ਨਹਿਰ ਅਪਰਬਾਰੀ ਦੁਆਬ ’ਤੇ ਬਣੇ ਪੁਲ ’ਤੇ ਲਾਈਟਾਂ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ
ਗੁਰਦਾਸਪੁਰ, 10 ਸਤੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਸੜਕ ਵਿਚਕਾਰ ਪੈਂਦੀ ਨਹਿਰ ਅਪਰਬਾਰੀ ਦੁਆਬ ’ਤੇ ਬਣੇ ਪੁਲ ’ਤੇ ਲੱਗੀਆਂ ਸੋਲਰ ਲਾਈਟਾਂ ਰਾਤ ਨੂੰ ਨਾ ਜਗਣ ਕਾਰਨ ਹਾਦਸੇ ਹੋਣ ਦਾ ਡਰ ਬਣਿਆ ਰਹਿੰਦਾ ਹੈ। ਜਿਸ ਕਾਰਨ ਇਲਾਕਾ ਵਾਸੀਆਂ ਦਾ ਪੰਜਾਬ ਸਰਕਾਰ ਤੇ ਇਲੈਕਟ੍ਰੀਕਲ ਵਿੰਗ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਨਹਿਰ ਅਪਰਬਾਰੀ ਦੁਆਬ ’ਤੇ ਬਣੇ ਪੁਲ ’ਤੇ ਬੰਦ ਪਈਆਂ ਲਾਈਟਾਂ। ਤਸਵੀਰ: ਅਸ਼ੋਕ ਸ਼ਰਮਾ
11-09-2026