ਪੰਜਾਬ ਸਿੱਖਿਆ ਵਿਭਾਗ ਮਨਿਸਟਰੀਅਲ ਸਟਾਫ਼ ਐਸੋਸੀਏਸ਼ਨ ਦੀ ਮਿਆਦ ਖ਼ਤਮ
ਨਵੀਂ ਚੋਣ ਸੰਬੰਧੀ ਨਾਮਜ਼ਦਗੀਆਂ 29 ਨੂੰ
ਬਟਾਲਾ, 23 ਅਕਤੂਬਰ (ਸਤਿੰਦਰ ਸਿੰਘ)-ਪੰਜਾਬ ਸਿੱਖਿਆ ਵਿਭਾਗ ਮਨਿਸਟਰੀਅਲ ਸਟਾਫ਼ (ਉਪ ਦਫਤਰ) ਐਸੋਸੀਏਸ਼ਨ ਜ਼ਿਲ੍ਹਾ ਯੂਨਿਟ ਗੁਰਦਾਸਪੁਰ ਦੀ ਬਾਡੀ ਦੀ ਮਿਆਦ ਪੂਰੀ ਹੋ ਚੁੱਕੀ ਹੈ। ਇਸ ਸਬੰਧੀ ਜ਼ਿਲ੍ਹਾ ਚੇਅਰਮੈਨ ਪ੍ਰਬੋਧ ਕੁਮਾਰ ਸ਼ਰਮਾ, ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਤੇ ਜ਼ਿਲ੍ਹਾ ਜਨਰਲ ਸਕੱਤਰ ਅਮਨਦੀਪ ਸਾਹਨੀ ਨੇ ਦੱਸਿਆ ਕਿ ਜਥੇਬੰਦੀ ਦੇ ਨਿਯਮਾਂ ਅਧੀਨ ਜ਼ਿਲ੍ਹਾ ਗੁਰਦਾਸਪੁਰ ਯੂਨਿਟ ਦੀ ਚੋਣ ਹੋਣ ਵਾਲੀ ਸੀ, ਇਸ ਲਈ ਫੈਸਲਾ ਕੀਤਾ ਗਿਆ ਹੈ।
ਚ
ਚੇਅਰਮੈਨ ਪ੍ਰਬੋਧ ਕੁਮਾਰ ਤੇ ਹੋਰ ਆਗੂ ਚੋਣਾਂ ਸਬੰਧੀ ਜਾਣਕਾਰੀ ਦਿੰਦੇ ਹੋਏ। ਅਜੀਤ ਤਸਵੀਰ
24-10-2026
ਬਟਾਲਾ, 23 ਅਕਤੂਬਰ (ਸਤਿੰਦਰ ਸਿੰਘ)-ਪੰਜਾਬ ਸਿੱਖਿਆ ਵਿਭਾਗ ਮਨਿਸਟਰੀਅਲ ਸਟਾਫ਼ (ਉਪ ਦਫਤਰ) ਐਸੋਸੀਏਸ਼ਨ ਜ਼ਿਲ੍ਹਾ ਯੂਨਿਟ ਗੁਰਦਾਸਪੁਰ ਦੀ ਬਾਡੀ ਦੀ ਮਿਆਦ ਪੂਰੀ ਹੋ ਚੁੱਕੀ ਹੈ। ਇਸ ਸਬੰਧੀ ਜ਼ਿਲ੍ਹਾ ਚੇਅਰਮੈਨ ਪ੍ਰਬੋਧ ਕੁਮਾਰ ਸ਼ਰਮਾ, ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਤੇ ਜ਼ਿਲ੍ਹਾ ਜਨਰਲ ਸਕੱਤਰ ਅਮਨਦੀਪ ਸਾਹਨੀ ਨੇ ਦੱਸਿਆ ਕਿ ਜਥੇਬੰਦੀ ਦੇ ਨਿਯਮਾਂ ਅਧੀਨ ਜ਼ਿਲ੍ਹਾ ਗੁਰਦਾਸਪੁਰ ਯੂਨਿਟ ਦੀ ਚੋਣ ਹੋਣ ਵਾਲੀ ਸੀ, ਇਸ ਲਈ ਫੈਸਲਾ ਕੀਤਾ ਗਿਆ ਹੈ। ਐਸੋਸੀਏਸ਼ਨ ਦੀ ਚੋਣ ਕਰਵਾ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਚੋਣ ਸਬੰਧੀ 29 ਅਕਤੂਬਰ ਵੀਰਵਾਰ ਨੂੰ 2 ਵਜੇ ਤੱਕ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਜਨਰਲ ਸਕੱਤਰ ਦੇ ਅਹੁਦੇ ਸਬੰਧੀ ਨਾਮਜ਼ਦਗੀਆਂ ਸ੍ਰੀ ਪ੍ਰਬੋਧ ਕੁਮਾਰ ਸ਼ਰਮਾ ਸੁਪਰਡੈਂਟ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਗੁਰਦਾਸਪੁਰ ਕੋਲ ਕੀਤੀ ਜਾ ਸਕਦੀ ਹੈ ਤੇ ਇਸ ’ਚ ਜ਼ਿਲ੍ਹੇ ਦੇ ਸਿੱਖਿਆ ਵਿਭਾਗ ਦੇ ਸਕੂਲਾਂ ਤੇ ਦਫਤਰਾਂ ਦੇ ਕਲਰਕ ਇਹ ਚੋਣ ਲੜ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਮੁਕੰਮਲ ਹੋਣ ’ਤੇ ਜੇਕਰ ਚੋਣ ਹੋਣ ਦੀ ਸਥਿਤੀ ਬਣਦੀ ਹੈ ਤਾਂ ਚੋਣ ਅਧਿਕਾਰੀ ਵਲੋਂ ਮੌਕੇ ’ਤੇ ਚੋਣਾਂ ਦੀ ਤਰੀਕ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਸਮੂਹ ਸਕੂਲਾਂ ਤੇ ਦਫਤਰਾਂ ਦੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਯੂਨੀਅਨ ਦੀਆਂ ਜਥੇਬੰਦਕ ਚੋਣਾਂ ’ਚ ਹਾਜ਼ਰ ਹੋਇਆ ਜਾਵੇ ਤੇ ਆਪਣੀ ਵੋਟ ਰਾਹੀਂ ਇਨ੍ਹਾਂ ਚੋਣਾਂ ਸਬੰਧੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇ।