ਓ. ਬੀ. ਸੀ. ਵਿੰਗ ਦੇ ਨਵ-ਨਿਯੁਕਤ ਜ਼ਿਲ੍ਹਾ ਕੋਆਰਡੀਨੇਟਰ ਹਰਦੇਵ
ਸਿੰਘ ਭੰਮਰਾ ਦਾ ਸੀਨੀਅਰ ਕਾਂਗਰਸੀ ਆਗੂਆਂ ਵਲੋਂ ਸਨਮਾਨ
ਕੋਟਲੀ ਸੂਰਤ ਮੱਲ੍ਹੀ, 20 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਸਰਕਲ ਕੋਟਲੀ ਸੂਰਤ ਮੱਲ੍ਹੀ ਦੇ ਮੰਡਲ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਸੀਨੀਅਰ ਨੌਜਵਾਨ ਆਗੂ ਹਰਦੇਵ ਸਿੰਘ ਗੋਲਡੀ ਭੰਮਰਾ ਦਾ ਕਾਂਗਰਸ ਹਾਈਕਮਾਂਡ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਓ. ਬੀ.
ਹ
ਹਰਦੇਵ ਸਿੰਘ ਭੰਮਰਾ ਦਾ ਸਨਮਾਨ ਕਰਦੇ ਹੋਏ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਸਮੇਤ ਸੀਨੀਅਰ ਕਾਂਗਰਸੀ ਲੀਡਰ। ਤਸਵੀਰ : ਨਾਗਰਾ
21-10-2026
ਕੋਟਲੀ ਸੂਰਤ ਮੱਲ੍ਹੀ, 20 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਸਰਕਲ ਕੋਟਲੀ ਸੂਰਤ ਮੱਲ੍ਹੀ ਦੇ ਮੰਡਲ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਸੀਨੀਅਰ ਨੌਜਵਾਨ ਆਗੂ ਹਰਦੇਵ ਸਿੰਘ ਗੋਲਡੀ ਭੰਮਰਾ ਦਾ ਕਾਂਗਰਸ ਹਾਈਕਮਾਂਡ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਓ.ਬੀ.ਸੀ. ਵਿੰਗ ਦਾ ਜ਼ਿਲ੍ਹਾ ਕੋਆਰਡੀਨੇਟਰ ਨਿਯੁਕਤ ਕੀਤੇ ਜਾਣ ’ਤੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਬੰਧੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸਵਿੰਦਰ ਸਿੰਘ ਭੰਮਰਾ ਦੇ ਗ੍ਰਹਿ ਕੋਟਲੀ ਸੂਰਤ ਮੱਲ੍ਹੀ ਵਿਖੇ ਪਹੁੰਚੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਅਸ਼ੋਕ ਚੌਧਰੀ ਦੀਨਾਨਗਰ, ਅਮਨਦੀਪ ਸਿੰਘ ਜੈਂਤੀਪੁਰ, ਉਦੇਵੀਰ ਸਿੰਘ ਰੰਧਾਵਾ ਨੇ ਹਰਦੇਵ ਸਿੰਘ ਗੋਲਡੀ ਭੰਮਰਾ ਦਾ ਵਿਸ਼ੇਸ ਸਨਮਾਨ ਕਰਦਿਆਂ ਭੰਮਰਾ ਪਰਿਵਾਰ ਵਲੋਂ ਕਾਂਗਰਸ ਪਾਰਟੀ ਦੀ ਬਿਹਤਰੀ ਲਈ ਪੂਰੀ ਵਫ਼ਾਦਾਰੀ ਨਾਲ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਹੋਰ ਵਧੇਰੇ ਜਿੰਮੇਵਾਰੀ ਨਾਲ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਲਈ ਪ੍ਰੇਰਿਆ। ਹਰਦੇਵ ਸਿੰਘ ਭੰਮਰਾ ਨੇ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਾਂਗਰਸੀ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਕੰਮ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਗੁਰਮੇਜ਼ ਸਿੰਘ ਭੱਟੀ ਦਰਗਾਬਾਦ, ਸਰਪੰਚ ਤੇਜਬੀਰ ਸਿੰਘ ਭਿੱਟੇਵੱਢ ਕੋਟਲੀ, ਪਰਮਸੁਨੀਲ ਸਿੰਘ ਲੱਡੂ, ਐਡਵੋਕੇਟ ਬਰਾਜਿੰਦਰਾ ਸਿੰਘ ਸ਼ਿਕਾਰ, ਸਰਪੰਚ ਕਮਲਜੋਤ ਸਿੰਘ ਉਦੋਵਾਲੀ, ਸਰਪੰਚ ਹਰਜਿੰਦਰ ਸਿੰਘ, ਮਲਕੀਤ ਸਿੰਘ ਮੰਨਾ ਨਾਗਰਾ, ਸੁਖਚਰਨ ਸਿੰਘ ਦਰਗਾਬਾਦ, ਸੈਮ ਦੋਲੋਵਾਲ, ਅੰਗਰੇਜ ਸਿੰਘ ਲੁਕਮਾਨੀਆਂ, ਗੁਰਦੀਪ ਸਿੰਘ ਰਾਏਚੱਕ, ਸਰਪੰਚ ਬਿਕਰਮਜੀਤ ਸਿੰਘ ਬਿੱਕਾ ਮੰਮਣ, ਡਾ. ਗੁਰਮੇਜ਼ ਸਿੰਘ ਚੈਨੈਵਾਲ, ਨੰਬਰਦਾਰ ਸਵਿੰਦਰ ਸਿੰਘ, ਕੁਲਵੰਤ ਸਿੰਘ ਰਾਏਚੱਕ, ਲਖਬੀਰ ਸਿੰਘ ਲੱਡੂ ਢੇਸੀਆਂ, ਨੰਬਰਦਾਰ ਹਰਭਜਨ ਸਿੰਘ ਮਲਕਪੁਰ, ਸਰਪੰਚ ਹਰਮਿੰਦਰ ਸਿੰਘ ਦੇਹੜ, ਵਰਿੰਦਰ ਸਿੰਘ ਭਗਵਾਨਪੁਰ, ਸਰਪੰਚ ਸੁਰਜੀਤ ਸਿੰਘ, ਮਨਜੀਤ ਸਿੰਘ ਬਸੰਤਕੋਟ, ਜਸਬੀਰ ਸਿੰਘ ਡੇਰਾ ਪਠਾਣਾ, ਲੁਭਾਇਆ ਮਸੀਹ ਡੇਰਾ ਪਠਾਣਾ, ਸੁਖਜਿੰਦਰ ਸਿੰਘ ਗੁੱਜਰ, ਸਰਪੰਚ ਅਵਤਾਰ ਸਿੰਘ ਕੋਟਲੀ, ਗੁਰਮੇਜ਼ ਸਿੰਘ ਕੋਟਲੀ, ਹਰਬੀਰ ਸਿੰਘ ਰਾਏਮਲ, ਬਿੱਟੂ ਖੈਹਿਰਾ ਸੁਲਤਾਨ, ਕਸ਼ਮੀਰ ਸਿੰਘ ਅਲੀਨੰਗਲ, ਕੁਲਵਿੰਦਰ ਸਿੰਘ ਨਬੀਨਗਰ, ਹਰਿੰਦਰ ਸਿੰਘ ਰਣਸੀਕਾ ਤੱਲਾ, ਸਰਬਜੀਤ ਸਿੰਘ ਘਣੀਆਂ, ਪਾਲੀ ਡੇਰਾ ਬਾਬਾ ਨਾਨਕ, ਜਗਜੀਵਨ ਸਿੰਘ ਸਰਪੰਚ, ਜਗਰੂਪ ਸਿੰਘ ਮੰਡਲ ਪ੍ਰਧਾਨ ਮਾਲੇਵਾਲ, ਸਰਪੰਚ ਰਾਜਕਰਨ ਸਿੰਘ, ਸੁਖਦੇਵ ਸਿੰਘ ਵੜੈਚ, ਸੁਰਜੀਤ ਸਿੰਘ ਮਹਾਲ ਨੰਗਲ ਆਦਿ ਹਾਜ਼ਰ ਸਨ।