28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਵੱਖ-ਵੱਖ ਮੰਗਾਂ ਨੂੰ ਲੈ ਕੇ ਰੇਲਵੇ ਮੁਲਾਜ਼ਮਾਂ ਨੇ ਪਠਾਨਕੋਟ ਵਿਖੇ ਕੱਢਿਆ ਮਸ਼ਾਲ ਮਾਰਚ

ਪਠਾਨਕੋਟ, 28 ਨਵੰਬਰ (ਸੁਮਿਤ) - ਉੱਤਰੀ ਰੇਲਵੇ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਬੀ. ਸੀ ਸ਼ਰਮਾ ਦੇ ਸੱਦੇ ’ਤੇ ਰੇਲਵੇ ਮੁਲਾਜ਼ਮਾਂ ਨੇ ਰੇਲਵੇ ਸਟੇਸ਼ਨ ਦੀਆਂ ਵੱਖ-ਵੱਖ ਕਾਲੋਨੀਆਂ ਵਿਚ ਮਸ਼ਾਲ ਮਾਰਚ ਕੱਢ ਕੇ ਰੋਸ ਪ੍ਰਦਰਸ਼ਨ ਕੀਤਾ।

ਅਜੀਤ ਡੈਸਕ 29-11-2026
ਪਠਾਨਕੋਟ, 28 ਨਵੰਬਰ (ਸੁਮਿਤ) - ਉੱਤਰੀ ਰੇਲਵੇ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਬੀ.ਸੀ ਸ਼ਰਮਾ ਦੇ ਸੱਦੇ ’ਤੇ ਰੇਲਵੇ ਮੁਲਾਜ਼ਮਾਂ ਨੇ ਰੇਲਵੇ ਸਟੇਸ਼ਨ ਦੀਆਂ ਵੱਖ-ਵੱਖ ਕਾਲੋਨੀਆਂ ਵਿਚ ਮਸ਼ਾਲ ਮਾਰਚ ਕੱਢ ਕੇ ਰੋਸ ਪ੍ਰਦਰਸ਼ਨ ਕੀਤਾ। ਮਾਰਚ ਦੀ ਪ੍ਰਧਾਨਗੀ ਸ਼ਾਖਾ ਪ੍ਰਧਾਨ ਹਰਜਿੰਦਰ ਕੁਮਾਰ ਨੇ ਕੀਤੀ ਜਦਕਿ ਸ਼ਾਖਾ ਸਕੱਤਰ ਨਾਰਾਇਣ ਕੁਮਾਰ ਦੀ ਅਗਵਾਈ ਹੇਠ ਯੂ.ਆਰ.ਐਮ.ਯੂ ਦੇ ਮੈਂਬਰਾਂ ਤੇ ਮੁਲਾਜ਼ਮਾਂ ਨੇ ਹਿੱਸਾ ਲਿਆ। ਇਸ ਮੌਕੇ ਮੰਡਲ ਦੇ ਸਹਾਇਕ ਏ.ਡੀ.ਐਸ. ਜਾਗ੍ਰਿਤੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸ਼ਾਖਾ ਸਕੱਤਰ ਨਾਰਾਇਣ ਕੁਮਾਰ ਨੇ ਕਿਹਾ ਕਿ ਜਦੋਂ ਤੱਕ ਮੰਗਾਂ ਦਾ ਹੱਲ ਨਹੀਂ ਹੁੰਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਵਿਨੋਦ ਕੁਮਾਰ, ਅਜੇ ਰਾਣਾ, ਨਰਿੰਦਰ ਸਿੰਘ, ਵਿਪਨ ਕੁਮਾਰ, ਸੰਜੇ ਕੁਮਾਰ, ਨੀਰਜ ਕੁਮਾਰ, ਲਖਵੀਰ ਸਿੰਘ, ਗਗਨ ਕੁਮਾਰ, ਰਵੀ ਸੋਨੀ, ਵਿਪਿਨ ਸੈਣੀ ਤੇ ਰਾਜੂਪਾਲ ਤੋਂ ਇਲਾਵਾ ਡੈਲੀਗੇਟ ਮੁਕੇਸ਼ ਵਰਮਾ, ਲਕਸ਼ਮਣ ਵਰਮਾ, ਅਜੀਤ ਬਿੰਦੂ, ਅਰੁਣ ਕੁਮਾਰ ਤੇ ਸ਼ੈਲੇਂਦਰ ਕੁਮਾਰ ਸਮੇਤ ਯੂ.ਆਰ.ਐਮ.ਯੂ. ਦੇ ਰੇਲਵੇ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ।
ਪਿਛਲੀ ਖ਼ਬਰ ਡੀ.ਸੀ. ਦਫ਼ਤਰਾਂ ’ਚ ਤਿੰਨ ਦਿਨ ਕਲਮ ਛੋੜ ਹੜਤਾਲ ਅਤੇ ਦੋ ਦਿਨ ਸਮੂਹਿਕ ਛੁੱਟੀ ਦਾ ਐਲਾਨ ਅਗਲੀ ਖ਼ਬਰ ਮਾਸਟਰ ਕੇਡਰ ਯੂਨੀਅਨ ਦੀ ਡੀ . ਐੱਸ . ਈ . ਪੰਜਾਬ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।