19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਪਿੰਡ ਨਾਜੋਚੱਕ ਵਿਚ ਸ੍ਰੀ ਰਾਮ ਲੀਲ੍ਹਾ ਦਾ ਸ਼ੁੱਭ ਆਰੰਭ ਰਾਕੇਸ਼ ਕੁਮਾਰ ਮਾਜਰਾ ਨੇ ਕੀਤਾ ਉਦਘਾਟਨ

ਘਰੋਟਾ, 18 ਅਕਤੂਬਰ (ਸੰਜੀਵ ਗੁਪਤਾ)-ਸਰਕਲ ਘਰੋਟਾ ਦੇ ਪਿੰਡ ਨਾਜੋਚੱਕ ਵਿਖੇ ਸ੍ਰੀ ਰਾਮ ਨਾਟਕ ਕਲੱਬ ਵਲੋਂ ਕਰਵਾਏ ਜਾ ਰਹੇ ਪਵਿੱਤਰ ਰਾਮ ਲੀਲ੍ਹਾ ਮੰਚਨ ਦਾ ਸ਼ੁੱਭ ਆਰੰਭ ਧਾਰਮਿਕ ਉਤਸ਼ਾਹ ਤੇ ਸ਼ਰਧਾ ਭਰੇ ਮਾਹੌਲ ’ਚ ਕੀਤਾ ਗਿਆ । ਇਸ ਮੌਕੇ ਮੁੱਖ ਮਹਿਮਾਨ ਵਜੋਂ ਐਸ.

ਅਜੀਤ ਡੈਸਕ 19-10-2026
ਘਰੋਟਾ, 18 ਅਕਤੂਬਰ (ਸੰਜੀਵ ਗੁਪਤਾ)-ਸਰਕਲ ਘਰੋਟਾ ਦੇ ਪਿੰਡ ਨਾਜੋਚੱਕ ਵਿਖੇ ਸ੍ਰੀ ਰਾਮ ਨਾਟਕ ਕਲੱਬ ਵਲੋਂ ਕਰਵਾਏ ਜਾ ਰਹੇ ਪਵਿੱਤਰ ਰਾਮ ਲੀਲ੍ਹਾ ਮੰਚਨ ਦਾ ਸ਼ੁੱਭ ਆਰੰਭ ਧਾਰਮਿਕ ਉਤਸ਼ਾਹ ਤੇ ਸ਼ਰਧਾ ਭਰੇ ਮਾਹੌਲ ’ਚ ਕੀਤਾ ਗਿਆ । ਇਸ ਮੌਕੇ ਮੁੱਖ ਮਹਿਮਾਨ ਵਜੋਂ ਐਸ.ਸੀ. ਮੋਰਚਾ ਦੇ ਪ੍ਰਧਾਨ ਰਾਕੇਸ਼ ਕੁਮਾਰ ਮਾਜਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਦੀਪ ਪ੍ਰਜਵਲਿਤ ਕਰਕੇ ਰਾਮ ਲੀਲ੍ਹਾ ਦਾ ਉਦਘਾਟਨ ਕੀਤਾ । ਇਸ ਮੌਕੇ ਰਾਕੇਸ਼ ਕੁਮਾਰ ਮਾਜਰਾ ਨੇ ਭਗਵਾਨ ਸ੍ਰੀ ਰਾਮ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਰਾਮ ਲੀਲ੍ਹਾ ਦੇ ਮਹੱਤਵ ਬਾਰੇ ਵਿਚਾਰ ਸਾਂਝੇ ਕੀਤੇ । ਇਸ ਮੌਕੇ ਸ੍ਰੀ ਰਾਮ ਨਾਟਕ ਕਲੱਬ ਅਤੇ ਪ੍ਰਬੰਧਕ ਕਮੇਟੀ ਵਲੋਂ ਪਹੁੰਚੇ ਸਾਰੇ ਪਤਵੰਤੇ ਸੱਜਣਾਂ ਦਾ ਨਿੱਘਾ ਸਵਾਗਤ ਕੀਤਾ ਗਿਆ । । ਇਹ ਸਮਾਗਮ ਸਰਕਲ ਦੇ ਪ੍ਰਧਾਨ ਸੰਜੀਵ ਜੱਗੀ, ਰਵਿੰਦਰ ਮਿਨਹਾਸ ਤੇ ਠਾਕੁਰ ਲੱਕੀ, ਸੱਜਣ ਸਿੰਘ, ਸੁਰਿੰਦਰ ਤੇ ਯੋਗੇਸ਼ਵਰ ਸਲਾਰੀਆ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ ।
ਪਿਛਲੀ ਖ਼ਬਰ ਮੰਦਰੋਂ ਘਰ ਆ ਰਹੀ ਮਹਿਲਾ ਦੀਆਂ ਵਾਲੀਆਂ ਝਪਟ ਕੇ ਲੈ ਗਏ 2 ਮੋਟਰਸਾਈਕਲ ਸਵਾਰ ਅਗਲੀ ਖ਼ਬਰ ਸੈਂਟ ਐਂਡਰਿਊਜ ਕਾਨਵੈਂਟ ਸਕੂਲ ਨੇ ਗਰਬਾ ਸ਼ਾਮ ਧੂਮਧਾਮ ਨਾਲ ਮਨਾ ਕੇ ਸਭਿਆਚਾਰਕ ’ਚ ਰਚਿਆ ਇਤਿਹਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।