11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪਾਵਰਕਾਮ ਦੇ ਮੰਡਲ ਗੁਰਦਾਸਪੁਰ ਦੇ ਪੈਨਸ਼ਨਰਾਂ ਦੀ ਮੀਟਿੰਗ

ਗੁਰਦਾਸਪੁਰ, 10 ਸਤੰਬਰ (ਅਸ਼ੋਕ ਸ਼ਰਮਾ)-ਪਾਵਰਕਾਮ ਤੇ ਟਰਾਂਸਕੋ ਦੇ ਪੈਨਸ਼ਨਰਾਂ ਦੀ ਜਰੂਰੀ ਮੀਟਿੰਗ ਗੁਰੂ ਨਾਨਕ ਪਾਰਕ ਵਿਖੇ ਮੰਡਲ ਪ੍ਰਧਾਨ ਸਤਪਾਲ ਲੱਖੋਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪੈਨਸ਼ਨਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।

ਅਜੀਤ ਡੈਸਕ 11-09-2026
ਗੁਰਦਾਸਪੁਰ, 10 ਸਤੰਬਰ (ਅਸ਼ੋਕ ਸ਼ਰਮਾ)-ਪਾਵਰਕਾਮ ਤੇ ਟਰਾਂਸਕੋ ਦੇ ਪੈਨਸ਼ਨਰਾਂ ਦੀ ਜਰੂਰੀ ਮੀਟਿੰਗ ਗੁਰੂ ਨਾਨਕ ਪਾਰਕ ਵਿਖੇ ਮੰਡਲ ਪ੍ਰਧਾਨ ਸਤਪਾਲ ਲੱਖੋਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪੈਨਸ਼ਨਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਦੌਰਾਨ ਸਰਕਲ ਸਕੱਤਰ ਸੁਰਿੰਦਰ ਪੱਪੂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ਦੌਰਾਨ ਪੈਨਸ਼ਨਰਾਂ ਦੀਆਂ ਮੰਡਲ ਨਾਲ ਸਬੰਧਿਤ ਮੰਗਾਂ ਸਬਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਮੰਗ ਪੱਤਰ ਤਿਆਰ ਕਰਕੇ ਵਧੀਕ ਨਿਗਰਾਨ ਇੰਜੀਨੀਅਰ ਨੂੰ ਦਿੱਤਾ ਗਿਆ। ਇਸ ਮੌਕੇ ਸਾਂਝਾ ਮੁਲਾਜਮ ਮੰਚ ਵਲੋਂ ਡੀ.ਏ, ਉਸ ਦਾ ਏਰੀਅਰ, ਪੁਰਾਣੀ ਪੈਨਸ਼ਨ ਤੇ 2.59 ਫੈਕਟਰ ਆਦਿ ਤੋਂ ਇਲਾਵਾ ਹੋਰ ਮੰਗਾਂ ਲਈ ਪੰਜਾਬ ਸਰਕਾਰ ਖਿਲਾਫ ਕੀਤੇ ਸੰਘਰਸ਼ ਵਿਚ ਪਹਿਲਾਂ ਵਾਂਗ ਵੱਧ ਚੜ੍ਹ ਕੇ ਸ਼ਾਮਿਲ ਹੋਣ ਦਾ ਸਰਬਸੰਮਤੀ ਨਾਲ ਐਲਾਨ ਕੀਤਾ ਗਿਆ। ਇਸ ਮੌਕੇ ਹਰੇਕ ਪੈਨਸ਼ਨਰ ਨੂੰ ਬਣਦਾ 23 ਸਾਲਾ ਪ੍ਰਮੋਸ਼ਨ ਇੰਕਰੀਮੈਂਟ ਅਤੇ ਬਿਜਲੀ ਦੀ ਰਿਆਇਤ ਦੇਣ ਦੀ ਚੇਅਰਮੈਨ ਪਾਵਰਕਾਮ ਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਗਈ। ਇਸ ਮੌਕੇ ਬਾਬਾ ਦਰਸ਼ਨ ਸਿੰਘ ਸਰਕਾਲ ਆਗੂ, ਹਰਭਜਨ ਸਿੰਘ, ਇੰਜੀ. ਗੁਰਨਾਮ ਸਿੰਘ, ਇੰਜੀ. ਬਲਦੇਵ ਸਿੰਘ, ਰਜਿੰਦਰ ਸ਼ਰਮਾ, ਅਮਰੀਕ ਸਿੰਘ ਦੋਰਾਂਗਲਾ, ਬੂਆ ਦਿੱਤਾ, ਕਸ਼ਮੀਰ ਸਿੰਘ, ਵਿਜੇ ਕੁਮਾਰ, ਬਲਕਾਰ ਸਿੰਘ, ਡੇਵਿਡ ਮਸੀਹ, ਹਰਦੇਵ ਸਿੰਘ ਬੱਬਰੀ, ਇੰਜੀ. ਨਰਵੀਰ ਸਿੰਘ ਸੈਣੀ, ਰਮੇਸ਼ ਕੁਮਾਰ ਤੇ ਦਰਸ਼ਨ ਲਾਲ ਆਦਿ ਹਾਜਰ ਸਨ ।
ਪਿਛਲੀ ਖ਼ਬਰ ਪੁਲਿਸ ਵਲੋਂ ਇਕ ਨਾਮੀ ਹੋਟਲ ਦੇ ਬਾਹਰੋਂ 324 ਬੋਤਲਾਂ ਨਾਜਾਇਜ਼ ਸ਼ਰਾਬ ਕਾਬੂ ਕਰਨ ਦਾ ਦਾਅਵਾ ਅਗਲੀ ਖ਼ਬਰ ਕਾਂਗਰਸ ਐਸ.ਸੀ. ਵਿੰਗ ਦੀ ਮੀਟਿੰਗ ਵਿਚ ਬੂਥ ਪੱਧਰ ਦੀਆਂ ਕਮੇਟੀ ਕਾਇਮ ਕਰਨ ਦਾ ਫੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।