11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਫੈਡਰੇਸ਼ਨ ਆਗੂ ਕੁਲਬੀਰ ਸਿੰਘ ਮਿੰਟੂ ਕੋਚ, ਵੜੈਚ ਫਰਾਂਸ, ਸਾਹਿਲ ਫਰਾਂਸ, ਬਲਰਾਜ ਸਿੰਘ ਘੁੰਮਣ

ਧਾਰੀਵਾਲ, 10 ਸਤੰਬਰ (ਸਵਰਨ ਸਿੰਘ)- ਜਰਮਨੀ ਯੂਰਪੀਅਨ ਸਪੋਰਟਸ ਆਫ ਕਬੱਡੀ ਫੈਡਰੇਸ਼ਨ ਵਲੋਂ ‘ਨਸ਼ੇ ਛੱਡੋ, ਕੋਹੜ ਵੱਢੋ’ ਦੇ ਮੋਟੋ ਤਹਿਤ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ, ਸੱਭਿਆਚਾਰ ਤੇ ਚੰਗੇ ਸਮਾਜਿਕ ਜੀਵਨ ਨਾਲ ਜੁੜਨ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ‘ਨਸ਼ੇ ਛੱਡੋ, ਕੋਹੜ ਵੱਢੋ’ ਸਿਰਫ ਇੱਕ ਨਾਅਰਾ ਨਹੀਂ, ਸਗੋਂ ਨੌਜਵਾਨੀ ਤੇ ਸਮਾਜ ਨੂੰ ਨਸ਼ਿਆਂ ਦੀ ਬੁਰਾਈ ਤੋਂ ਬਚਾਉਣ ਲਈ ਇੱਕ ਸਮਾਜਿਕ ਮੁਹਿੰਮ ਦਾ ਸੰਦੇਸ਼ ਹੈ।

ਅਜੀਤ ਡੈਸਕ 11-09-2026
ਧਾਰੀਵਾਲ, 10 ਸਤੰਬਰ (ਸਵਰਨ ਸਿੰਘ)- ਜਰਮਨੀ ਯੂਰਪੀਅਨ ਸਪੋਰਟਸ ਆਫ ਕਬੱਡੀ ਫੈਡਰੇਸ਼ਨ ਵਲੋਂ ‘ਨਸ਼ੇ ਛੱਡੋ, ਕੋਹੜ ਵੱਢੋ’ ਦੇ ਮੋਟੋ ਤਹਿਤ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ, ਸੱਭਿਆਚਾਰ ਤੇ ਚੰਗੇ ਸਮਾਜਿਕ ਜੀਵਨ ਨਾਲ ਜੁੜਨ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ‘ਨਸ਼ੇ ਛੱਡੋ, ਕੋਹੜ ਵੱਢੋ’ ਸਿਰਫ ਇੱਕ ਨਾਅਰਾ ਨਹੀਂ, ਸਗੋਂ ਨੌਜਵਾਨੀ ਤੇ ਸਮਾਜ ਨੂੰ ਨਸ਼ਿਆਂ ਦੀ ਬੁਰਾਈ ਤੋਂ ਬਚਾਉਣ ਲਈ ਇੱਕ ਸਮਾਜਿਕ ਮੁਹਿੰਮ ਦਾ ਸੰਦੇਸ਼ ਹੈ। ਫੈਡਰੇਸ਼ਨ ਸਾਲ 2014 ਤੋਂ ਲਗਾਤਾਰ ਨਸ਼ਿਆਂ ਦੇ ਕੋਹੜ ਨਾਲ ਜੂਝਦੀ ਆ ਰਹੀ ਹੈ। ਪਿਛਲੇ 10 ਸਾਲਾਂ ’ਚ ਬਹੁਤ ਕਲੱਬ ਇਸ ਕਾਫਲੇ ਦਾ ਹਿੱਸਾ ਬਣੇ ਤੇ ਸਮੇਂ ਨਾਲ ਚਲੇ ਗਏ ਪਰ ਅਸੀਂ ਅੱਜ ਵੀ ਉਸੇ ਮੁਕਾਮ ’ਤੇ ਕੰਮ ਕਰ ਰਹੇ ਹਾਂ ਤੇ ਕਰਦੇ ਰਹਾਂਗੇ । ਕੁਲਬੀਰ ਸਿੰਘ ਮਿੰਟੂ ਕੋਚ, ਹਰਜਿੰਦਰ ਸਿੰਘ ਘੰਮਣ, ਰੁਪਿੰਦਰ ਸਿੰਘ ਪਿੰਦੂ ਔਜਲਾ ਸਪੇਨ, ਬਲਰਾਜ ਸਿੰਘ ਘੁੰਮਣ ਵੜੈਚ ਫਰਾਂਸ, ਸਾਹਿਲ ਫਰਾਂਸ ਵਲੋਂ ਸਮੂਹ ਸੰਗਤਾਂ ਨੂੰ ਬਾਬਾ ਜੀ ਦੇ ਵਿਆਹ ਪੁਰਬ ਦੇ ਪਵਿੱਤਰ ਦਿਹਾੜੇ ’ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਕਿ ਚੰਗੇ ਸਿਹਤਮੰਦ ਤੇ ਨਸ਼ਾ-ਮੁਕਤ ਸਮਾਜ ਸਿਰਜਣ ਦਾ ਸੰਕਲਪ ਲਿਆ ਜਾਵੇ। ਫੈਡਰੇਸ਼ਨ ਵਲੋਂ ਸਾਲ 2027 ਦੇ ਸੀਜ਼ਨ ’ਚ ਦੁਬਾਰਾ ਫਿਰ ਯੂਰਪ ਭਰ ਵਿਚ ਮੈਚ ਕਰਵਾਏ ਜਾਣਗੇ ।
ਪਿਛਲੀ ਖ਼ਬਰ ਜੀ.ਐਮ. ਦੇ ਭਰੋਸੇ ਤੋਂ ਬਾਅਦ ਸ਼ੂਗਰ ਮਿੱਲ ਪਨਿਆੜ ਦੇ ਪੈਨਸ਼ਨਰਾਂ ਨੇ ਧਰਨਾ ਕੀਤਾ ਮੁਲਤਵੀ ਅਗਲੀ ਖ਼ਬਰ ਆਰ.ਡੀ. ਖੋਸਲਾ ਸਕੂਲ ਦੇ ਵਿਦਿਆਰਥੀ ਚਿਰਾਗ ਸ਼ਰਮਾ ਦੀ ‘ਰਾਸ਼ਟਰੀ ਯੋਗਾ ਮੁਕਾਬਲੇ’ ਲਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।