ਸੜਕ ’ਤੇ ਖੜ੍ਹੀ ਟਰੈਕਟਰ ਟਰਾਲੀ ’ਚ ਵੱਜਣ ਨਾਲ ਸਕੂਟਰੀ ਸਵਾਰ ਦੀ ਮੌਤ
ਗੁਰਦਾਸਪੁਰ, 13 ਅਕਤੂਬਰ (ਅਸ਼ੋਕ ਸ਼ਰਮਾ)-ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਪੰਡੋਰੀ ਬੈਂਸਾਂ ਦੇ ਇਕ ਵਿਅਕਤੀ ਦੀ ਸੜਕ ’ਤੇ ਖੜੀ ਟਰੈਕਟਰ ਟਰਾਲੀ ਵਿਚ ਵੱਜਣ ਨਾਲ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਸਾਬਰ ਸ਼ਰਮਾ (49) ਪੁੱਤਰ ਨਾਥੋ ਰਾਮ ਵਾਸੀ ਪੰਡੋਰੀ ਬੈਂਸਾਂ ਜੋ ਦੀਨਾਨਗਰ ਵਿਖੇ ਕੰਮਕਾਜ ਕਰਦਾ ਸੀ ਤੇ ਬੀਤੀ ਰਾਤ ਆਪਣੇ ਕੰਮ ਤੋਂ ਪਿੰਡ ਵਾਪਸ ਜਾ ਰਿਹਾ ਸੀ ਕਿ ਜਦੋਂ ਉਹ ਪਿੰਡ ਦੇ ਰਾਧਾ ਸਵਾਮੀ ਡੇਰੇ ਤੋਂ ਥੋੜੀ ਦੂਰ ਬਾਬਾ ਪੀਰ ਜਗਾ ਨੇੜੇ ਪਹੁੰਚਾ ਤਾਂ ਉਥੇ ਸੜਕ ’ਤੇ ਓਵਰਲੋਡ ਟਰੈਕਟਰ ਟਰਾਲੀ ਖਰਾਬ ਹੋਣ ਕਾਰਨ ਖੜੀ ਸੀ ਜੋ ਉਨ੍ਹਾਂ ਨੂੰ ਨਾ ਦਿਖਣ ਕਾਰਨ ਉਹ ਸਿੱਧੇ ਟਰੈਕਟਰ ਟਰਾਲੀ ਵਿਚ ਜਾ ਵੱਜੇ।
ਮ੍ਰਿਤਕ ਸਾਬਰ ਸ਼ਰਮਾ ਦੀ ਫਾਈਲ ਫੋਟੋ।
14-10-2026