19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਨੌਜਵਾਨਾਂ ਨੂੰ ਰਾਸ਼ਟਰੀ ਸੁਰੱਖਿਆ ਜਾਗਰੂਕਤਾ ਬਾਰੇ ਕਾਲਜ ਪ੍ਰਿੰਸੀਪਲ ਨੂੰ ਮਿਲੇ ਕਮਾਂਡੈਂਟ ਖੋਸਲਾ

ਪਠਾਨਕੋਟ, 18 ਅਕਤੂਬਰ (ਵਿਨੋਦ)-ਰਾਸ਼ਟਰੀ ਸੁਰੱਖਿਆ ਜਾਗਰੂਕਤਾ ਮੰਚ ਦੀ ਪਠਾਨਕੋਟ ਇਕਾਈ ਨੇ ਰਾਸ਼ਟਰੀ ਸੁਰੱਖਿਆ ਦੇ ਮਹੱਤਵਪੂਰਨ ਵਿਸ਼ੇ ’ਤੇ ਜਾਗਰੂਕਤਾ ਪੈਦਾ ਕਰਨ ਲਈ ਗੁਰੂ ਨਾਨਕ ਦੇਵ ਖੇਤਰੀ ਕੈਂਪਸ ਲਾਮਿਨੀ ਦਾ ਦੌਰਾ ਕੀਤਾ । ਸਾਬਕਾ ਡਿਪਟੀ ਕਮਾਂਡੈਂਟ ਤੇ ਪਠਾਨਕੋਟ ਇਕਾਈ ਦੇ ਪ੍ਰਧਾਨ ਸਮਰਾਟ ਖੋਸਲਾ ਦੀ ਅਗਵਾਈ ਹੇਠ ਇਕ ਵਫ਼ਦ, ਜਿਸ ’ਚ ਜਨਰਲ ਸਕੱਤਰ ਬਲਰਾਮ ਤੇ ਕਾਰਜਕਾਰੀ ਮੈਂਬਰ ਅਮਿਤ ਸ਼ਾਮਿਲ ਸਨ, ਨੇ ਕੈਂਪਸ ਡਾਇਰੈਕਟਰ ਕੁਲਵੰਤ ਸਿੰਘ ਰੰਧਾਵਾ ਤੇ ਹੋਰ ਫੈਕਲਟੀ ਮੈਂਬਰਾਂ ਨਾਲ ਮੁਲਾਕਾਤ ਕੀਤੀ ।

ਅਜੀਤ ਡੈਸਕ 19-10-2026
ਪਠਾਨਕੋਟ, 18 ਅਕਤੂਬਰ (ਵਿਨੋਦ)-ਰਾਸ਼ਟਰੀ ਸੁਰੱਖਿਆ ਜਾਗਰੂਕਤਾ ਮੰਚ ਦੀ ਪਠਾਨਕੋਟ ਇਕਾਈ ਨੇ ਰਾਸ਼ਟਰੀ ਸੁਰੱਖਿਆ ਦੇ ਮਹੱਤਵਪੂਰਨ ਵਿਸ਼ੇ ’ਤੇ ਜਾਗਰੂਕਤਾ ਪੈਦਾ ਕਰਨ ਲਈ ਗੁਰੂ ਨਾਨਕ ਦੇਵ ਖੇਤਰੀ ਕੈਂਪਸ ਲਾਮਿਨੀ ਦਾ ਦੌਰਾ ਕੀਤਾ । ਸਾਬਕਾ ਡਿਪਟੀ ਕਮਾਂਡੈਂਟ ਤੇ ਪਠਾਨਕੋਟ ਇਕਾਈ ਦੇ ਪ੍ਰਧਾਨ ਸਮਰਾਟ ਖੋਸਲਾ ਦੀ ਅਗਵਾਈ ਹੇਠ ਇਕ ਵਫ਼ਦ, ਜਿਸ ’ਚ ਜਨਰਲ ਸਕੱਤਰ ਬਲਰਾਮ ਤੇ ਕਾਰਜਕਾਰੀ ਮੈਂਬਰ ਅਮਿਤ ਸ਼ਾਮਿਲ ਸਨ, ਨੇ ਕੈਂਪਸ ਡਾਇਰੈਕਟਰ ਕੁਲਵੰਤ ਸਿੰਘ ਰੰਧਾਵਾ ਤੇ ਹੋਰ ਫੈਕਲਟੀ ਮੈਂਬਰਾਂ ਨਾਲ ਮੁਲਾਕਾਤ ਕੀਤੀ । ਪ੍ਰਿੰਸੀਪਲ ਰੰਧਾਵਾ ਨੇ ਇਸ ਸਰਹੱਦੀ ਖੇਤਰ ’ਚ ਰਾਸ਼ਟਰੀ ਸੁਰੱਖਿਆ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਸੰਗਠਨ ਦੇ ਸ਼ਲਾਘਾਯੋਗ ਯਤਨਾਂ ਦੀ ਸ਼ਲਾਘਾ ਕੀਤੀ । ਰਾਸ਼ਟਰੀ ਸੁਰੱਖਿਆ ਜਾਗਰੂਕਤਾ ਮੁਹਿੰਮ 2026-27 ਤਹਿਤ ਪਠਾਨਕੋਟ ਇਕਾਈ ਨੇ ਪ੍ਰਿੰਸੀਪਲ ਨੂੰ ਇਕ ‘ਪ੍ਰਤੀਬੱਧ ਪੱਤਰ’ ਪੇਸ਼ ਕੀਤਾ । ਰੰਧਾਵਾ ਨੇ ਪ੍ਰਸਤਾਵ ਨੂੰ ਸਵੀਕਾਰ ਕੀਤਾ ਤੇ ਵਿਦਿਆਰਥੀਆਂ ਨਾਲ ਇਨ੍ਹਾਂ ਚਰਚਾਵਾਂ ਤੇ ਨੁਕਤਿਆਂ ਨੂੰ ਸਾਂਝਾ ਕਰਨ ਦਾ ਵਾਅਦਾ ਕੀਤਾ, ਜਿਸ ਨਾਲ ਨੌਜਵਾਨਾਂ ਵਿਚ ਦੇਸ਼ ਭਗਤੀ ਅਤੇ ਸੁਰੱਖਿਆ ਚੇਤਨਾ ਮਜ਼ਬੂਤ ਹੋਵੇਗੀ ।
ਪਿਛਲੀ ਖ਼ਬਰ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ-ਕਾਂਗਰਸੀ ਆਗੂ ਪੰਕਜ ਰਾਏ ਅਗਲੀ ਖ਼ਬਰ 15 ਹਜ਼ਾਰ ਭੇਡਾਂ-ਬੱਕਰੀਆਂ ਦਾ ਮੁਫ਼ਤ ਹੋਵੇਗਾ ਟੀਕਾਕਰਨ-ਡਿਪਟੀ ਡਾਇਰੈਕਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।