21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਵਿਧਾਨ ਸਭਾ ਚੋਣਾਂ ਲਈ ਮਸੀਹ ਭਾਈਚਾਰਾ ਇਕ ਸਾਂਝੇ ਮੋਰਚੇ ਵਜੋਂ ਇਕਜੁੱਟ ਹੋਵੇਗਾ-ਆਗੂ

ਬਟਾਲਾ, 20 ਅਕਤੂਬਰ (ਸਤਿੰਦਰ ਸਿੰਘ)-ਅੱਜ ਬਟਾਲਾ ਵਿਖੇ ਪ੍ਰਿੰਸੀਪਲ ਮੁਖ਼ਤਿਆਰ ਮਸੀਹ ਦੇ ਗ੍ਰਹਿ ਵਿਖੇ ਡੀ. ਐੱਸ.

ਅਜੀਤ ਡੈਸਕ 21-10-2026
ਬਟਾਲਾ, 20 ਅਕਤੂਬਰ (ਸਤਿੰਦਰ ਸਿੰਘ)-ਅੱਜ ਬਟਾਲਾ ਵਿਖੇ ਪ੍ਰਿੰਸੀਪਲ ਮੁਖ਼ਤਿਆਰ ਮਸੀਹ ਦੇ ਗ੍ਰਹਿ ਵਿਖੇ ਡੀ.ਐੱਸ. ਮੈਥੋਡਿਸਟ ਚਰਚ ਦੇ ਸੀਨੀਅਰ ਪਾਸਟਰ ਮਹਿੰਦਰ ਮਸੀਹ ਦੀ ਅਗਵਾਈ ਹੇਠ ਮਸੀਹ ਭਾਈਚਾਰੇ ਦੀ ਮਹੱਤਵਪੂਰਨ ਮੀਟਿੰਗ ਹੋਈ। ਇਸ ਮੌਕੇ ਕੈਥੋਲਿਕ, ਮੈਥੋਡਿਸਟ, ਸੀ. ਐੱਨ .ਆਈ., ਸਾਲਵੇਸ਼ਨ ਆਰਮੀ, ਸੇਵੈਂਥ ਡੇ ਐਡਵੈਂਟਿਸਟ ਤੇ ਪੰਤੇਕੁਸਤੀ ਸਮੇਤ ਸਾਰੀਆਂ ਕਲੀਸਿਯਾਵਾਂ ਦੇ ਪ੍ਰਤੀਨਿਧੀ ਇਕ ਮੰਚ ’ਤੇ ਇਕੱਠੇ ਹੋਏ, ਜੋ ਭਾਈਚਾਰੇ ਦੀ ਏਕਤਾ ਦਾ ਸਪੱਸ਼ਟ ਸੰਕੇਤ ਹੈ। ਮੀਟਿੰਗ ਦੌਰਾਨ ਸਾਰੇ ਬੁਲਾਰਿਆਂ ਨੇ ਇਕ ਸੁਰ ’ਚ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਮਸੀਹ ਭਾਈਚਾਰੇ ਪ੍ਰਤੀ ਗੰਭੀਰ ਨਹੀਂ ਹੈ। ਇਸ ਲਈ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਭਾਈਚਾਰੇ ਨੂੰ ਇਕ ਸਾਂਝੇ ਮੋਰਚੇ ਵਜੋਂ ਇਕੱਠੇ ਹੋ ਕੇ ਚੱਲਣਾ ਹੋਵੇਗਾ। ਫੈਸਲਾ ਕੀਤਾ ਗਿਆ ਕਿ ਭਾਈਚਾਰਾ ਉਸ ਸਿਆਸੀ ਪਾਰਟੀ ਦਾ ਸਮਰਥਨ ਕਰੇਗਾ, ਜੋ ਮਸੀਹ ਭਾਈਚਾਰੇ ਦੇ ਉਥਾਨ ਲਈ ਠੋਸ ਕੰਮ ਕਰੇ ਅਤੇ ਚੋਣ ਲੜਨ ਲਈ ਸਾਨੂੰ ਬਣਦੀ ਥਾਂ ਦੇਵੇ ਤਾਂ ਜੋ ਸਾਡੀ ਆਵਾਜ਼ ਵਿਧਾਨ ਸਭਾ ਵਿਚ ਪਹੁੰਚ ਸਕੇ। ਇਸ ਮੌਕੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਬਾਊ ਮੁਨੱਵਰ ਮਸੀਹ ਨੇ ਕਿਹਾ ਕਿ ਹੁਣ ਇਕਜੁੱਟ ਹੋਣ ਦਾ ਸਮਾਂ ਆ ਗਿਆ ਹੈ ਅਤੇ ਸਿਆਸੀ ਪਾਰਟੀਆਂ ਨੂੰ ਮਸੀਹ ਭਾਈਚਾਰੇ ਨੂੰ ਗੰਭੀਰਤਾ ਨਾਲ ਲੈਣਾ ਪਵੇਗਾ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿਚ ਵੱਡੀ ਗਿਣਤੀ ਵਿਚ ਹੋਣ ਦੇ ਬਾਵਜੂਦ ਭਾਈਚਾਰੇ ਨੂੰ ਘੱਟੋ-ਘੱਟ 3 ਵਿਧਾਇਕ ਸੀਟਾਂ ਦਿੱਤੀਆਂ ਜਾਣ। ਹਾਜ਼ਰ ਪਤਵੰਤਿਆਂ ਨੇ ਇਕੱਠੇ ਰਹਿਣ ਦਾ ਅਹਿਦ ਲਿਆ ਤੇ ਸਿਆਸੀ ਪਾਰਟੀਆਂ ਤੋਂ ਮੰਗ ਕੀਤੀ ਕਿ ਵਿਧਾਨ ਸਭਾ, ਲੋਕ ਸਭਾ ਅਤੇ ਰਾਜ ਸਭਾ ਚੋਣਾਂ ਵਿਚ ਮਸੀਹ ਭਾਈਚਾਰੇ ਨੂੰ ਬਣਦੀ ਤੇ ਯੋਗ ਨੁਮਾਇੰਦਗੀ ਦਿੱਤੀ ਜਾਵੇ।
ਪਿਛਲੀ ਖ਼ਬਰ ਮਾਝਾ ਕਾਲਜ ਆਫ਼ ਫਾਰਮੇਸੀ ਪਿੰਡ ਗਿੱਲਾਂਵਾਲੀ ਵਿਖੇ ਦਾਖਲਿਆਂ ਦੀ ਮਿਤੀ ’ਚ ਹੋਇਆ ਵਾਧਾ-ਪ੍ਰਿੰ. ਡਾ. ਮਨਦੀਪ ਸਿੰਘ ਬੱਲ ਅਗਲੀ ਖ਼ਬਰ ਪਰਾਲੀ ਪ੍ਰਬੰਧਨ ਲਈ ਖੇਤੀਬਾੜੀ ਵਿਭਾਗ ਨੇ ਬੇਲਰ ਮੁਹੱਈਆ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।