ਗਰਾਮ ਹੈਰੋਇਨ ਸਣੇ ਦੋ ਵਿਅਕਤੀ ਕਾਬੂ, ਪਰਚਾ ਦਰਜ
ਜਲਾਲਾਬਾਦ, 8 ਮਾਰਚ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਵਲੋਂ 6.10 ਗਰਾਮ ਹੈਰੋਇਨ ਸਣੇ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧੀ ਜਾਂਚ ਅਧਿਕਾਰੀ ਐੱਚ. ਸੀ. ਅਮਨਦੀਪ ਨੇ ਦੱਸਿਆ ਕਿ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਅੰਗਰੇਜ਼ ਕੁਮਾਰ ਉਰਫ਼ ਗਗਨ ਹਾਂਡਾ ਪੁੱਤਰ ਤੀਰਥ ਸਿੰਘ ਵਾਸੀ ਗੋਬਿੰਦ ਨਗਰੀ ਜਲਾਲਾਬਾਦ ਅਤੇ ਬਲਜੀਤ ਸਿੰਘ ਉਰਫ਼ ਗੱਬਰ ਪੁੱਤਰ ਬੱਬੂ ਰਾਮ ਵਾਸੀ ਪਿੰਡ ਝੁੱਗੇ ਜਵਾਹਰ ਸਿੰਘ ਵਾਲਾ ਹਾਲ ਆਬਾਦ ਕਮਰੇ ਵਾਲਾ ਜੋਕਿ ਐਫ.ਐਫ.ਰੋਡ ਜਲਾਲਾਬਾਦ ਦੇ ਨੇੜੇ ਗੋਬਿੰਦ ਨਗਰੀ ਜਲਾਲਾਬਾਦ ਵਿਖੇ ਹੈਰੋਇਨ ਵੇਚਣ ਲਈ ਗਾਹਕਾਂ ਦੀ ਉਡੀਕ ਰਹੇ ਹਨ, ਜਿਸ 'ਤੇ ਇਤਲਾਹ ਠੋਸ ਅਤੇ ਭਰੋਸੇਯੋਗ ਹੋਣ 'ਤੇ ਪੁਲਿਸ ਪਾਰਟੀ ਨੇ ਛਾਪੇਮਾਰੀ ਕਰਕੇ ਅੰਗਰੇਜ਼ ਕੁਮਾਰ ਅਤੇ ਬਲਜੀਤ ਸਿੰਘ ਨੂੰ 6.10 ਗਰਾਮ ਹੈਰੋਇਨ ਸਮੇਤ ਕਾਬੂ ਕਰਨ ਉਪਰੰਤ ਥਾਣਾ ਸਿਟੀ ਵਿਖੇ ਧਾਰਾ 21,29/61/85 ਐਨ.ਡੀ.ਪੀ.ਐੱਸ.ਐਕਟ ਅਧੀਨ ਦਰਜ ਕੀਤਾ ਹੈ |

ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ ਅਗਲੀ ਖ਼ਬਰ ਆਲ ਇੰਡੀਆ ਵਰਕਰਜ਼ ਅਤੇ ਫੈਸੀਲੀਟੇਰਜ਼ ਯੂਨੀਅਨ ਏਕਟ ਨੇ ਮਹਿਲਾ ਦਿਵਸ ਮੌਕੇ ਸਰਕਾਰ ਖ਼ਿਲਾਫ਼ ਪ੍ਰਗਟਾਇਆ ਰੋਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।