05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਆਲ ਇੰਡੀਆ ਵਰਕਰਜ਼ ਅਤੇ ਫੈਸੀਲੀਟੇਰਜ਼ ਯੂਨੀਅਨ ਏਕਟ ਨੇ ਮਹਿਲਾ ਦਿਵਸ ਮੌਕੇ ਸਰਕਾਰ ਖ਼ਿਲਾਫ਼ ਪ੍ਰਗਟਾਇਆ ਰੋਸ <br/>

ਅਜੀਤ ਡੈਸਕ 09-03-2026
ਜਲਾਲਾਬਾਦ, 8 ਮਾਰਚ (ਜਤਿੰਦਰ ਪਾਲ ਸਿੰਘ)-ਆਲ ਇੰਡੀਆ ਆਸ਼ਾ ਵਰਕਰਜ਼ ਅਤੇ ਫੈਸੀਲੇਟਰਜ਼ ਦੀ ਮੀਟਿੰਗ ਸ਼ਹੀਦ ਊਧਮ ਸਿੰਘ ਪਾਰਕ ਜਲਾਲਾਬਾਦ ਵਿਖੇ ਹੋਈ¢ ਅੱਜ ਮੀਟਿੰਗ ਵਿਚ ਮਹਿਲਾ ਦਿਵਸ ਮਨਾਇਆ ਗਿਆ ਅਤੇ ਇਸ ਮੌਕੇ ਸੂਬਾ ਸਰਕਾਰ ਦੇ ਵਿਰੁੱਧ ਰੋਸ ਪ੍ਰਗਟਾਇਆ ਗਿਆ ¢ ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੁਰਗੋ ਬਾਈ ਵਿਸ਼ੇਸ਼ ਤੌਰ 'ਤੇ ਪਹੁੰਚੇ ¢ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੁਰਗੋ ਬਾਈ ਨੇ ਸਮੂਹ ਆਸ਼ਾ ਵਰਕਰਾਂ ਨੂੰ ਮਹਿਲਾ ਦਿਵਸ ਦੀ ਵਧਾਈ ਦਿੱਤੀ ਅਤੇ ਦਿਵਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਸਾਥੀਆ ਨੂੰ ਜਾਣੂ ਕਰਵਾਇਆ ਗਿਆ¢ ਦੁਰਗੋ ਬਾਈ ਨੇ ਦੱਸਿਆ ਕਿ ਸਿਹਤ ਵਿਭਾਗ 'ਚ ਵਫ਼ਾਦਾਰੀ ਨਾਲ ਕੰਮ ਰਹੀਆਂ ਆਸ਼ਾ ਵਰਕਰਾਂ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਜੰਮੇ ਕੇ ਨਿਖੇਧੀ ਕੀਤੀ¢ ਉਨ੍ਹਾਂ ਆਖਿਆ ਕਿ ਲਗਾਤਾਰ 2008 ਤੋਂ ਸਿਹਤ ਵਿਭਾਗ 'ਚ ਨਿਗੂਣੇ ਭਖਿਆਂ ਭੱਤਿਆਂ 'ਤੇ ਕੰਮ ਕਰ ਰਹੀਆਂ ਔਰਤਾਂ ਪ੍ਰਤੀ ਸਰਕਾਰ ਦਾ ਆਰਥਿਕ ਸ਼ੋਸ਼ਣ ਦਾ ਵਤੀਰਾ ਅੱਜ ਵੀ ਬਰਕਰਾਰ ਹੈ¢ ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਨੇ ਤਰਨਤਾਰਨ ਦੀ ਧਰਤੀ 'ਤੇ ਸੂਬਾ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾ 2500 ਰੁਪਏ ਨੂੰ ਵਧਾ ਕੇ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਲੇਕਿਨ ਸਾਢੇ ਚਾਰ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਵਲ਼ੋਂ ਆਸ਼ਾ ਵਰਕਰਾਂ ਦਾ ਮਾਣ ਭੱਤਾ ਨਹੀਂ ਵਧਾਇਆ ਗਿਆ ਸਗੋਂ ਆਸ਼ਾ ਵਰਕਰਾਂ ਦੁਆਰਾ ਕੀਤੇ ਜਾਣ ਵਾਲੇ ਰੋਜ਼ਮੱਰਾ ਦੇ ਕੰਮਾਂ ਦੀ ਇੰਨਸੈਂਟਿਵ ਵੀ ਕੱਟ ਦਿੱਤੇ ਗਏ ਹਨ¢ ਮੀਟਿੰਗ 'ਚ ਹਾਜ਼ਰ ਆਗੂਆਂ ਨੇ ਕਿਹਾ ਕਿ ਸਰਕਾਰ ਸਿਹਤ ਵਿਭਾਗ 'ਚ ਸਾਡੇ ਦੁਆਰਾ ਕੀਤੇ ਜਾ ਰਹੇ ਕੰਮਾਂ ਨੂੰ ਅੱਖੋਂ ਪਰੋਖੇ ਕਰ ਰਹੀ ਹੈ ਜਿਸ ਦੇ ਰੋਸ ਵਜੋਂ ਪੰਜਾਬ ਸੂਬਾ ਸਰਵਿਸ ਫੈਡਰੇਸ਼ਨ ਦੇ ਅਹਿਮ ਫ਼ੈਸਲੇ ਅਨੁਸਾਰ ਪੂਰੇ ਪੰਜਾਬ 'ਚ ਡੀ.ਸੀ ਰਾਹੀ ਸਰਕਾਰ ਨੂੰ ਮੰਗ ਪੱਤਰ ਭੇਜੇ ਜਾ ਰਹੇ ਹਨ¢ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਸਵਰਨ ਕੌਰ ਫਲੀਆਂ ਵਾਲਾ ਸਮੂਹ ਆਸ਼ਾ ਵਰਕਰਾਂ ਤੇ ਫੈਸੀਲੇਟਰਜ ਨੂੰ ਸੰਘਰਸ਼ਾਂ 'ਚ ਵੱਧ ਤੋਂ ਵੱਧ ਹਿੱਸਾ ਲੈਣ ਦੀ ਅਪੀਲ ਕੀਤੀ ¢ ਜ਼ਿਲ੍ਹਾ ਜਰਨਲ ਸਕੱਤਰ ਨੀਲਮ ਰਾਣੀ ਨੇ ਦੱਸਿਆ ਕਿ 7 ਮਾਰਚ ਨੂੰ ਆਨਲਾਈਨ ਮੀਟਿੰਗ ਕਰਕੇ ਜ਼ਿਲ੍ਹੇ ਦੇ ਬਲਾਕਾਂ ਨੂੰ ਸੰਘਰਸ਼ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਕੀਤਾ ਗਿਆ¢ ਇਸ ਮੌਕੇ ਕਰਮਜੀਤ ਕੌਰ, ਅਵਿਨਾਸ਼ , ਸੰਤੋਸ਼ ਰਾਣੀ, ਸੁਸ਼ਮਾ ਡਿੰਪਲ , ਵੀਰਪਾਲ ਕੌਰ, ,ਸੀਮਾ , ਜੋਤੀ ਬਾਲਾ, ਸਲਵਿੰਦਰ ਕੌਰ, ਰਜਨੀ ਵਾਲਾ , ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ¢

ਪਿਛਲੀ ਖ਼ਬਰ ਹੈਰੋਇਨ ਸਮੇਤ ਦੋ ਨੌਜਵਾਨ ਗਿ੍ਫ਼ਤਾਰ ਅਗਲੀ ਖ਼ਬਰ ਜਲ ਘਰ ਹਿਸਾਨਵਾਲਾ 'ਤੇ ਵਰਕਰਜ਼ ਯੂਨੀਅਨ ਬਰਾਂਚ ਗੁਰੂਹਰਸਹਾਏ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।