28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

'ਸਾਡੇ ਬਜ਼ੁਰਗ ਸਾਡਾ ਮਾਣ' ਤਹਿਤ ਸੀਤੋ ਗੰੁਨੋ੍ਹ ਦੇ ਸਰਕਾਰੀ ਹਸਪਤਾਲ ਵਿਖੇ ਲਗਾਇਆ ਅੱਖਾਂ ਤੇ ਕੰਨਾਂ ਦਾ ਫ਼ਰੀ ਚੈੱਕਅਪ ਕੈਂਪ <br/>

ਐੱਸ.ਐਮ.ਓ. ਨਵੀਨ ਮਿੱਤਲ ਨੂੰ ਸਨਮਾਨਿਤ ਕਰਦੇ ਹੋਏ ਵਿਧਾਇਕ ਅਮਨਦੀਪ ਗੋਲਡੀ ਮੁਸਾਫ਼ਰ, ਰਵਿੰਦਰ ਕੁਮਾਰ ਡੇਲੂ ਮੌਜੂਦਾ ਸਰਪੰਚ ਸੀਤੋ ਗੰੁਨੋ੍ਹ, ਸਾਬਕਾ ਸਰਪੰਚ ਅਕਸ਼ੇ ਬਿਸ਼ਨੋਈ ਅਤੇ ਬਾਲ ਵਿਕਾਸ ਵਿਭਾਗ ਦੇ ਕਰਮਚਾਰੀ | ਤਸਵੀਰ-ਜਸਮੇਲ ਸਿੰਘ ਢਿੱਲੋਂ <br/> 20-02-2026
ਬੱਲੂਆਣਾ, 19 ਫਰਵਰੀ (ਜਸਮੇਲ ਸਿੰਘ ਢਿੱਲੋਂ)-ਹਲਕੇ ਦੇ ਪਿੰਡ ਸੀਤੋ ਗੰੁਨੋ੍ਹ ਦੇ ਸਰਕਾਰੀ ਹਸਪਤਾਲ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 'ਸਾਡੇ ਬਜ਼ੁਰਗ ਸਾਡਾ ਮਾਣ' ਤਹਿਤ ਅੱਖਾਂ ਅਤੇ ਕੰਨਾਂ ਦੇ ਫ਼ਰੀ ਚੈੱਕਅਪ ਦਾ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਹਲਕੇ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਕੈਂਪ ਦੌਰਾਨ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਫ਼ਰੀ ਚੈੱਕਅਪ ਦੇ ਨਾਲ ਮੁਫ਼ਤ ਦਵਾਈਆਂ, ਐਨਕਾਂ, ਕੰਨਾਂ ਦੀਆਂ ਮਸ਼ੀਨਾਂ, ਢੂਈ ਬੈਲਟ ਦੇ ਨਾਲ ਹੋਰ ਸਬੰਧਿਤ ਸਮਗਰੀ ਵੀ ਵੰਡੀ ਗਈ | ਹਸਪਤਾਲ ਦੇ ਐੱਸ.ਐਮ.ਓ.ਨਵੀਨ ਮਿੱਤਲ ਨੇ ਸੰਬੋਧਨ ਕਰਦਿਆਂ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਅਤੇ ਸਮੂਹ ਡਾਕਟਰਾਂ ਦਾ ਸਵਾਗਤ ਕੀਤਾ | ਵਿਧਾਇਕ ਗੋਲਡੀ ਮੁਸਾਫਿਰ ਨੇ ਸੰਬੋਧਨ ਕਰਦਿਆਂ ਜਿੱਥੇ ਪੰਜਾਬ ਸਰਕਾਰ ਵਲੋਂ ਪਿਛਲੇ 4 ਸਾਲਾਂ ਵਿਚ ਹਲਕੇ ਅੰਦਰ ਕੀਤੇ ਵਿਕਾਸ ਕਾਰਜਾਂ 'ਤੇ ਚਾਨਣਾ ਪਾਇਆ ਉੱਥੇ ਹੀ ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ 10 ਲੱਖ ਦੇ ਮੁਫ਼ਤ ਇਲਾਜ 'ਤੇ ਵੀ ਚਰਚਾ ਕੀਤੀ | ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਹਰ ਸੰਭਵ ਯਤਨ ਕਰ ਰਹੇ ਹਨ | ਇਲਾਕੇ ਦੀਆਂ ਆਸ਼ਾ ਵਰਕਰਾਂ, ਆਂਗਣਵਾੜੀ ਵਰਕਰ ਅਤੇ ਹੈਲਪਰਾਂ ਨੇ ਇਸ ਕੈਂਪ ਦੌਰਾਨ ਇਕ ਵੱਡਾ ਸਹਿਯੋਗ ਨਿਭਾਇਆ | ਇਸ ਕੈਂਪ ਦੌਰਾਨ ਕਰੀਬ 225 ਬਜ਼ੁਰਗ ਮਰੀਜ਼ਾਂ ਨੇ ਹਿੱਸਾ ਲਿਆ | ਇਸ ਸਮੇਂ ਹੱਡੀਆਂ ਦੇ ਮਾਹਿਰ ਡਾ.ਸਨਮਾਨ ਮਾਂਝੀ, ਡਾ.ਮਹੇਸ਼, ਸੰਦੀਪ ਕੁਮਾਰ ਅੱਖਾਂ ਦੇ ਡਾਕਟਰ ਨੇ ਵਿਸ਼ੇਸ਼ ਤੌਰ 'ਤੇ ਆਪਣੀਆਂ ਸੇਵਾਵਾਂ ਦਿੱਤੀਆਂ | ਪਿੰਡ ਦੇ ਸਰਪੰਚ ਰਵਿੰਦਰ ਕੁਮਾਰ ਡੇਲੂ ਨੇ ਕੈਂਪ ਦੌਰਾਨ ਪੁੱਜੇ ਵਿਧਾਇਕ ਅਤੇ ਸਮੂਹ ਡਾਕਟਰਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਭਾਕਿਯੂ ਕਾਦੀਆਂ ਵਲੋਂ 14 ਦੀ ਜ਼ਿਲ੍ਹਾ ਪੱਧਰੀ ਰੈਲੀ ਨੂੰ ਲੈ ਕੇ ਮੀਟਿੰਗਾਂ <br/> ਅਗਲੀ ਖ਼ਬਰ ਅਬੋਹਰ ਕਲੱਬ ਦੇ ਵਿਸਥਾਰ ਅਤੇ ਵਿਕਾਸ ਲਈ ਅਹੁਦੇਦਾਰਾਂ ਦੀ ਅਹਿਮ ਬੈਠਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।