06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਧਾਰੀਵਾਲ ਨੇ ਜਿੱਤੇ 15 ਸੋਨ ਤਗਮੇ

ਧਾਰੀਵਾਲ, 5 ਨਵੰਬਰ (ਸਵਰਨ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਧਾਰੀਵਾਲ ਵਿਖੇ ਡਾਇਰੈਕਟਰ ਅਮਰਜੀਤ ਸਿੰਘ ਚਾਹਲ, ਸਕੱਤਰ ਪਰਮਿੰਦਰ ਕੌਰ ਚਾਹਲ ਤੇ ਪ੍ਰਿੰਸੀਪਲ ਹਰਤਾਜ ਸਿੰਘ ਸਿੱਧੂ ਦੀ ਯੋਗ ਅਗਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਟੇਟ ਮਲਟੀ-ਸਪੋਰਟਸ ਚੈਂਪੀਅਨਸ਼ਿਪ ਜੋ ਕਿ ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਦੇ ਕਮਿਊਨਿਟੀ ਸੈਂਟਰ ਹਾਲ, ਸੀ-ਬਲਾਕ, ਰਣਜੀਤ ਐਵੇਨਿਊ, ਅੰਮ੍ਰਿਤਸਰ ਵਿਖੇ ਕੀਤਾ ਗਿਆ ਦੇ ਵਿੱਚ ਭਾਗ ਲਿਆ ਤੇ ਵੱਖ-ਵੱਖ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 15 ਸੋਨੇ ਦੇ ਤਗ਼ਮੇ ਤੇ ਟਰਾਫੀ ਪ੍ਰਾਪਤ ਕੀਤੀ ਤੇ ਨੈਸ਼ਨਲ ਖੇਡਾਂ ਵਿੱਚ ਹੋਈ ਚੋਣ ਕਰਵਾ ਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। ਪ੍ਰਿੰਸੀਪਲ ਹਰਤਾਜ ਸਿੰਘ ਨੇ ਦੱਸਿਆ ਕਿ ਕਿੱਕ ਬਾਕਸਿੰਗ ਵਿਚ ਅੰਡਰ-17 ਵਿਚ ਰਿਸ਼ਵ, ਵੰਸ਼ਦੀਪ ਸਿੰਘ, ਜੌਨ ਮਸੀਹ, ਦਮਨਪ੍ਰੀਤ ਕੌਰ ਤੇ ਸਿਰਾਜਦੀਪ ਸਿੰਘ ਨੇ ਸੋਨ ਤਗਮੇ ਜਿੱਤੇ , ਕਿਕ ਬਾਕਸਿੰਗ ਅੰਡਰ-14 ਵਿੱਚ ਨਵਕੀਰਤ ਸਿੰਘ, ਮਨਿੰਦਰ ਸਿੰਘ, ਲਵਪ੍ਰੀਤ ਸਿੰਘ ਤੇ ਅਭਿਨਵਰਾਜ ਨੇ ਸੋਨ ਤਗਮੇ ਜਿੱਤੇ, ਸ਼ਤਰੰਜ ਅੰਡਰ-14 ਵਿੱਚ ਜਸਪ੍ਰੀਤ ਸਿੰਘ, ਸਾਹਿਬਦੀਪ ਸਿੰਘ, ਮਾਧਵ, ਏਕਮਨੂਰ ਸਿੰਘ ਤੇ ਹਰਗੁਨ ਸਿੰਘ ਨੇ ਸੋਨ ਤਗਮੇ ਹਾਸਲ ਕੀਤੇ, ਐਥਲੈਟਿਕਸ ਅੰਡਰ-14 ਵਿਚ ਲਕਸ਼ ਤੇ ਗੁਰਨਸ਼ਪ੍ਰੀਤ ਸਿੰਘ ਨੇ 100 ਮੀਟਰ ਦੌੜ ਵਿਚ ਸੋਨ ਤਗਮੇ ਜਿੱਤੇ ਕੇ ਸਕੂਲ ਦਾ ਮਾਣ ਵਧਾਇਆ ਹੈ।

ਅਜੀਤ ਡੈਸਕ 06-11-2026
ਧਾਰੀਵਾਲ, 5 ਨਵੰਬਰ (ਸਵਰਨ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਧਾਰੀਵਾਲ ਵਿਖੇ ਡਾਇਰੈਕਟਰ ਅਮਰਜੀਤ ਸਿੰਘ ਚਾਹਲ, ਸਕੱਤਰ ਪਰਮਿੰਦਰ ਕੌਰ ਚਾਹਲ ਤੇ ਪ੍ਰਿੰਸੀਪਲ ਹਰਤਾਜ ਸਿੰਘ ਸਿੱਧੂ ਦੀ ਯੋਗ ਅਗਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਟੇਟ ਮਲਟੀ-ਸਪੋਰਟਸ ਚੈਂਪੀਅਨਸ਼ਿਪ ਜੋ ਕਿ ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਦੇ ਕਮਿਊਨਿਟੀ ਸੈਂਟਰ ਹਾਲ, ਸੀ-ਬਲਾਕ, ਰਣਜੀਤ ਐਵੇਨਿਊ, ਅੰਮ੍ਰਿਤਸਰ ਵਿਖੇ ਕੀਤਾ ਗਿਆ ਦੇ ਵਿੱਚ ਭਾਗ ਲਿਆ ਤੇ ਵੱਖ-ਵੱਖ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 15 ਸੋਨੇ ਦੇ ਤਗ਼ਮੇ ਤੇ ਟਰਾਫੀ ਪ੍ਰਾਪਤ ਕੀਤੀ ਤੇ ਨੈਸ਼ਨਲ ਖੇਡਾਂ ਵਿੱਚ ਹੋਈ ਚੋਣ ਕਰਵਾ ਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। ਪ੍ਰਿੰਸੀਪਲ ਹਰਤਾਜ ਸਿੰਘ ਨੇ ਦੱਸਿਆ ਕਿ ਕਿੱਕ ਬਾਕਸਿੰਗ ਵਿਚ ਅੰਡਰ-17 ਵਿਚ ਰਿਸ਼ਵ, ਵੰਸ਼ਦੀਪ ਸਿੰਘ, ਜੌਨ ਮਸੀਹ, ਦਮਨਪ੍ਰੀਤ ਕੌਰ ਤੇ ਸਿਰਾਜਦੀਪ ਸਿੰਘ ਨੇ ਸੋਨ ਤਗਮੇ ਜਿੱਤੇ , ਕਿਕ ਬਾਕਸਿੰਗ ਅੰਡਰ-14 ਵਿੱਚ ਨਵਕੀਰਤ ਸਿੰਘ, ਮਨਿੰਦਰ ਸਿੰਘ, ਲਵਪ੍ਰੀਤ ਸਿੰਘ ਤੇ ਅਭਿਨਵਰਾਜ ਨੇ ਸੋਨ ਤਗਮੇ ਜਿੱਤੇ, ਸ਼ਤਰੰਜ ਅੰਡਰ-14 ਵਿੱਚ ਜਸਪ੍ਰੀਤ ਸਿੰਘ, ਸਾਹਿਬਦੀਪ ਸਿੰਘ, ਮਾਧਵ, ਏਕਮਨੂਰ ਸਿੰਘ ਤੇ ਹਰਗੁਨ ਸਿੰਘ ਨੇ ਸੋਨ ਤਗਮੇ ਹਾਸਲ ਕੀਤੇ, ਐਥਲੈਟਿਕਸ ਅੰਡਰ-14 ਵਿਚ ਲਕਸ਼ ਤੇ ਗੁਰਨਸ਼ਪ੍ਰੀਤ ਸਿੰਘ ਨੇ 100 ਮੀਟਰ ਦੌੜ ਵਿਚ ਸੋਨ ਤਗਮੇ ਜਿੱਤੇ ਕੇ ਸਕੂਲ ਦਾ ਮਾਣ ਵਧਾਇਆ ਹੈ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਦੇ ਡਾਇਰੈਕਟਰ ਸਰਦਾਰ ਅਮਰਜੀਤ ਸਿੰਘ ਚਾਹਲ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਮਿਸਿਜ਼ ਪੂਜਾ ਜੈਨੀਫਰ ਦੀ ਅਗਵਾਈ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰਿੰਸੀਪਲ ਹਰਤਾਜ ਸਿੰਘ ਸਿੱਧੂ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।
ਪਿਛਲੀ ਖ਼ਬਰ ਸਟੇਟ ਐਵਾਰਡੀ ਪ੍ਰਿੰਸੀਪਲ ਡਾ. ਸੁਨੀਤਾ ਕੌਸ਼ਲ ਦੀ ਅਗਵਾਈ ਹੇਠ ਮਹਿੰਦੀ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਗ੍ਰੋਥ ਮਾਸਟਰ ਵਲੋਂ ਸ਼ਹਿਰ ਵਾਸੀਆਂ ਨੂੰ ਕਿਫ਼ਾਇਤੀ ਦਰਾਂ ’ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਵਿੱਤੀ ਸਹੂਲਤਾਂ ਕਾਰ ਲੋਨ ’ਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।