16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਚੌੜਾ ਖੁਰਦ ਵਿਖੇ ਬਰਸੀ ਸਮਾਗਮ ਸ਼ਰਧਾ ਭਾਵਨਾ ਨਾਲ ਕਰਵਾਇਆ

ਕਲਾਨੌਰ, 16 ਨਵੰਬਰ (ਪੁਰੇਵਾਲ)- ਨੇੜਲੇ ਪਿੰਡ ਚੌੜਾ ਖੁਰਦ ’ਚ ਸਥਿਤ ਸੰਤ ਬਾਬਾ ਹਜ਼ਾਰਾ ਸਿੰਘ ਸੀਨੀਅਰ ਸੈਕੰਡਰੀ ਅਕੈਡਮੀ ਵਿਖੇ ਪ੍ਰਬੰਧਕਾਂ ਹਰਭਜਨ ਸਿੰਘ ਨਾਗਰਾ, ਕੁਲਦੀਪ ਸਿੰਘ ਨਾਗਰਾ, ਗੁਲਾਬ ਸਿੰਘ ਨਾਗਰਾ ਦੇ ਯਤਨਾਂ ਨਾਲ ਪ੍ਰਿੰ. ਸੁਸਮਨਾ ਮੁਨਸ਼ੀ, ਸਕੂਲ ਅਧਿਆਪਕਾਂ ਤੇ ਬੱਚਿਆਂ ਦੇ ਸਹਿਯੋਗ ਨਾਲ ਸੰਤ ਬਾਬਾ ਹਜ਼ਾਰਾ ਸਿੰਘ ਦੀ ਬਰਸੀ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।

ਅਜੀਤ ਡੈਸਕ 17-11-2026
ਕਲਾਨੌਰ, 16 ਨਵੰਬਰ (ਪੁਰੇਵਾਲ)- ਨੇੜਲੇ ਪਿੰਡ ਚੌੜਾ ਖੁਰਦ ’ਚ ਸਥਿਤ ਸੰਤ ਬਾਬਾ ਹਜ਼ਾਰਾ ਸਿੰਘ ਸੀਨੀਅਰ ਸੈਕੰਡਰੀ ਅਕੈਡਮੀ ਵਿਖੇ ਪ੍ਰਬੰਧਕਾਂ ਹਰਭਜਨ ਸਿੰਘ ਨਾਗਰਾ, ਕੁਲਦੀਪ ਸਿੰਘ ਨਾਗਰਾ, ਗੁਲਾਬ ਸਿੰਘ ਨਾਗਰਾ ਦੇ ਯਤਨਾਂ ਨਾਲ ਪ੍ਰਿੰ. ਸੁਸਮਨਾ ਮੁਨਸ਼ੀ, ਸਕੂਲ ਅਧਿਆਪਕਾਂ ਤੇ ਬੱਚਿਆਂ ਦੇ ਸਹਿਯੋਗ ਨਾਲ ਸੰਤ ਬਾਬਾ ਹਜ਼ਾਰਾ ਸਿੰਘ ਦੀ ਬਰਸੀ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੀ ਅਰੰਭਤਾ ਅਖੰਡ ਪਾਠ ਦੇ ਆਰੰਭਤਾ ਨਾਲ ਹੋਈ। ਭੋਗ ਉਪਰੰਤ ਸਕੂਲੀ ਬੱਚਿਆਂ ਵਲੋਂ ਸਮੂਹ ਰੂਪ ’ਚ ਸ੍ਰੀ ਜਪੁਜੀ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਅਕੈਡਮੀ ਦੇ ਤੀਸਰੀ ਜਮਾਤ ਦੇ ਵਿਦਿਆਰਥੀਆਂ ਚਾਹਤਪ੍ਰੀਤ ਕੌਰ ਅਤੇ ਗੁਰਕੀਰਤ ਸਿੰਘ ਵਲੋਂ ਗੁਰਬਾਣੀ ਸ਼ਬਦ ਨਾਲ ਹਾਜ਼ਰੀ ਲਗਵਾਈ ਗਈ। ਚੌਥੀ ਦੀ ਗੁਰਸਿਮਰਨ ਕੌਰ, ਸ਼ਿਵਰੀਨ ਕੌਰ, ਨਵਨੀਤ ਕੌਰ, ਹਰਸਿਰਤ ਕੌਰ, ਸੁਖਮਨੀ, ਮਨਬੀਰ ਕੌਰ, ਰਵਨੀਤ ਕੌਰ, ਹਰਗੁਣਪ੍ਰੀਤ ਸਿੰਘ, ਪੰਜਵੀਂ ਦੇ ਹਰਕੀਰਤ ਕੌਰ, ਸਹਿਜਪ੍ਰੀਤ ਕੌਰ, ਅਮਨਪ੍ਰੀਤ ਕੌਰ, ਅਵਨੀਤ ਕੌਰ, ਛੇਵੀਂ ਦੀ ਹਰਕੀਰਤ ਕੌਰ, ਗੁਰਸੀਰਤ ਕੌਰ, ਅਨੁਦੀਪ ਕੌਰ, ਸੱਤਵੀਂ ਦੇ ਵਿਦਿਆਰਥੀ ਗੁਰਪ੍ਰੀਤ ਕੌਰ, ਗੁਰਮੀਤ ਕੌਰ, ਅਮਰਜੀਤ ਕੌਰ, ਹਰਪ੍ਰੀਤ ਕੌਰ, ਅੱਠਵੀਂ ਦੇ ਹਰਮਨ ਕੌਰ, ਸੋਨਮ, ਅਨਮੋਲਪ੍ਰੀਤ ਕੌਰ, ਹਰਸਿਮਰਨ ਕੌਰ, ਅਰਮਾਨਪ੍ਰੀਤ ਕੌਰ, ਦ੍ਰਿਸ਼ਟੀ, ਜਪਸੀਰਤ ਕੌਰ ਵਲੋਂ ਸ਼ਬਦਾਂ ਦਾ ਗਾਇਨ ਕੀਤਾ ਗਿਆ। ਅੱਠਵੀਂ ਜਮਾਤ ਦੀ ਏਕਮਪ੍ਰੀਤ ਕੌਰ, ਜਪਸੀਰਤ ਕੌਰ, ਗੁਰਮਨਪ੍ਰੀਤ ਕੌਰ ਵਲੋਂ ਸਾਧੂਆਂ ਦੀ ਮਹਿੰਮਾਂ ਦਾ ਗੁਣਗਾਣ ਕਰਦਿਆਂ ਕਵੀਸ਼ਰੀ ਪੇਸ਼ ਕੀਤੀ ਗਈ। ਨੌਵੀਂ ਦੇ ਸਹਿਜਪ੍ਰੀਤ ਕੌਰ, ਨੇਹਾ, ਹਰਪ੍ਰੀਤ ਕੌਰ, ਰਵਨੀਤ ਕੌਰ, ਹਰਸਿਮਰਨ ਕੌਰ, ਜੈਸਮੀਨ ਕੌਰ, ਗੁਰਲੀਨ ਕੌਰ, ਦੱਸਵੀਂ ਦੇ ਹਰਸਿਮਰਨਜੀਤ ਕੌਰ, ਸੁਖਮਨਦੀਪ ਕੌਰ, ਕਿਰਨਵੀਰ ਕੌਰ, ਅੰਮ੍ਰਿਤਪਾਲ ਕੌਰ, ਮਨਪ੍ਰੀਤ ਕੌਰ, ਜਸਪਿੰਦਰ ਕੌਰ, ਹਰਗੁਣਪ੍ਰੀਤ ਕੌਰ, ਏਕਮਜੋਤ ਕੌਰ ਆਦਿ ਵਲੋਂ ਸ਼ਬਦਾਂ ਗਾਇਨ ਕੀਤਾ ਗਿਆ। ਇਸ ਦੌਰਾਨ ਦਸਵੀਂ ਦੇ ਬੱਚਿਆਂ ਪਰਮਵੀਰ ਸਿੰਘ, ਜਕਰੀਆ, ਹਰਨੂਰ ਸਿੰਘ ਵਲੋਂ ਤਬਲਾ ਵਜਾਉਣ ਦੀ ਸੇਵਾ ਕੀਤੀ ਗਈ। ਸਮਾਗਮ ਦੌਰਾਨ ਕੀਰਤਨੀ ਜਥਿਆਂ ਵਲੋਂ ਮਨੋਹਰ ਗੁਰਬਾਣੀ ਕੀਰਤਨ ਕੀਤਾ ਗਿਆ ਤੇ ਕਥਾਵਾਚਕਾਂ ਨੇ ਬਾਬਾ ਜੀ ਦੇ ਜੀਵਨ, ਸੇਵਾ ਤੇ ਸਿੱਖਿਆ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਇਸ ਦੌਰਾਨ ਗਤਕੇ ਦੇ ਜੌਹਰ ਦਿਖਾਏ ਗਏ ਜਿਸ ’ਚ ਦਸਵੀਂ ਜਮਾਤ ਦੇ ਜਸਪ੍ਰੀਤ ਕੌਰ, ਗੁਰਲੀਨ ਕੌਰ ਫ੍ਰੀ ਸੋਟੀ ਦਾ ਪ੍ਰਦਰਸ਼ਨ ਕੀਤਾ। ਸੱਤਵੀਂ ਦੇ ਗੁਰਨੂਰ ਕੌਰ, ਸੁਖਰਾਜ ਸਿੰਘ, ਰਾਜਵੀਰ ਸਿੰਘ, ਕੰਵਲਪ੍ਰੀਤ ਸਿੰਘ, ਸੁਖਨੂਰ ਸਿੰਘ, ਗੁਰਬਾਜ ਸਿੰਘ, ਹਰਜੀਤ ਸਿੰਘ ਵਲੋਂ ਡਾਂਗ ਕਿੱਲਾ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸੱਤਵੀਂ ਦੇ ਗੁਰਨੂਰ ਸਿੰਘ, ਅਭੀਜੀਤ ਸਿੰਘ, ਜਸਮੀਤ ਸਿੰਘ, ਜਸਪ੍ਰੀਤ ਕੌਰ ਵਲੋਂ ਤਲਵਾਰਬਾਜ਼ੀ ਰਾਹੀਂ ਅਤੇ ਅੱਠਵੀਂ ਦੇ ਸੁਖਰਾਜ ਸਿੰਘ, ਜਸਨਦੀਪ ਸਿੰਘ, ਗੁਰਨੂਰ ਸਿੰਘ, ਗੁਰਬਾਜ ਸਿੰਘ, ਅਭੀਜੀਤ ਸਿੰਘ, ਸਾਹਿਬਪ੍ਰੀਤ ਸਿੰਘ ਵਲੋਂ ਚੱਕਰ ਘੁਮਾ ਕੇ ਗਤਕੇ ਦੇ ਜੌਹਰ ਵਿਖਾਏ। ਸਮਾਗਮ ’ਚ ਗੁਰਦੁਆਰਾ ਬੋਹੜੀ ਸਾਹਿਬ ਤੋਂ ਬਾਬਾ ਨਾਮਦੇਵ ਜੀ ਵਿਸ਼ੇਸ਼ ਤੌਰ ’ਤੇ ਪਹੁੰਚੇ ਤੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਗਿਆ। ਇਸ ਦੌਰਾਨ ਧਾਰਮਿਕ ਅਧਿਆਪਕ ਜਗਦੀਪ ਸਿੰਘ, ਗਤਕੇ ਦੇ ਉਸਤਾਦ ਗੁਰਜੀਤ ਸਿੰਘ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ।
ਪਿਛਲੀ ਖ਼ਬਰ ਕਾਰ ਨਾਲ ਟੱਕਰ ’ਚ ਸਕੂਟੀ ਸਵਾਰ ਦੀ ਮੌਤ ਅਗਲੀ ਖ਼ਬਰ ਪ੍ਰਕਾਸ਼ ਪੁਰਬ ਸੰਬੰਧੀ ਪਿੰਡ ਮਾਨ ਤੋਂ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।