06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਕਰਮਚਾਰੀ ਦਲ ਦਾ ਵਫ਼ਦ ਐੱਸ.ਈ. (ਪੀ.ਐੱਮ.) ਨੂੰ ਮਿਲਿਆ

ਧਾਰੀਵਾਲ, 5 ਨਵੰਬਰ (ਸਵਰਨ ਸਿੰਘ)- ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦਾ ਇਕ ਵਫ਼ਦ ਐੱਸ. ਈ.

ਅਜੀਤ ਡੈਸਕ 06-11-2026
ਧਾਰੀਵਾਲ, 5 ਨਵੰਬਰ (ਸਵਰਨ ਸਿੰਘ)- ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦਾ ਇਕ ਵਫ਼ਦ ਐੱਸ.ਈ. ਪੀ.ਐਮ. ਅੰਮ੍ਰਿਤਸਰ ਨੂੰ ਮਿਲਿਆ। ਇਸ ਦੌਰਾਨ ਸੂਬਾ ਪ੍ਰਧਾਨ ਰਵੇਲ ਸਿੰਘ ਸਹਾਏਪੁਰ ਤੇ ਜਨਰਲ ਸਕੱਤਰ ਹਰਦੇਵ ਸਿੰਘ ਨਾਗੋਕੇ, ਤਜਿੰਦਰ ਸਿੰਘ ਸੇਖੋਂ, ਜਸਵਿੰਦਰ ਸਿੰਘ ਗਿੱਲ, ਗੁਰਬਚਨ ਸਿੰਘ ਬਾਠ, ਮੋਲਕ ਸਿੰਘ ਗਿੱਲ, ਸੁਖਵਿੰਦਰ ਸਿੰਘ ਗਿੱਲ, ਬਲਵਿੰਦਰ ਸਿੰਘ ਬਾਜਵਾ, ਤਰਲੋਕ ਸਿੰਘ ਖੁੰਡੀ, ਦਿਲਬਾਗ ਸਿੰਘ ਬੁੱਟਰ ਤੇ ਬਹੁਤ ਸਾਰੇ ਕਰਮਚਾਰੀ ਦਲ ਦੇ ਆਗੂ ਸਨ। ਉਨ੍ਹਾਂ ਵਲੋਂ ਮੁਲਾਜ਼ਮਾਂ ਪ੍ਰਤੀ ਆ ਰਹੀਆਂ ਮੁਸ਼ਕਲਾਂ ਤੇ ਗੰਭੀਰ ਮਸਲਿਆਂ ਪ੍ਰਤੀ ਜਾਣੂ ਕਰਵਾਇਆ। ਪੀ.ਐਮ. ਦੇ ਐੱਸ.ਈ ਸ: ਪਰਉਪਕਾਰ ਸਿੰਘ ਵਲੋਂ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਮੁਲਾਜ਼ਮਾਂ ਪ੍ਰਤੀ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਤੇ ਜਲਦੀ ਤੋਂ ਜਲਦੀ ਇਨ੍ਹਾਂ ਦੇ ਮਸਲੇ ਹੱਲ ਕੀਤੇ ਜਾਣਗੇੇ।
ਪਿਛਲੀ ਖ਼ਬਰ 20 ਨਵੰਬਰ ਦੇ ਐਸ.ਜੀ.ਪੀ.ਸੀ. ਜਨਰਲ ਇਜਲਾਸ ’ਚ ਜੂਨ 1984 ਦੇ ਫੌਜੀ ਹਮਲੇ ਵਿਰੁੱਧ ਨਿੰਦਾ ਮਤਾ ਪਾਸ ਕਰਨ ਦੀ ਮੰਗ ਅਗਲੀ ਖ਼ਬਰ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।