28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਭਾਕਿਯੂ ਕਾਦੀਆਂ ਵਲੋਂ 14 ਦੀ ਜ਼ਿਲ੍ਹਾ ਪੱਧਰੀ ਰੈਲੀ ਨੂੰ ਲੈ ਕੇ ਮੀਟਿੰਗਾਂ <br/>

ਮੀਟਿੰਗ ਵਿਚ ਹਾਜ਼ਰ ਆਗੂ ਤੇ ਕਿਸਾਨ | ਤਸਵੀਰਾਂ-ਜਤਿੰਦਰ ਪਾਲ ਸਿੰਘ <br/> 20-02-2026
ਜਲਾਲਾਬਾਦ, 19 ਫਰਵਰੀ (ਜਤਿੰਦਰ ਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਮੀਤ ਪ੍ਰਧਾਨ ਵਲ਼ੋਂ ਇਕਾਈ ਪਿੰਡ ਫਲੀਆਂ ਵਾਲਾ ਵਿਖੇ ਇਕਾਈ ਪ੍ਰਧਾਨ ਗੁਰਦੀਪ ਸਿੰਘ ਵਿਰਕ ਅਤੇ ਪਿੰਡ ਘਾਂਗਾ ਇਕਾਈ ਦੀ ਗੁਰਦੁਆਰਾ ਟਾਹਲਾ ਸਾਹਿਬ ਵਿਖੇ ਜ਼ੋਨ ਇੰਚਾਰਜ ਮੰਗਲ ਸਿੰਘ ਦੀ ਅਗਵਾਈ ਵਿਚ ਹੋਈ ਮੀਟਿੰਗ ਵਿਚ ਵਿਸ਼ੇਸ਼ ਤੋਰ 'ਤੇ ਸ਼ਿਰਕਤ ਕੀਤੀ ਗਈ¢ ਦੋਹਾਂ ਮੀਟਿੰਗਾਂ ਵਿਚ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ ਤੇ ਮੀਟਿੰਗਾਂ ਵਿਚ ਕਿਸਾਨਾਂ ਦੀਆਂ ਮੁਸ਼ਕਲਾਂ ਸੰਬੰਧੀ ਵਿਚਾਰ ਕਰਨ ਦੇ ਨਾਲ-ਨਾਲ 14 ਮਾਰਚ ਨੂੰ ਯੂਨੀਅਨ ਦੀ ਹੋ ਰਹੀ ਜ਼ਿਲ੍ਹਾ ਪੱਧਰੀ ਰੈਲੀ ਬਾਰੇ ਵਿਚਾਰ ਚਰਚਾ ਵੀ ਕੀਤੀ ਗਈ ਅਤੇ ਰੈਲੀ ਨੂੰ ਸਫਲ ਬਣਾਉਣ ਲਈ ਪਿੰਡ ਪੱਧਰ ਤੇ ਜ਼ੁੰਮੇਵਾਰੀਆਂ ਵੀ ਲਗਾਈਆਂ ਗਈਆਂ¢ ਇਸ ਮੌਕੇ ਗੱਲਬਾਤ ਕਰਦੇ ਹੋਏ ਸੂਬਾ ਮੀਤ ਪ੍ਰਧਾਨ ਨੇ ਪੰਜਾਬ ਦੀ ਮਾਨ ਸਰਕਾਰ ਨੂੰ ਆੜੇ ਹੱਥੀ ਲੈਂਦੇ ਹੋਏ ਕਿਹਾ ਕਿ ਕਿਸਾਨਾਂ ਤੇ ਜ਼ੁਲਮ ਬੰਦ ਕਰੇ ਅਤੇ ਕਿਸਾਨਾਂ ਨੂੰ ਵਿਰੋਧ ਪ੍ਰਦਰਸ਼ਨ ਦਾ ਹੱਕ ਹੈ, ਉਸ ਦਾ ਦਮਨ ਨਾ ਕਰੇ ਨਹੀਂ ਤਾਂ ਇਸ ਦੇ ਸਿੱਟੇ ਮਾੜੇ ਨਿਕਲਣਗੇ¢ ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਆਪਣੇ ਆਪ ਨੂੰ ਕਿਸਾਨ ਦੱਸਦਾ ਹੈ ਅਤੇ ਸਾਡੇ ਦਰਦ ਹੀ ਨਹੀਂ ਸਮਝਦਾ ਅਤੇ ਸਾਡੇ ਹੱਕ ਦੇਣ ਨੂੰ ਆਨਾਕਾਨੀ ਕਰਦਾ ਹੈ ਅਤੇ ਸਾਡੇ ਸੰਘਰਸ਼ ਨੂੰ ਪੁਲਿਸ ਪ੍ਰਸ਼ਾਸਨ ਦੇ ਨਾਲ ਜ਼ਬਰਦਸਤੀ ਦੱਬਦਾ ਹੈ¢ ਉਨ੍ਹਾਂ ਕਿਹਾ ਕਿ ਚੋਣਾਂ ਆਉਣ ਵਾਲੀਆਂ ਹਨ ਅਤੇ ਪੰਜਾਬ ਦੇ ਕਿਸਾਨ ਕੀਤੇ ਜਾ ਰਹੇ ਧੱਕੇ ਨੂੰ ਯਾਦ ਰੱਖਣਗੇ¢

ਪਿਛਲੀ ਖ਼ਬਰ ਹੋਲੀ ਹਾਰਟ ਸਕੂਲ ਦੇ ਵਿਦਿਆਰਥੀਆਂ ਨੇ ਜੇ. ਈ. ਈ. ਪ੍ਰੀਖਿਆ 'ਚ ਰਚਿਆ ਇਤਿਹਾਸ <br/> ਅਗਲੀ ਖ਼ਬਰ 'ਸਾਡੇ ਬਜ਼ੁਰਗ ਸਾਡਾ ਮਾਣ' ਤਹਿਤ ਸੀਤੋ ਗੰੁਨੋ੍ਹ ਦੇ ਸਰਕਾਰੀ ਹਸਪਤਾਲ ਵਿਖੇ ਲਗਾਇਆ ਅੱਖਾਂ ਤੇ ਕੰਨਾਂ ਦਾ ਫ਼ਰੀ ਚੈੱਕਅਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।