17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਕਰੀਬ 2 ਹਜ਼ਾਰ ਏਕੜ ਪਰਾਲੀ ਸੜ ਕੇ ਹੋਈ ਸਵਾਹ, ਲੱਖਾਂ ਦਾ ਨੁਕਸਾਨ

ਅਲੀਵਾਲ, 16 ਨਵੰਬਰ (ਸੁੱਚਾ ਸਿੰਘ ਬੁੱਲੋਵਾਲ)- ਅਲੀਵਾਲ ਨਜ਼ਦੀਕ ਪਿੰਡ ਗੁੱਜਰਪੁਰਾ ਦੇ ਜਗਰੂਪ ਸਿੰਘ ਤੇ ਕਸ਼ਮੀਰ ਸਿੰਘ ਦੀ ਕਰੀਬ 2000 (ਦੋ ਹਜ਼ਾਰ) ਏਕੜ ਦੀ ਪਰਾਲੀ ਸੜ ਕੇ ਸਵਾਹ ਹੋ ਗਈ ਜਿਸ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ। ਇਸ ਸੰਬੰਧੀ ਜਗਰੂਪ ਸਿੰਘ ਤੇ ਕਸ਼ਮੀਰ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਕਰੀਬ 4 ਕੁ ਵਜੇ ਸਾਡੀ 2 ਹਜ਼ਾਰ ਏਕੜ ਇੱਕਠੀ ਕੀਤੀ ਪਰਾਲੀ ਨੂੰ ਅੱਗ ਲੱਗ ਗਈ।

ਅਜੀਤ ਡੈਸਕ 17-11-2026
ਅਲੀਵਾਲ, 16 ਨਵੰਬਰ (ਸੁੱਚਾ ਸਿੰਘ ਬੁੱਲੋਵਾਲ)- ਅਲੀਵਾਲ ਨਜ਼ਦੀਕ ਪਿੰਡ ਗੁੱਜਰਪੁਰਾ ਦੇ ਜਗਰੂਪ ਸਿੰਘ ਤੇ ਕਸ਼ਮੀਰ ਸਿੰਘ ਦੀ ਕਰੀਬ 2000 (ਦੋ ਹਜ਼ਾਰ) ਏਕੜ ਦੀ ਪਰਾਲੀ ਸੜ ਕੇ ਸਵਾਹ ਹੋ ਗਈ ਜਿਸ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ। ਇਸ ਸੰਬੰਧੀ ਜਗਰੂਪ ਸਿੰਘ ਤੇ ਕਸ਼ਮੀਰ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਕਰੀਬ 4 ਕੁ ਵਜੇ ਸਾਡੀ 2 ਹਜ਼ਾਰ ਏਕੜ ਇੱਕਠੀ ਕੀਤੀ ਪਰਾਲੀ ਨੂੰ ਅੱਗ ਲੱਗ ਗਈ। ਪੰਜ ਮਿੰਟ ਤੋਂ ਪਹਿਲਾਂ ਅਸੀਂ ਅੱਗ ਲੱਗੇ ਸਥਾਨ ’ਤੇ ਪੁੱਜੇ ਤਾਂ ਤੁਰੰਤ ਬਟਾਲਾ ਫਾਇਰ ਬ੍ਰਿਗੇਡ ਵਿਭਾਗ ਨੂੰ ਫੋਨ ’ਤੇ ਸੂਚਨਾ ਦਿੱਤੀ ਤੇ ਕਰੀਬ 52 ਕੁ ਮਿੰਟਾਂ ’ਚ ਸਿਰਫ ਇਕ ਹੀ ਗੱਡੀ ਪੁੱਜੀ ਤੇ ਕਿਹਾ ਕਿ ਬਾਕੀ ਸਥਿਤੀ ਵੇਖ ਕੇ ਗੱਡੀਆਂ ਭੇਜਾਂਗੇ। ਉਪਰੰਤ ਤਹਿਸੀਲਦਾਰ ਅਰਜਨ ਸਿੰਘ ਤੇ ਪਟਵਾਰੀ ਮਨਪ੍ਰੀਤ ਸਿੰਘ ਵੀ ਮੌਕੇ ’ਤੇ ਪੁੱਜ ਗਏ ਤੇ ਤਹਿਸੀਲਦਾਰ ਦੇ ਕਹਿਣ ’ਤੇ ਫਾਇਰ ਬ੍ਰਿਗੇਡ ਦੀਆਂ ਹੋਰ ਵੀ ਗੱਡੀਆਂ ਪਹੁੰਚ ਗਈਆਂ ਪਰ ਅੱਗ ਏਨੀ ਤੇਜ਼ ਸੀ ਕਿ ਇਸ ’ਤੇ ਫਾਇਰ ਬ੍ਰਿਗੇਡ ਤੋਂ ਵੀ ਕਾਬੂ ਨਹੀਂ ਪਾਇਆ ਗਿਆ, ਜਿਸ ਕਾਰਨ ਸਾਡਾ ਲੱਖਾਂ ਦਾ ਨੁਕਸਾਨ ਹੋ ਗਿਆ। ਇਸ ਦੇ ਨਾਲ-ਨਾਲ ਕਰੀਬ ਤਿੰਨ ਲੱਖ ਦਾ ਟਰਾਲਾ ਵੀ ਸੜ ਗਿਆ। ਉਨ੍ਹਾਂ ਦੱਸਿਆ ਕਿ ਸਾਡੀ ਸਾਰੀ ਮਸ਼ੀਨਰੀ ਕਰਜ਼ੇ ’ਤੇ ਹੈ ਜਿਸ ਦੀ ਸਰਕਾਰ ਵਲੋਂ ਕੁਝ ਸਬਸਿਡੀ ਦਿੱਤੀ ਜਾਂਦੀ ਹੈ. ਪਰਾਲੀ ਮਾਲਕਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਇਸ ਮੰਦਭਾਗੀ ਘਟਨਾ ਦੀ ਛਾਣਬੀਣ ਕਰਵਾਈ ਜਾਵੇ ਤੇ ਸ਼ਰਾਰਤੀ ਅਨਸਰ ਦਾ ਪਤਾ ਲਗਾਇਆ ਜਾ ਸਕੇ ਕਿ ਅੱਗ ਲਾਉਣ ਵਾਲਾ ਵਿਅਕਤੀ ਕੌਣ ਹੈ। ਇਸ ਤੋਂ ਇਲਾਵਾ ਉਨ੍ਹਾਂ ਸਰਕਾਰ ਨੂੰ ਬੇਨਤੀ ਕੀਤੀ ਕਿ ਸਾਡੇ ਹੋਏ ਨੁਕਸਾਨ ਦੀ ਕੁਝ ਨਾ ਕੁਝ ਭਰਪਾਈ ਕੀਤੀ ਜਾਵੇ ਤਾਂ ਜੋ ਅਸੀਂ ਆਪਣੇ ਕਰਜ਼ ਦੀਆਂ ਕਿਸ਼ਤਾਂ ਅਦਾ ਕਰ ਸਕੀਏ।
ਪਿਛਲੀ ਖ਼ਬਰ ਪਿੰਡ ਡੇਰਾ ਪਠਾਣਾ ਦੇ ਆਮ ਆਦਮੀ ਪਾਰਟੀ ਤੇ ਕਾਂਗਰਸ ਨਾਲ ਸੰਬੰਧਿਤ ਕਈ ਪਰਿਵਾਰ ਭਗਵਾਨਪੁਰ ਟੀਮ ’ਚ ਸ਼ਾਮਿਲ ਅਗਲੀ ਖ਼ਬਰ ਜੀ.ਐੱਸ. ਬਾਜਵਾ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਮੁਕਾਬਲਿਆਂ ’ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।