04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਫ਼ੌਜੀ ਨੇ ਕੀਤੀ ਹਮਲਾਵਰਾਂ 'ਤੇ ਕਾਰਵਾਈ ਦੀ ਮੰਗ

ਅਜੀਤ ਡੈਸਕ 28-01-2026
ਮੰਡੀ ਲਾਧੂਕਾ, 27 ਜਨਵਰੀ (ਰਾਕੇਸ਼ ਛਾਬੜਾ)-ਪਿੰਡ ਬਹਿਕ ਹਸਤਾ ਉਤਾੜ ਦੇ ਨਿਵਾਸੀ ਭਾਰਤੀ ਸੈਨਾ ਵਿਚ ਨਿਯੁਕਤ ਇਕ ਫ਼ੌਜੀ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਹਮਲਾ ਕਰਨ ਵਾਲੇ ਦੋਸ਼ੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ | ਉਕਤ ਪਿੰਡ ਦੇ ਫ਼ੌਜੀ ਓਮ ਪ੍ਰਕਾਸ਼ ਪੁੱਤਰ ਉੱਤਮ ਸਿੰਘ ਨੇ ਦੱਸਿਆ ਹੈ ਉਸ ਨੇ ਹਰਨੇਕ ਸਿੰਘ ਪੁੱਤਰ ਦਿਲਾਵਰ ਸਿੰਘ ਤੋਂ 25 ਮਰਲੇ ਜ਼ਮੀਨ ਦੀ ਖ਼ਰੀਦ ਕੀਤੀ ਸੀ, ਇਸ ਜ਼ਮੀਨ ਦੀ ਚਾਰਦੀਵਾਰੀ ਕੀਤੀ ਹੋਈ ਸੀ, ਪਰ ਦੀਵਾਰ ਕਮਜ਼ੋਰ ਹੋਣ ਕਰਕੇ ਉਸ ਨੇ ਪਿੰਡ ਦੀ ਪੰਚਾਇਤ ਦੀ ਹਾਜ਼ਰੀ ਵਿਚ ਪੁਰਾਣੀ ਚਾਰਦੀਵਾਰੀ ਨੂੰ ਢਾਹ ਕੇ ਨਵੀਂ ਬਣਾ ਰਿਹਾ ਸੀ ਤਾਂ ਪਿੰਡ ਦੇ ਹੀ 5/6 ਲੋਕ ਲੜਾਈ ਝਗੜੇ ਦੇ ਇਰਾਦੇ ਨਾਲ ਡਾਂਗਾਂ ਸੋਟੇ ਅਤੇ ਹੋਰ ਤੇਜ਼ਧਾਰ ਹਥਿਆਰ ਲੈ ਕੇ ਝਗੜਾ ਕਰਨ ਲੱਗ ਪਏ, ਇਸ ਦੌਰਾਨ ਉਸ ਦਾ ਭਰਾ ਸੰਦੀਪ ਸਿੰਘ ਛਡਵਾਉਣ ਲਈ ਅੱਗੇ ਆਇਆ ਤਾਂ ਹਮਲਾਵਰਾਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ, ਜਿਸ ਨੂੰ ਕਾਫ਼ੀ ਸੱਟਾਂ ਲੱਗੀਆਂ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫ਼ਾਜ਼ਿਲਕਾ ਵਿਖੇ ਭਰਤੀ ਕਰਵਾਇਆ ਗਿਆ ਹੈ | ਉਨ੍ਹਾਂ ਨੇ ਕਿਹਾ ਹੈ ਉਹ ਭਾਰਤੀ ਫ਼ੌਜ ਦਾ ਅਨੁਸ਼ਾਸਿਤ ਸਿਪਾਹੀ ਹੈ ਅਤੇ ਉਹ ਲੜਾਈ ਝਗੜਾ ਪਸੰਦ ਨਹੀਂ ਕਰਦਾ ਪਰ ਦੋਸ਼ੀ ਉਸ ਨੂੰ ਉਕਸਾ ਰਹੇ ਹਨ, ਉਹ ਜਦੋਂ ਵੀ ਛੁੱਟੀ 'ਤੇ ਘਰ ਵਾਪਸ ਆਉਂਦਾ ਹੈ ਤਾਂ ਇਹ ਲੋਕ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਪ੍ਰੇਸ਼ਾਨ ਕਰਦੇ ਹਨ | ਉਨ੍ਹਾਂ ਕਿਹਾ ਕਿ ਉਸ ਦੀ ਪਤਨੀ ਸੀਮਾ ਰਾਣੀ ਜੋ ਕਿ ਜੇ ਜੀ ਪੀ ਸੋਲਜਰ ਯੂਥ ਫੈਡਰੇਸ਼ਨ ਦੇ ਡਾਇਰੈਕਟਰ ਹਨ ਅਤੇ ਸਮਾਜ ਸੇਵਾ ਦੇ ਕੰਮ ਵਿਚ ਹਮੇਸ਼ਾ ਅੱਗੇ ਰਹਿੰਦੇ ਹਨ, ਉਨ੍ਹਾਂ ਦਾ ਵੀ ਘਰ ਤੋਂ ਬਾਹਰ ਆਉਣਾ ਜਾਣਾ ਰਹਿੰਦਾ ਹੈ ਇਸ ਹਾਲਤ ਵਿਚ ਇਹ ਲੋਕ ਕਦੇ ਵੀ ਮੇਰੇ ਪਰਿਵਾਰ ਦਾ ਜਾਨੀ ਮਾਲੀ ਨੁਕਸਾਨ ਕਰ ਸਕਦੇ ਹਨ | ਉਨ੍ਹਾਂ ਨੇ ਮੰਡੀ ਦੀ ਪੁਲਿਸ ਚੌਕੀ ਦੇ ਮੁਲਾਜ਼ਮਾਂ ਨੂੰ ਸ਼ਿਕਾਇਤ ਪੱਤਰ ਦੇ ਕੇ ਦੋਸ਼ੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ |
ਕੀ ਕਹਿਣਾ ਹੈ ਚੌਕੀ ਇੰਚਾਰਜ ਦਾ-ਇਸ ਸਬੰਧ ਵਿਚ ਮੰਡੀ ਦੀ ਪੁਲਿਸ ਚੌਕੀ ਦੇ ਇੰਚਾਰਜ ਏ ਐੱਸ ਆਈ ਬਲਕਾਰ ਸਿੰਘ ਦੇ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਉਹ ਬਿਆਨ ਦਰਜ਼ ਕਰਨ ਲਈ ਜਾ ਰਹੇ ਹਨ, ਜੋ ਵੀ ਕਾਰਵਾਈ ਬਣਦੀ ਹੋਈ ਕਾਨੂੰਨ ਮੁਤਾਬਿਕ ਜ਼ਰੂਰ ਕੀਤੀ ਜਾਵੇਗੀ |
ਪਿਛਲੀ ਖ਼ਬਰ ਡੀ.ਐਸ.ਪੀ. ਰਾਜਵੀਰ ਸਿੰਘ ਨੇ ਰਾਤ ਸਮੇਂ ਕੀਤੀ ਰੇਲਵੇ ਸਟੇਸ਼ਨ ਦੀ ਅਚਾਨਕ ਚੈਕਿੰਗ-ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਸਾਬਕਾ ਮੰਤਰੀ ਹੰਸਰਾਜ ਜੋਸਨ ਨੇ ਮਨਰੇਗਾ ਬਚਾਓ ਅਭਿਆਨ ਤਹਿਤ ਲੋਕਾਂ ਨਾਲ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।