05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਆਊਟਸੋਰਸ ਕਰਮਚਾਰੀਆਂ ਨੂੰ 3 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ

ਪਠਾਨਕੋਟ, 4 ਅਕਤੂਬਰ (ਵਿਨੋਦ)- ਪੀ. ਡਬਲਯੂ.

ਅਜੀਤ ਡੈਸਕ 05-10-2026
ਪਠਾਨਕੋਟ, 4 ਅਕਤੂਬਰ (ਵਿਨੋਦ)- ਪੀ. ਡਬਲਯੂ. ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵਾਟਰ ਸਪਲਾਈ ਸੈਨੀਟੇਸ਼ਨ ਜ਼ਿਲ੍ਹਾ ਪਠਾਨਕੋਟ ਦੀ ਕਾਰਜਕਾਰਨੀ ਮੀਟਿੰਗ ਪ੍ਰਧਾਨ ਰਾਜੇਂਦਰ ਕੁਮਾਰ, ਚੇਅਰਮੈਨ ਸਤੀਸ਼ ਸ਼ਰਮਾ, ਖਜ਼ਾਨਚੀ ਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਡਵੀਜ਼ਨ-1, ਪਠਾਨਕੋਟ ਵਿਚ ਜੁਲਾਈ ਅਤੇ ਅਗਸਤ ਮਹੀਨਿਆਂ ਦੀਆਂ ਆਊਟਸੋਰਸ ਕਰਮਚਾਰੀਆਂ ਨੂੰ ਤਨਖਾਹਾਂ ਨਾ ਮਿਲਣ ਦੀ ਨਿੰਦਾ ਕੀਤੀ ਗਈ । ਉਨ੍ਹਾਂ ਕਿਹਾ ਕਿ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਆਊਟਸੋਰਸ ਕਰਮਚਾਰੀਆਂ ਨੂੰ ਵਿੱਤੀ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਵਿਭਾਗ ਦੇ ਅਧਿਕਾਰੀ ਅਤੇ ਪੰਜਾਬ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ, ਜਿਸ ਕਾਰਨ ਕਰਮਚਾਰੀਆਂ ਵਿਚ ਭਾਰੀ ਰੋਸ ਹੈ । ਉਨ੍ਹਾਂ ਕਿਹਾ ਕਿ ਜੇਕਰ ਕਰਮਚਾਰੀਆਂ ਨੂੰ ਜਲਦੀ ਤਨਖਾਹਾਂ ਨਾ ਦਿੱਤੀਆਂ ਗਈਆਂ ਤਾਂ 9 ਅਕਤੂਬਰ ਨੂੰ ਡਵੀਜ਼ਨ ਦਫ਼ਤਰ 1, ਪਠਾਨਕੋਟ ਵਿਖੇ ਘਿਰਾਓ ਅਤੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਲਈ ਵਿਭਾਗ ਦੇ ਅਧਿਕਾਰੀ ਜ਼ਿੰਮੇਵਾਰ ਹੋਣਗੇ । ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਊਟਸੋਰਸ ਕੀਤੇ ਕਰਮਚਾਰੀਆਂ ਦੀਆਂ ਤਨਖਾਹਾਂ ਤੁਰੰਤ ਦਿੱਤੀਆਂ ਜਾਣ ਅਤੇ ਤਨਖਾਹਾਂ ਦੇਣ ਵਿਚ ਲਾਪ੍ਰਵਾਹੀ ਵਰਤਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਸਾਂਝਾ ਮੰਚ ਪੰਜਾਬ 10 ਦਸੰਬਰ ਨੂੰ ਸੰਗਰੂਰ ਵਿਚ ਇਕ ਰੈਲੀ ਕਰ ਰਿਹਾ ਹੈ, ਜਿਸ ਵਿਚ ਕਰਮਚਾਰੀ ਉਤਸ਼ਾਹ ਨਾਲ ਹਿੱਸਾ ਲੈਣਗੇ । ਇਸ ਮੌਕੇ ਪਿਆਰ ਸਿੰਘ, ਸੁਰੇਂਦਰ ਸੈਣੀ, ਪਵਨ ਕੁਮਾਰ, ਸੰਦੀਪ ਸਿੰਘ, ਨਿਰਮਲ ਸਿੰਘ, ਕੁਲਦੀਪ ਚੰਦਰ, ਪ੍ਰੇਮ ਕੁਮਾਰ, ਵਿਜੇ ਕੁਮਾਰ, ਰਵੀ ਕੁਮਾਰ, ਅਵਤਾਰ ਸਿੰਘ, ਬਲਵਿੰਦਰ ਸਿੰਘ, ਜਗਮੋਹਨ ਸਿੰਘ, ਸਤਵੀਰ, ਦਲਜੀਤ ਸਿੰਘ, ਪਿਆਰ ਸਿੰਘ, ਵਿਜੇ ਕੁਮਾਰ, ਸ਼ਮਸ਼ੇਰ ਸਿੰਘ, ਦਲਜੀਤ ਸਿੰਘ ਅਤੇ ਪੂਰਨ ਚੰਦ ਆਦਿ ਮੌਜੂਦ ਸਨ ।
ਪਿਛਲੀ ਖ਼ਬਰ ਭਾਜਪਾ ਨੇ ‘ਸੇਵਾ ਪਖਵਾੜਾ’ ਤਹਿਤ ਸਫ਼ਾਈ ਅਭਿਆਨ ਚਲਾਇਆ ਅਗਲੀ ਖ਼ਬਰ ਜ਼ਿਲ੍ਹਾ ਪਠਾਨਕੋਟ ਦੇ ਭੋਆ ’ਚ ‘ਆਪ’ ਦੀ ਟਿਕਟ ਲਈ ਠੇਕੇਦਾਰ ਅਮਰਜੀਤ ਸਿੰਘ ਦੀ ਦਾਅਵੇਦਾਰੀ ਚਰਚਾ ’ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।