28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਪਿੰਡ ਨਰਾਇਣ ਪੁਰਾ ਵਿਖੇ ਨਾਇਬ ਤਹਿਸੀਲਦਾਰ ਨੇ ਵੰਡੇ ਮੇਰਾ ਘਰ ਮੇਰੇ ਨਾਂਅ ਪ੍ਰਾਪਰਟੀ ਕਾਰਡ

ਬੱਲੂਆਣਾ, 27 ਅਕਤੂਬਰ (ਜਸਮੇਲ ਸਿੰਘ ਢਿੱਲੋਂ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ ਪੂਰੇ ਪੰਜਾਬ ਵਿਚ ਲਾਲ ਲਕੀਰ ਤੋਂ ਅੰਦਰ ਪੈਂਦੇ ਘਰਾਂ ਨੂੰ ਕਾਨੂੰਨੀ ਤੌਰ ’ਤੇ ਮਾਲਕਾਂ ਦੇ ਹੱਕ ਵਿਚ ਕਰਨ ਲਈ ਲਗਾਤਾਰ ਪ੍ਰਕਿਰਿਆ ਜਾਰੀ ਹੈ। ਇਸੇ ਤਹਿਤ ਨਾਇਬ ਤਹਿਸੀਲਦਾਰ ਸੁਖਚੈਨ ਸਿੰਘ ਸੀਤੋ ਗੁੰਨ੍ਹੋਂ ਨੇ ਪਿੰਡ ਨਰਾਇਣ ਪੁਰਾ ਵਿਖੇ ‘ਮੇਰਾ ਘਰ ਮੇਰੇ ਨਾਮ’ ਦੇ 50 ਪ੍ਰਾਪਰਟੀ ਕਾਰਡ ਲੋਕਾਂ ਦੇ ਸਪੁਰਦ ਕੀਤੇ।

ਅਜੀਤ ਡੈਸਕ 28-10-2026
ਬੱਲੂਆਣਾ, 27 ਅਕਤੂਬਰ (ਜਸਮੇਲ ਸਿੰਘ ਢਿੱਲੋਂ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ ਪੂਰੇ ਪੰਜਾਬ ਵਿਚ ਲਾਲ ਲਕੀਰ ਤੋਂ ਅੰਦਰ ਪੈਂਦੇ ਘਰਾਂ ਨੂੰ ਕਾਨੂੰਨੀ ਤੌਰ ’ਤੇ ਮਾਲਕਾਂ ਦੇ ਹੱਕ ਵਿਚ ਕਰਨ ਲਈ ਲਗਾਤਾਰ ਪ੍ਰਕਿਰਿਆ ਜਾਰੀ ਹੈ। ਇਸੇ ਤਹਿਤ ਨਾਇਬ ਤਹਿਸੀਲਦਾਰ ਸੁਖਚੈਨ ਸਿੰਘ ਸੀਤੋ ਗੁੰਨ੍ਹੋਂ ਨੇ ਪਿੰਡ ਨਰਾਇਣ ਪੁਰਾ ਵਿਖੇ ‘ਮੇਰਾ ਘਰ ਮੇਰੇ ਨਾਮ’ ਦੇ 50 ਪ੍ਰਾਪਰਟੀ ਕਾਰਡ ਲੋਕਾਂ ਦੇ ਸਪੁਰਦ ਕੀਤੇ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਕੁੱਝ ਦਿਨਾਂ ਵਿਚ ਸਾਰੇ ਪਿੰਡ ਵਾਸੀਆਂ ਨੂੰ ਇਕ ਕਾਰਡ (ਸਰਟੀਫਿਕੇਟ) ਵੰਡੇ ਜਾਣਗੇ। ਹੁਣ ਪਿੰਡ ਵਾਸੀ ਆਪਣੇ ਘਰਾਂ ਦੇ ਖ਼ੁਦ ਮਾਲਕ ਹੋਣਗੇ। ਇਸ ਸਮੇਂ ਪਟਵਾਰੀ ਗਗਨਦੀਪ ਕੌਰ, ਵਿਜੇ ਕੁਮਾਰ ਅਤੇ ਸੀਤੋ ਗੁੰਨੋ੍ਹ ਤਹਿਸੀਲ ਦਾ ਅਮਲਾ ਹਾਜ਼ਰ ਰਿਹਾ।
ਪਿਛਲੀ ਖ਼ਬਰ ਖਰੀਦ ਅਤੇ ਲਿਫ਼ਟਿੰਗ ’ਚ ਦੇਰੀ ’ਤੇ ਸੰਦੀਪ ਜਾਖੜ ਨੇ ਪੰਜਾਬ ਸਰਕਾਰ ਨੂੰ ਘੇਰਿਆ ਅਗਲੀ ਖ਼ਬਰ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।