26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਛੋਟੇਪੁਰ ਦੇ ਪੰਕਜ ਕੁਮਾਰ ਦੀ ਸ਼ੱਕੀ ਹਲਾਤ ’ਚ ਨਹਿਰ ’ਚੋਂ ਲਾਸ਼ ਬਰਾਮਦ * ਪਰਿਵਾਰ ਨੇ ਲਗਾਇਆ ਕਤਲ ਦਾ ਦੋਸ਼

ਪਠਾਨਕੋਟ, 25 ਸਤੰਬਰ (ਸੁਮਿਤ)-ਪਿੰਡ ਛੋਟੇਪੁਰ ਦੇ ਰਹਿਣ ਵਾਲੇ 30 ਸਾਲਾ ਪੰਕਜ ਕੁਮਾਰ ਦੀ ਲਾਸ਼ ਸ਼ੱਕੀ ਹਲਾਤ ’ਚ ਨਹਿਰ ਵਿਚੋਂ ਬਰਾਮਦ ਹੋਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ । ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਪੰਕਜ ਦਾ ਕਤਲ ਕੀਤੇ ਜਾਣ ਦਾ ਦੋਸ਼ ਲਗਾਇਆ ਹੈ ।

ਅਜੀਤ ਡੈਸਕ 26-09-2026
ਪਠਾਨਕੋਟ, 25 ਸਤੰਬਰ (ਸੁਮਿਤ)-ਪਿੰਡ ਛੋਟੇਪੁਰ ਦੇ ਰਹਿਣ ਵਾਲੇ 30 ਸਾਲਾ ਪੰਕਜ ਕੁਮਾਰ ਦੀ ਲਾਸ਼ ਸ਼ੱਕੀ ਹਲਾਤ ’ਚ ਨਹਿਰ ਵਿਚੋਂ ਬਰਾਮਦ ਹੋਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ । ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਪੰਕਜ ਦਾ ਕਤਲ ਕੀਤੇ ਜਾਣ ਦਾ ਦੋਸ਼ ਲਗਾਇਆ ਹੈ । ਪਰਿਵਾਰ ਮੁਤਾਬਿਕ ਪੰਕਜ ਕੁਮਾਰ ਵਿਆਹਿਆ ਹੋਇਆ ਸੀ ਤੇ ਉਹ ਦੋ ਬੱਚਿਆਂ ਦਾ ਪਿਤਾ ਸੀ । ਪਰਿਵਾਰ ਦਾ ਦੋਸ਼ ਹੈ ਕਿ ਕੁਝ ਵਿਅਕਤੀ ਪੰਕਜ ਨੂੰ ਘਰੋਂ ਜ਼ਬਰਦਸਤੀ ਆਪਣੇ ਨਾਲ ਲੈ ਗਏ, ਇਸ ਤੋਂ ਬਾਅਦ ਉਸ ਨੂੰ ਜੰਗਲ ਦੇ ਇਕ ਸੁੰਨਸਾਨ ਇਲਾਕੇ ’ਚ ਲਿਜਾ ਕੇ ਕਥਿਤ ਤੌਰ ’ਤੇ ਕਤਲ ਕਰ ਦਿੱਤਾ ਗਿਆ ਤੇ ਲਾਸ਼ ਨਹਿਰ ’ਚ ਸੁੱਟ ਦਿੱਤੀ ਗਈ । ਲਾਸ਼ ਮਿਲਣ ਤੋਂ ਬਾਅਦ ਪੰਕਜ ਦੀ ਦੇਹ ਨੂੰ ਸਿਵਲ ਹਸਪਤਾਲ ਪਠਾਨਕੋਟ ਦੇ ਮੁਰਦਾਘਰ ਵਿਚ ਰੱਖਿਆ ਗਿਆ ਹੈ । ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ । ਮਾਮਲੇ ਸਬੰਧੀ ਡੀ.ਐਸ.ਪੀ. ਰਾਜੇਸ਼ ਕੱਕੜ ਨੇ ਕਿਹਾ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਪੁਲਿਸ ਵਲੋਂ ਘਟਨਾ ਨਾਲ ਜੁੜੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ ।
ਪਿਛਲੀ ਖ਼ਬਰ ਪਿੰਡ ਕੀੜੀ ਖੁਰਦ ਵਿਖੇ 7ਵਾਂ ਮੁਫ਼ਤ ਅਗਲੀ ਖ਼ਬਰ ਪੈਨਸ਼ਨਰਾਂ ਨੇ 18 ਫੀਸਦੀ ਡੀ.ਏ. ਦੀ ਬਕਾਇਆ ਅਦਾਇਗੀ ਸਮੇਤ ਹੋਰ ਮੰਗਾਂ ਲਈ ਸਰਕਾਰ ਨੂੰ ਘੇਰਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।